Upcoming Web Series: ਸਾਲ 2024 ‘ਚ ਕਈ ਵੈੱਬ ਸੀਰੀਜ਼ ਆਈਆਂ ਜਿਨ੍ਹਾਂ ਨੂੰ ਦੇਖਣ ਲਈ ਲੋਕ ਸਕ੍ਰੀਨ ‘ਤੇ ਚਿਪਕ ਗਏ। ਜਿਨ੍ਹਾਂ ਸੀਰੀਜ਼ ਨੂੰ ਸਭ ਤੋਂ ਜ਼ਿਆਦਾ ਪਸੰਦ ਕੀਤਾ ਗਿਆ ਉਨ੍ਹਾਂ ਦੀਆਂ ਕਹਾਣੀਆਂ ਬਾਕੀਆਂ ਨਾਲੋਂ ਵੱਖਰੀ ਸੀ। ਹੁਣ ਜਿਵੇਂ ਸਭ ਨੂੰ ਨਵੇਂ ਸਾਲ 2025 ਦਾ ਇੰਤਜ਼ਾਰ ਹੈ ਉਸੇ ਤਰ੍ਹਾਂ ਇੰਤਜ਼ਾਰ ਹੈ ਨਵੇਂ ਸਾਲ ‘ਚ ਆਉਣ ਵਾਲੀਆਂ ਵੈੱਬ ਸੀਰੀਜ਼ ਅਤੇ ਫ਼ਿਲਮਾਂ ਦਾ। ਇਸ ਕਰਕੇ ਅਸੀਂ ਤੁਹਾਨੂੰ ਉਨ੍ਹਾਂ ਸੀਰੀਜ਼ ਬਾਰੇ ਦੱਸਣ ਜਾ ਰਹੇ ਹਾਂ ਜੋ ਅਗਲੇ ਸਾਲ ਤੁਹਾਡਾ ਮਨੋਰੰਜਨ ਕਰਨ ਜਾ ਰਹੀਆਂ ਹਨ।
Paatal Lok 2- ਫੈਨਸ ਵੈੱਬ ਸੀਰੀਜ਼ ਪਾਤਾਲ ਲੋਕ 2 ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਜਦੋਂ ਤੋਂ ਪ੍ਰੋਡਿਊਸਰਾਂ ਨੇ ਸੀਰੀਜ਼ ਦਾ ਐਲਾਨ ਕੀਤਾ ਹੈ, ਫੈਨਸ ਇਸ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਸੀਰੀਜ਼ ਦੇ ਫੈਨਸ ਲਈ ਖੁਸ਼ਖਬਰੀ ਹੈ ਕਿ ਸੀਰੀਜ਼ ਦੀ ਰਿਲੀਜ਼ ਡੇਟ ਦਾ ਐਲਾਨ ਹੋ ਗਿਆ ਹੈ। ਪਾਤਾਲ ਲੋਕ 2 ਪ੍ਰਾਈਮ ਵੀਡੀਓ ‘ਤੇ 17 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।
Family Man 3- ਮਨੋਜ ਬਾਜਪਾਈ ਦੀ ਵੈੱਬ ਸੀਰੀਜ਼ ‘ਦ ਫੈਮਿਲੀ ਮੈਨ’ ਦਾ ਤੀਜਾ ਸੀਜ਼ਨ ਆ ਰਿਹਾ ਹੈ। ਫੈਨਸ ਇਸ ਸੀਜ਼ਨ ਦਾ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਸੀਰੀਜ਼ ‘ਚ
ਸ਼੍ਰੀਕਾਂਤ ਤਿਵਾਰੀ ਦੀ ਭੂਮਿਕਾ ਮਨੋਜ ਬਾਜਪਾਈ ਨੇ ਨਿਭਾਈ ਹੈ। ਹੁਣ ਇਹ ਸੀਰੀਜ਼ ਅਗਲੇ ਸਾਲ ਪ੍ਰਾਈਮ ਵੀਡੀਓ ‘ਤੇ ਵੀ ਰਿਲੀਜ਼ ਹੋਣ ਜਾ ਰਹੀ ਹੈ।
Stardom- ਸ਼ਾਹਰੁਖ ਖ਼ਾਨ ਦਾ ਬੇਟਾ ਆਰੀਅਨ ਖ਼ਾਨ ਨਿਰਦੇਸ਼ਨ ‘ਚ ਕਦਮ ਰੱਖ ਰਿਹਾ ਹੈ। ਉਸ ਦੀ ਨਿਰਦੇਸ਼ਕ ਪਹਿਲੀ ਸੀਰੀਜ਼ ਅਗਲੇ ਸਾਲ ਨੈੱਟਫਲਿਕਸ ‘ਤੇ ਰਿਲੀਜ਼ ਹੋਵੇਗੀ। ਇਸ ਸੀਰੀਜ਼ ‘ਤੇ ਸਾਰਿਆਂ ਦੀ ਨਜ਼ਰ ਹੈ।
Black Warrant – ਜਹਾਂ ਕਪੂਰ ਓਟੀਟੀ ‘ਤੇ ਡੈਬਿਊ ਕਰਨ ਲਈ ਤਿਆਰ ਹੈ। ਜਹਾਂ, ਸ਼ਸ਼ੀ ਕਪੂਰ ਦੀ ਪੋਤੀ ਹੈ। ਉਹ ਵਿਕਰਮਾਦਿਤਿਆ ਮੋਟਵਾਨੀ ਦੀ ਸੀਰੀਜ਼ ਨਾਲ ਡੈਬਿਊ ਕਰੇਗੀ। ਸੀਰੀਜ਼ 10 ਜਨਵਰੀ ਨੂੰ ਨੈੱਟਫਲਿਕਸ ‘ਤੇ ਰਿਲੀਜ਼ ਹੋਣ ਜਾ ਰਹੀ ਹੈ।
Matka King- ਵਿਜੇ ਵਰਮਾ ਆਪਣੀ ਐਕਟਿੰਗ ਨਾਲ ਸਭ ਨੂੰ ਇੰਪ੍ਰੈਸ ਕਰ ਰਹੇ ਹਨ। ਉਸ ਦੀ ਸੀਰੀਜ਼ ਮਟਕਾ ਕਿੰਗ ਆਉਣ ਵਾਲੀ ਹੈ। ਇਸ ਸੀਰੀਜ਼ ‘ਚ ਉਨ੍ਹਾਂ ਨਾਲ Kritika Kamra ਲੀਡ ਰੋਲ ਪਲੇਅ ਕਰਦੀ ਨਜ਼ਰ ਆਵੇਗੀ। ਇਸ ਸੀਰੀਜ਼ ਨੂੰ ਪ੍ਰਾਈਮ ਵੀਡੀਓ ‘ਤੇ ਦੇਖਿਆ ਜਾ ਸਕਦਾ ਹੈ।