Pakistan ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਫੌਜੀ ਮੁਖੀ ਨੂੰ ਖੁੱਲ੍ਹੀ ਚਿੱਠੀ

Imran Khan writes an open letter to the army chief ;- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਤਵਾਰ ਨੂੰ ਫੌਜੀ ਮੁਖੀ ਆਸਿਫ ਮੁਨੀਰ ਨੂੰ ਇੱਕ ਖੁੱਲ੍ਹੀ ਚਿੱਠੀ ਲਿਖੀ ਹੈ। ਇਸ ਪੱਤਰ ਵਿੱਚ, ਉਨ੍ਹਾਂ ਨੇ ਫੌਜ ‘ਤੇ ਅਸੰਵਿਧਾਨਕ ਕਾਰਵਾਈਆਂ ਅਤੇ ਰਾਜਨੀਤਿਕ ਦਖ਼ਲ ਅੰਦਾਜ਼ੀ ਦੇ ਗੰਭੀਰ ਦੋਸ਼ ਲੱਗਾਉਂਦੇ ਹੋਏ ਉਸ ਦੀ ਸਖ਼ਤ ਆਲੋਚਨਾ ਕੀਤੀ ਹੈ। […]
ਮਨਵੀਰ ਰੰਧਾਵਾ
By : Updated On: 09 Feb 2025 15:35:PM
Pakistan ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਫੌਜੀ ਮੁਖੀ ਨੂੰ ਖੁੱਲ੍ਹੀ ਚਿੱਠੀ

Imran Khan writes an open letter to the army chief ;- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਤਵਾਰ ਨੂੰ ਫੌਜੀ ਮੁਖੀ ਆਸਿਫ ਮੁਨੀਰ ਨੂੰ ਇੱਕ ਖੁੱਲ੍ਹੀ ਚਿੱਠੀ ਲਿਖੀ ਹੈ। ਇਸ ਪੱਤਰ ਵਿੱਚ, ਉਨ੍ਹਾਂ ਨੇ ਫੌਜ ‘ਤੇ ਅਸੰਵਿਧਾਨਕ ਕਾਰਵਾਈਆਂ ਅਤੇ ਰਾਜਨੀਤਿਕ ਦਖ਼ਲ ਅੰਦਾਜ਼ੀ ਦੇ ਗੰਭੀਰ ਦੋਸ਼ ਲੱਗਾਉਂਦੇ ਹੋਏ ਉਸ ਦੀ ਸਖ਼ਤ ਆਲੋਚਨਾ ਕੀਤੀ ਹੈ। ਇਮਰਾਨ ਖਾਨ ਨੇ ਲਿਖਿਆ, “ਪਾਕਿਸਤਾਨ ਦੀ ਸਥਿਰਤਾ ਅਤੇ ਸੁਰੱਖਿਆ ਲਈ ਇਹ ਬਹੁਤ ਜ਼ਰੂਰੀ ਹੈ ਕਿ ਫੌਜ ਅਤੇ ਜਨਤਾ ਵਿਚਕਾਰ ਬਣੀ ਦਰਾਰ ਨੂੰ ਖਤਮ ਕੀਤਾ ਜਾਵੇ। ਇਸ ਲਈ, ਫੌਜ ਨੂੰ ਸੰਵਿਧਾਨਕ ਸੀਮਾਵਾਂ ‘ਚ ਵਾਪਸ ਆਉਣਾ ਚਾਹੀਦਾ ਹੈ, ਰਾਜਨੀਤਿਕ ਮਾਮਲਿਆਂ ਤੋਂ ਵੱਖ ਰਹਿਣਾ ਚਾਹੀਦਾ ਹੈ ਅਤੇ ਆਪਣੀਆਂ ਅਸਲ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਹਨ।”

ਇਮਰਾਨ ਖਾਨ ਨੇ X ‘ਤੇ ਚਿੱਠੀ ਸਾਂਝੀ ਕਰਕੇ ਲਗਾਏ ਗੰਭੀਰ ਦੋਸ਼

ਇਮਰਾਨ ਖਾਨ ਨੇ ਆਪਣੀ ਚਿੱਠੀ X ‘ਤੇ ਪੋਸਟ ਕਰਦਿਆਂ ਦਾਅਵਾ ਕੀਤਾ ਕਿ ਜੇਲ੍ਹ ਵਿੱਚ ਉਨ੍ਹਾਂ ਨਾਲ ਅਮਾਨਵੀ ਵਰਤਾਅ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ 20 ਦਿਨਾਂ ਤੱਕ ਇੱਕ ਫਾਂਸੀ ਵਾਲੀ ਕੋਠੜੀ ਵਿੱਚ ਰੱਖਿਆ ਗਿਆ, ਜਿਥੇ ਨਾ ਹੀ ਰੋਸ਼ਨੀ ਆਉਂਦੀ ਸੀ ਅਤੇ ਨਾ ਹੀ ਬਿਜਲੀ ਦੀ ਕੋਈ ਸਹੂਲਤ ਦਿੱਤੀ ਗਈ।

ਭ੍ਰਿਸ਼ਟਾਚਾਰ ਮਾਮਲੇ ‘ਚ ਇਮਰਾਨ ਨੂੰ 14 ਸਾਲ ਦੀ ਕੈਦ

16 ਜਨਵਰੀ ਨੂੰ ਪਾਕਿਸਤਾਨ ਦੀ ਇੱਕ ਅਦਾਲਤ ਨੇ ਭੂਤਪੂਰਵ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਸੁਣਾਈ। ਡਾਨ ਦੀ ਰਿਪੋਰਟ ਮੁਤਾਬਕ, ਇਮਰਾਨ ਖਾਨ ਨੂੰ 14 ਸਾਲ ਅਤੇ ਬੁਸ਼ਰਾ ਬੀਬੀ ਨੂੰ 7 ਸਾਲ ਦੀ ਸਜ਼ਾ ਮਿਲੀ। ਦੋਵਾਂ ‘ਤੇ ਰਾਸ਼ਟਰੀ ਖ਼ਜ਼ਾਨੇ ਨੂੰ 50 ਅਰਬ ਪਾਕਿਸਤਾਨੀ ਰੁਪਏ ਦਾ ਨੁਕਸਾਨ ਪਹੁੰਚਾਣ ਦੇ ਦੋਸ਼ ਲਗਾਏ ਗਏ ਸਨ।


ਅਲ-ਕਾਦਿਰ ਟ੍ਰਸਟ ਮਾਮਲੇ ‘ਚ ਇਮਰਾਨ ‘ਤੇ ਕਾਰਵਾਈ, ਫੌਜ ‘ਤੇ ਹੋਏ ਸਿੱਧੇ ਹਮਲੇ

ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੇ ਅਲ-ਕਾਦਿਰ ਟਰਸਟ ਲਈ ਪਾਕਿਸਤਾਨ ਸਰਕਾਰ ਦੀ ਅਰਬਾਂ ਰੁਪਏ ਦੀ ਜ਼ਮੀਨ ਥੋੜੇ ਪੈਸਿਆਂ ‘ਚ ਵੇਚ ਦਿੱਤੀ ਸੀ। ਇਸ ਮਾਮਲੇ ਵਿੱਚ 9 ਮਈ 2023 ਨੂੰ ਇਮਰਾਨ ਨੂੰ ਗਿਰਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੀ ਗਿਰਫ਼ਤਾਰੀ ਤੋਂ ਬਾਅਦ ਦੇਸ਼ ਭਰ ‘ਚ ਫੌਜ ਦੇ ਬਹੁਤ ਸਾਰੇ ਮਹੱਤਵਪੂਰਨ ਟਿਕਾਣਿਆਂ ‘ਤੇ ਹਮਲੇ ਹੋਏ।

ਨੈਸ਼ਨਲ ਅਕਾਉਂਟਬਿਲਟੀ ਬਿਊਰੋ (NAB) ਨੇ ਦਸੰਬਰ 2023 ਵਿੱਚ ਅਲ-ਕਾਦਿਰ ਟਰਸਟ ਕੇਸ ‘ਚ ਇਮਰਾਨ (72), ਬੁਸ਼ਰਾ ਬੀਬੀ (50) ਅਤੇ ਹੋਰ 6 ਵਿਅਕਤੀਆਂ ‘ਤੇ ਮਾਮਲਾ ਦਰਜ ਕੀਤਾ। ਹਾਲਾਂਕਿ, ਇਹ ਕੇਸ ਦਰਜ ਹੋਣ ਤੋਂ ਪਹਿਲਾਂ ਹੀ ਇਮਰਾਨ ਖਾਨ ਤੋਸ਼ਾਖਾਨਾ ਕੇਸ ‘ਚ ਅਡਿਆਲਾ ਜੇਲ੍ਹ ‘ਚ ਕੈਦ ਸਨ ।

https://twitter.com/ImranKhanPTI/status/1888329773899984939?t=3Wm7LdA6gqW1AZOFEBwS_Q&s=08

555 ਦਿਨਾਂ ਤੋਂ ਜੇਲ੍ਹ ‘ਚ ਕੈਦ ਇਮਰਾਨ

ਭੂਤਪੂਰਵ PM ਇਮਰਾਨ ਖਾਨ 555 ਦਿਨਾਂ ਤੋਂ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ‘ਚ ਬੰਦ ਹਨ। 5 ਅਗਸਤ 2023 ਨੂੰ ਇਸਲਾਮ ਬਾਦ ਦੀ ਇੱਕ ਅਦਾਲਤ ਨੇ ਉਨ੍ਹਾਂ ਨੂੰ ਤੋਸ਼ਾਖ਼ਾਨਾ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਸੀ।

ਇਸ ਤੋਂ ਬਾਅਦ, ਜਮਾਨ ਪਾਰਕ ਵਿਖੇ ਉਨ੍ਹਾਂ ਦੇ ਘਰੋਂ ਗ੍ਰਿਫਤਾਰ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਇਸ ਤੋਂ ਇਲਾਵਾ, ਉਨ੍ਹਾਂ ਨੂੰ 2 ਹੋਰ ਕੇਸਾਂ ਵਿੱਚ ਵੀ ਦੋਸ਼ੀ ਕਰਾਰ ਦਿੱਤਾ ਗਿਆ ਸੀ। ਹਾਲਾਂਕਿ, ਇਹਨਾਂ ਸਭ ਕੇਸਾਂ ‘ਚ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ ਹੈ। 13 ਜੁਲਾਈ ਨੂੰ ਫਰਜ਼ੀ ਨਿਕਾਹ ਮਾਮਲੇ ਵਿੱਚ ਰਿਹਾਈ ਮਿਲਣ ਤੋਂ ਬਾਅਦ, ਉਨ੍ਹਾਂ ਨੂੰ ਤੋਸ਼ਾਖ਼ਾਨਾ ਕੇਸ-II ‘ਚ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ।

also read ;- ਗੌਤਮ ਅਡਾਨੀ ਨੇ ਬੇਟੇ ਦੇ ਵਿਆਹ ‘ਤੇ 10,000 ਕਰੋੜ ਰੁਪਏ ਇਨ੍ਹਾਂ ਕੰਮਾਂ ‘ਤੇ ਖਰਚਣ ਲਈ ਕੀਤੇ ਦਾਨ, ਸੁਣ ਹੋ ਜਾਓਗੇ ਮੁਰੀਦ

Read Latest News and Breaking News at Daily Post TV, Browse for more News

Ad
Ad