ਕਰਨਲ ਬਾਠ ਕੁੱਟਮਾਰ ਹਮਲੇ ਦੀ ਜਾਂਚ ‘ਚ ਚੌਥਾ ਬਦਲਾਅ,ਪੰਜਾਬ ਦੇ ADGP ਰਾਏ ਦੀ ਥਾਂ ਪਰਮਾਰ ਨੂੰ ਕੀਤਾ ਨਿਯੁਕਤ
Colonel Bath attack case: ਕਰਨਲ ਬਾਠ ਕੁੱਟਮਾਰ ਦੇ ਮਾਮਲੇ ‘ਚ ਹੁਣ ਨਵਾਂ ਮੋੜ ਆ ਗਿਆ ਹੈ ,ਜਿਸਦੇ ਚਲਦੇ ਇਸ ਮਾਮਲੇ ਦੀ ਜਾਂਚ ‘ਚ ਚੌਥਾ ਬਦਲਾਅ ਲਿਆਂਦਾ ਗਿਆ ਹੈ ਤੇ ਹੁਣ ਪੰਜਾਬ ਦੇ ADGP ਰਾਏ ਦੀ ਥਾਂ ਪਰਮਾਰ ਨੂੰ ਨਿਯੁਕਤ ਕੀਤਾ ਗਿਆ ਹੈ ADGP AS ਰਾਏ ਨੂੰ ADGP SPS ਪਰਮਾਰ ਦੀ ਥਾਂ ਨਿਯੁਕਤ ਕੀਤਾ ਗਿਆ ਹੈ, […]
By :
Jaspreet Singh
Updated On: 28 Mar 2025 10:59:AM
Colonel Bath attack case
Colonel Bath attack case: ਕਰਨਲ ਬਾਠ ਕੁੱਟਮਾਰ ਦੇ ਮਾਮਲੇ ‘ਚ ਹੁਣ ਨਵਾਂ ਮੋੜ ਆ ਗਿਆ ਹੈ ,ਜਿਸਦੇ ਚਲਦੇ ਇਸ ਮਾਮਲੇ ਦੀ ਜਾਂਚ ‘ਚ ਚੌਥਾ ਬਦਲਾਅ ਲਿਆਂਦਾ ਗਿਆ ਹੈ ਤੇ ਹੁਣ ਪੰਜਾਬ ਦੇ ADGP ਰਾਏ ਦੀ ਥਾਂ ਪਰਮਾਰ ਨੂੰ ਨਿਯੁਕਤ ਕੀਤਾ ਗਿਆ ਹੈ
ADGP AS ਰਾਏ ਨੂੰ ADGP SPS ਪਰਮਾਰ ਦੀ ਥਾਂ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਨੂੰ ਵੀਰਵਾਰ ਨੂੰ ਵਿਜੀਲੈਂਸ ਬਿਊਰੋ ਦੇ ਮੁੱਖ ਨਿਰਦੇਸ਼ਕ ਵਜੋਂ ਤਾਇਨਾਤ ਕੀਤਾ ਗਿਆ ਸੀ SIT ਦੇ ਦੋ ਹੋਰ ਮੈਂਬਰ, SSP ਸੰਦੀਪ ਮਲਿਕ ਅਤੇ SP ਮਨਪ੍ਰੀਤ ਸਿੰਘ, ਬਣੇ ਰਹਿਣਗੇ। ਜਾਂਚ ਟੀਮ ਵਿੱਚ ਇਹ ਚੌਥੀ ਤਬਦੀਲੀ ਹੈ। ਇਸਤੋਂ ਪਹਿਲਾਂ, ਤਿੰਨ ਜਾਂਚ ਟੀਮਾਂ ਬਣਾਈਆਂ ਗਈਆਂ ਸਨ, ਪਰ ਹਾਈ ਕੋਰਟ ਦੇ ਦਖਲ ਜਾਂ ਪੀੜਤ ਪਰਿਵਾਰ ਦੇ ਵਿਰੋਧ ਕਾਰਨ ਬਦਲ ਦਿੱਤੀਆਂ ਗਈਆਂ। ਇਸ ਮਾਮਲੇ ‘ਚ ਫੌਜ ਦੇ ਕਰਨਲ ਅਤੇ ਉਸਦੇ ਪੁੱਤਰ ‘ਤੇ ਹਮਲਾ ਕਰਨ ਦੇ ਦੋਸ਼ ਵਿੱਚ 12 ਪੁਲਿਸ ਮੁਲਾਜ਼ਮਾਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ।