Free Education Punjab: ਪੰਜਾਬ ਸਰਕਾਰ ਨੇ ਇੱਕ ਵੱਡਾ ਫ਼ੈਸਲਾ ਲੈਂਦੇ ਹੋਏ ਨਿੱਜੀ ਸਕੂਲਾਂ ਵਿੱਚ ਆਰਥਿਕ ਤੌਰ ‘ਤੇ ਕਮਜ਼ੋਰ ਵਰਗ (EWS) ਦੇ ਵਿਦਿਆਰਥੀਆਂ ਲਈ ਮੁਫ਼ਤ ਸਿੱਖਿਆ ਨੂੰ ਲਾਜ਼ਮੀ ਕਰ ਦਿੱਤਾ ਹੈ। ਇਸ ਦੇ ਤਹਿਤ, ਹੁਣ ਰਾਸ਼ਟਰੀ ਸਿੱਖਿਆ ਅਧਿਕਾਰ ਕਾਨੂੰਨ (RTE Act) ਅਨੁਸਾਰ ਹਰ ਨਿੱਜੀ ਸਕੂਲ ਵਿੱਚ 25% ਸੀਟਾਂ EWS ਕਟੈਗਰੀ ਲਈ ਰਾਖਵੀਆਂ ਹੋਣਗੀਆਂ।
- ਸਿੱਖਿਆ ਵਿਭਾਗ ਵੱਲੋਂ ਸਾਰੇ ਨਿੱਜੀ ਅਤੇ ਗੈਰ-ਸਹਾਇਤਾ ਪ੍ਰਾਪਤ ਸਕੂਲਾਂ ਨੂੰ ਨਵੇਂ ਨਿਰਦੇਸ਼ ਜਾਰੀ।
- ਇਹ ਨਿਰਦੇਸ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਲਾਗੂ ਕੀਤੇ ਗਏ ਹਨ।
- ਇਨ੍ਹਾਂ ਵਿਦਿਆਰਥੀਆਂ ਦੀ ਫੀਸ ਦਾ ਭੁਗਤਾਨ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਸਾਂਝੇ ਤੌਰ ‘ਤੇ ਕੀਤਾ ਜਾਵੇਗਾ।
ਦਾਖ਼ਲੇ ਵਿੱਚ ਤਰਜੀਹ ਕਿਵੇਂ ਮਿਲੇਗੀ?
- ਪਹਿਲੀ ਤਰਜੀਹ: ਉਹ ਬੱਚੇ ਜੋ ਸਕੂਲ ਤੋਂ 1 ਕਿਲੋਮੀਟਰ ਦੇ ਦਾਇਰੇ ਵਿੱਚ ਰਹਿੰਦੇ ਹਨ।
- ਦੂਜੀ ਤਰਜੀਹ: ਉਹ ਬੱਚੇ ਜੋ ਸਕੂਲ ਤੋਂ 3 ਕਿਲੋਮੀਟਰ ਤੱਕ ਦੇ ਦਾਇਰੇ ਵਿੱਚ ਰਹਿੰਦੇ ਹਨ।
ਕਿਹੜੇ ਬੱਚੇ ਹੋਣਗੇ ਹੱਕਦਾਰ?
- ਜਿਨ੍ਹਾਂ ਦੇ ਮਾਪੇ ਦੀ ਸਾਲਾਨਾ ਆਮਦਨ ਸਰਕਾਰੀ ਨਿਰਧਾਰਤ ਹੱਦ ਤੋਂ ਘੱਟ ਹੋਵੇ।
- ਜਿਨ੍ਹਾਂ ਦੇ ਪਰਿਵਾਰ BPL ਜਾਂ EWS ਸਰਟੀਫਿਕੇਟ ਰੱਖਦੇ ਹੋਣ।