10,000 Crore for Schools & Hospitals: ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਜੀਤ ਅਤੇ ਦੀਵਾ ਦੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਗੌਤਮ ਅਡਾਨੀ ਨੇ ਕਿਹਾ ਕਿ ਅਹਿਮਦਾਬਾਦ ‘ਚ ਰਵਾਇਤੀ ਰੀਤੀ-ਰਿਵਾਜਾਂ ਵਿਚਕਾਰ ਹੋਇਆ।
Gautam Adani’s Historic Donation on Son Jeet’s Wedding: ਉਦਯੋਗਪਤੀ ਗੌਤਮ ਅਡਾਨੀ ਦੇ ਛੋਟੇ ਬੇਟੇ ਜੀਤ ਅਡਾਨੀ ਅਤੇ ਦੀਵਾ ਸ਼ਾਹ ਵਿਆਹ ਦੇ ਬੰਧਨ ‘ਚ ਬੱਝੇ ਹੋਏ ਹਨ। ਇਸ ਮੌਕੇ ਅਰਬਪਤੀ ਗੌਤਮ ਅਡਾਨੀ ਨੇ 10,000 ਕਰੋੜ ਰੁਪਏ ਦਾਨ ਕੀਤੇ। ਉਨ੍ਹਾਂ ਦੇ ਦਾਨ ਦਾ ਵੱਡਾ ਹਿੱਸਾ ਸਿਹਤ ਸੰਭਾਲ, ਸਿੱਖਿਆ ਅਤੇ ਹੁਨਰ ਵਿਕਾਸ ‘ਤੇ ਖਰਚ ਕੀਤਾ ਜਾ ਰਿਹਾ ਹੈ।
ਅਡਾਨੀ ਸਮੂਹ ਵਲੋਂ ਦਾਨ ਕੀਤੇ ਇਹ ਪੈਸੇ ਸਮਾਜ ਦੇ ਸਾਰੇ ਵਰਗਾਂ ਲਈ ਕਿਫਾਇਤੀ ਵਿਸ਼ਵ ਪੱਧਰੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਲਈ ਹੋਵੇਗਾ। ਇਸ ਤੋਂ ਇਲਾਵਾ, ਉੱਚ ਪੱਧਰੀ K-12 ਸਕੂਲਾਂ ਅਤੇ ਰੁਜ਼ਗਾਰ ਦੇ ਨਾਲ ਉੱਨਤ ਗਲੋਬਲ ਹੁਨਰ ਅਕੈਡਮੀਆਂ ਦੇ ਨੈਟਵਰਕ ਤੱਕ ਪਹੁੰਚ ਪ੍ਰਦਾਨ ਕਰਨ ‘ਤੇ ਧਿਆਨ ਦਿੱਤਾ ਜਾਵੇਗਾ।
ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਜੀਤ ਅਤੇ ਦੀਵਾ ਦੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਗੌਤਮ ਅਡਾਨੀ ਨੇ ਕਿਹਾ ਕਿ ਪ੍ਰਮਾਤਮਾ ਦੇ ਅਸ਼ੀਰਵਾਦ ਨਾਲ ਜੀਤ ਅਤੇ ਦੀਵਾ ਅੱਜ ਵਿਆਹ ਦੇ ਪਵਿੱਤਰ ਬੰਧਨ ‘ਚ ਬੱਝ ਗਏ ਹਨ। ਇਹ ਵਿਆਹ ਅੱਜ ਅਹਿਮਦਾਬਾਦ ਵਿੱਚ ਰਵਾਇਤੀ ਰੀਤੀ-ਰਿਵਾਜਾਂ ਅਤੇ ਸ਼ੁਭ ਇੱਛਾਵਾਂ ਨਾਲ ਪਿਆਰਿਆਂ ਦੇ ਵਿਚਕਾਰ ਹੋਇਆ। ਮੈਂ ਆਪਣੀ ਬੇਟੀ ਦੀਵਾ ਅਤੇ ਜੀਤ ਲਈ ਤੁਹਾਡੇ ਸਾਰਿਆਂ ਵੱਲੋਂ ਦਿਲੋਂ ਪਿਆਰ ਅਤੇ ਆਸ਼ੀਰਵਾਦ ਦੀ ਕਾਮਨਾ ਕਰਦਾ ਹਾਂ।
ਅੰਗਹੀਣਾਂ ਨੂੰ 10-10 ਲੱਖ ਰੁਪਏ ਦੀ ਮਦਦ
ਗੌਤਮ ਅਡਾਨੀ ਦੇ ਛੋਟੇ ਬੇਟੇ ਜੀਤ ਅਡਾਨੀ ਅਤੇ ਦੀਵਾ ਸ਼ਾਹ ਨੇ ਆਪਣੇ ਵਿਆਹ (Jeet-Diva Wedding) ਤੋਂ ਪਹਿਲਾਂ ‘ਮੰਗਲ ਸੰਕਲਪ’ ਲਿਆ। ਜਿਸ ਤਹਿਤ 500 ਅਪਾਹਜ ਭੈਣਾਂ ਦੇ ਵਿਆਹ ਲਈ 10-10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਜਾਣਕਾਰੀ ਸਾਂਝੀ ਕਰਦੇ ਹੋਏ ਗੌਤਮ ਅਡਾਨੀ ਨੇ ਦੱਸਿਆ ਕਿ ਜੀਤ ਅਤੇ ਦੀਵਾ ਨੇ ਹਰ ਸਾਲ 500 ਅਪਾਹਜ ਭੈਣਾਂ ਦੇ ਵਿਆਹ ਲਈ 10-10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਹੈ।