Mamta Kulkarni: ਮਹਾਕੁੰਭ ਵਿੱਚ ਸੰਨਿਆਸ ਲੈਣ ਤੋਂ ਬਾਅਦ ਮਮਤਾ ਕੁਲਕਰਨੀ ਨੂੰ ਇੱਕ ਨਵਾਂ ਅਧਿਆਤਮਕ ਨਾਮ ‘ਸ਼੍ਰੀ ਯਮਈ ਮਮਤਾ ਨੰਦ ਗਿਰੀ’ ਦਿੱਤਾ ਗਿਆ।
Mamta Kulkarni and Kinnar Akhada: ਪ੍ਰਯਾਗਰਾਜ ‘ਚ ਚੱਲ ਰਹੇ ਮਹਾਕੁੰਭ ਦੌਰਾਨ ਕਿੰਨਰ ਅਖਾੜੇ ਨੇ ਵੱਡੀ ਕਾਰਵਾਈ ਕੀਤੀ ਹੈ। ਕਿੰਨਰ ਅਖਾੜੇ ਦੇ ਸੰਸਥਾਪਕ ਰਿਸ਼ੀ ਅਜੈ ਦਾਸ ਨੇ ਮਮਤਾ ਕੁਲਕਰਨੀ ਨੂੰ ਮਹਾਮੰਡਲੇਸ਼ਵਰ ਦੇ ਅਹੁਦੇ ਤੋਂ ਹਟਾ ਕੇ ਅਖਾੜੇ ਤੋਂ ਬਾਹਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਲਕਸ਼ਮੀ ਨਰਾਇਣ ਤ੍ਰਿਪਾਠੀ ਨੂੰ ਆਚਾਰੀਆ ਮਹਾਮੰਡਲੇਸ਼ਵਰ ਅਤੇ ਅਖਾੜੇ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।
ਦੱਸ ਦਈਏ ਕਿ ਹੁਣ ਕਿੰਨਰ ਅਖਾੜੇ ਨੂੰ ਜਲਦੀ ਹੀ ਨਵਾਂ ਆਚਾਰੀਆ ਮਹਾਮੰਡਲੇਸ਼ਵਰ ਮਿਲੇਗਾ। ਰਿਸ਼ੀ ਅਜੈ ਦਾਸ ਨੇ ਕਿਹਾ ਕਿ ਅਖਾੜੇ ਦਾ ਨਵੇਂ ਸਿਰੇ ਤੋਂ ਪੁਨਰਗਠਨ ਕੀਤਾ ਜਾਵੇਗਾ।ਸਾਬਕਾ ਐਕਟਰਸ ਮਮਤਾ ਕੁਲਕਰਨੀ ਨੇ ਕੁਝ ਦਿਨ ਪਹਿਲਾਂ ਪ੍ਰਯਾਗਰਾਜ ‘ਚ ਆਯੋਜਿਤ ਮਹਾਕੁੰਭ ‘ਚ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਮਮਤਾ ਨੇ ਮਹਾਕੁੰਭ ਦੌਰਾਨ ਕਿੰਨਰ ਅਖਾੜੇ ‘ਚ ਆਚਾਰੀਆ ਮਹਾਮੰਡਲੇਸ਼ਵਰ ਡਾਕਟਰ ਲਕਸ਼ਮੀ ਨਰਾਇਣ ਤ੍ਰਿਪਾਠੀ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਮਮਤਾ ਨੇ ਸੰਗਮ ਵਿਖੇ ਪਿਂਡ ਦਾਨ ਦੀ ਰਸਮ ਅਦਾ ਕੀਤੀ ਅਤੇ ਕਿੰਨਰ ਅਖਾੜੇ ਵਿਖੇ ਉਨ੍ਹਾਂ ਦੀ ਤਾਜਪੋਸ਼ੀ ਹੋਈ।
ਮਹਾਕੁੰਭ ਵਿੱਚ ਸੰਨਿਆਸ ਲੈਣ ਤੋਂ ਬਾਅਦ ਮਮਤਾ ਕੁਲਕਰਨੀ ਨੂੰ ਇੱਕ ਨਵਾਂ ਅਧਿਆਤਮਕ ਨਾਮ ‘ਸ਼੍ਰੀ ਯਮਈ ਮਮਤਾ ਨੰਦ ਗਿਰੀ’ ਦਿੱਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕਿੰਨਰ ਅਖਾੜੇ ਦਾ ਮਹਾਮੰਡਲੇਸ਼ਵਰ ਨਿਯੁਕਤ ਕੀਤਾ ਗਿਆ।
ਮਹਾਮੰਡਲੇਸ਼ਵਰ ਬਣਾਉਣ ਤੋਂ ਬਾਅਦ ਵਿਵਾਦ ਹੋਇਆ ਸੀ
ਮਮਤਾ ਕੁਲਕਰਨੀ ਨੂੰ ਮਹਾਮੰਡਲੇਸ਼ਵਰ ਬਣਾਏ ਜਾਣ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ। ਸੰਤ ਮਮਤਾ ਕੁਲਕਰਨੀ ਦੀ ਮਹਾਮੰਡਲੇਸ਼ਵਰ ਵਜੋਂ ਨਿਯੁਕਤੀ ਦਾ ਲਗਾਤਾਰ ਵਿਰੋਧ ਕਰ ਰਹੇ ਸੀ। ਬਾਬਾ ਰਾਮਦੇਵ ਨੇ ਮਮਤਾ ਨੂੰ ਮਹਾਮੰਡਲੇਸ਼ਵਰ ਬਣਾਉਣ ਦੇ ਫੈਸਲੇ ‘ਤੇ ਵੀ ਸਵਾਲ ਚੁੱਕੇ ਸੀ। ਉਨ੍ਹਾਂ ਕਿਹਾ ਸੀ ਕਿ ਕੁਝ ਲੋਕ ਜੋ ਕੱਲ੍ਹ ਤੱਕ ਦੁਨਿਆਵੀ ਸੁੱਖਾਂ ਵਿੱਚ ਰੁੱਝੇ ਹੋਏ ਸੀ, ਇੱਕ ਦਿਨ ਵਿੱਚ ਸੰਤ ਬਣ ਗਏ, ਜਾਂ ਮਹਾਂਮੰਡਲੇਸ਼ਵਰ ਵਰਗੀ ਉਪਾਧੀ ਪ੍ਰਾਪਤ ਕਰ ਗਏ।
ਕਿੰਨਰ ਅਖਾੜੇ ਦੇ ਸੰਸਥਾਪਕ ਅਜੇ ਦਾਸ ਨੇ ਵੀ ਕਿਹਾ ਸੀ ਕਿ ਕਿਸੇ ਔਰਤ ਨੂੰ ਕਿੰਨਰ ਅਖਾੜੇ ਦਾ ਮਹਾਮੰਡਲੇਸ਼ਵਰ ਬਣਾਉਣਾ ਸਿਧਾਂਤਾਂ ਦੇ ਵਿਰੁੱਧ ਹੈ।