UGC-NET exam: ਮੰਸਾ ਜ਼ਿਲ੍ਹੇ ਦੇ ਬੁੱਧਲਾਡਾ ਹਲਕੇ ਦੇ ਛੋਟੇ ਜਿਹੇ ਕੱਸਬੇ ਬੋਹਾ ਤੋਂ ਇੱਕ ਹੋਨਹਾਰ ਵਿਦਿਆਰਥੀ ਕੋਮਲਦੀਪ ਨੇ ਆਪਣੀ ਮਿਹਨਤ ਅਤੇ ਜਜ਼ਬੇ ਨਾਲ UGC-NET (ਯੂਨੀਵਰਸਿਟੀ ਗ੍ਰਾਂਟ ਕਮਿਸ਼ਨ – ਨੈਸ਼ਨਲ ਐਲਿਜੀਬਿਲਟੀ ਟੈਸਟ) ਪਾਸ ਕਰਕੇ ਸਾਬਤ ਕਰ ਦਿੱਤਾ ਕਿ ਮਾਣਸਿਕ ਤਾਕਤ ਅਤੇ ਲਗਨ ਨਾਲ ਕਿਸੇ ਵੀ ਹਾਲਾਤ ਨੂੰ ਜਿੱਤਿਆ ਜਾ ਸਕਦਾ ਹੈ।
ਬਕਰੀਆਂ ਚਰਾਉਂਦਾ, ਭੱਟੇ ‘ਤੇ ਕੰਮ ਕਰਦਾ – ਹੁਣ ਬਣਿਆ NET ਕਲੀਅਰ ਵਿਦਿਆਰਥੀ
ਕੋਮਲਦੀਪ ਇਕ ਗਰੀਬ ਪਰਿਵਾਰ ‘ਚ ਪੈਦਾ ਹੋਇਆ, ਜਿਥੇ ਮਾਂ ਘਰ ਵਿੱਚ ਸਿਲਾਈ ਕਰਦੀ ਹੈ ਅਤੇ ਪਿਤਾ ਇੱਟਾਂ ਦੇ ਭੱਟੇ ‘ਤੇ ਮਜ਼ਦੂਰੀ। ਉਹ ਖੁਦ ਵੀ ਕਈ ਵਾਰੀ ਭੱਟੇ ‘ਤੇ ਪਿਤਾ ਦੀ ਮਦਦ ਕਰਦਾ ਸੀ ਅਤੇ ਦਿਨ ਵਿੱਚ ਬਕਰੀਆਂ ਚਰਾਉਣ ਜਾਂਦਾ ਸੀ। ਪਰ ਉਸ ਦੀ ਦ੍ਰਿੜ ਇੱਛਾ ਅਤੇ ਉੱਚੀਆਂ ਸੋਚਾਂ ਨੇ ਉਸਨੂੰ ਕਦੇ ਥਕਣ ਨਹੀਂ ਦਿੱਤਾ।
ਕੋਚਿੰਗ ਨਹੀਂ, ਸਿਰਫ਼ YouTube ਤੋਂ ਕੀਤੀ ਤਿਆਰ
ਕੋਮਲਦੀਪ ਨੇ ਕਦੇ ਕੋਈ ਕੋਚਿੰਗ ਨਹੀਂ ਲੀ, ਸਿਰਫ਼ ਯੂਟਿਊਬ ਰਾਹੀਂ ਹੀ ਆਪਣੀ ਪਰੀਖਿਆ ਦੀ ਤਿਆਰੀ ਕੀਤੀ। ਬਕਰੀਆਂ ਚਰਾਉਂਦੇ ਸਮੇਂ ਵੀ ਉਹ ਆਪਣੀ ਕਿਤਾਬ ਨਾਲ ਜਾਂਦਾ ਸੀ, ਅਤੇ ਪੜ੍ਹਾਈ ਨੂੰ ਕਦੇ ਰੋਕਿਆ ਨਹੀਂ।
ਉਸ ਦੇ ਪਰਿਵਾਰ ‘ਤੇ ਲਗਭਗ 4 ਲੱਖ ਰੁਪਏ ਦਾ ਕਰਜ਼ਾ ਵੀ ਹੈ, ਜਿਸਨੂੰ ਉੱਠਾਉਣ ਦੀ ਜਿੰਮੇਵਾਰੀ ਹੁਣ ਕੋਮਲਦੀਪ ਆਪਣੇ ਮੱਥੇ ਲੈ ਚੁੱਕਾ ਹੈ। NET ਪਾਸ ਕਰਕੇ ਉਹ ਨੌਕਰੀ ਲੈਣਾ ਚਾਹੁੰਦਾ ਹੈ ਤਾਂ ਜੋ ਪਹਿਲਾਂ ਆਪਣੇ ਮਾਂ-ਪਿਉ ਦੇ ਕਰਜ਼ ਨੂੰ ਉਤਾਰ ਸਕੇ।
ਜਿੱਤ ਮਾਤਾ-ਪਿਤਾ ਦੀ ਨਹੀਂ, ਹਾਲਾਤਾਂ ਤੇ ਹੌਂਸਲੇ ਦੀ ਵੀ ਹੈ
ਜਿਸ ਦਿਨ ਕੋਮਲਦੀਪ ਨੇ UGC-NET ਪਾਸ ਕੀਤਾ, ਉਸ ਦੇ ਪਿੰਡ ਅਤੇ ਪਰਿਵਾਰ ‘ਚ ਖੁਸ਼ੀ ਦੀ ਲਹਿਰ ਦੌੜ ਗਈ। ਲੋਕ ਕਹਿ ਰਹੇ ਹਨ ਕਿ “ਸਾਡਾ ਬਕਰੀ ਚਰਾਉਂਦਾ ਮੁੰਡਾ ਵੀ ਹੁਣ ਕਿਸੇ ਤੋਂ ਘੱਟ ਨਹੀਂ“।
ਇਹ ਸਿਰਫ਼ ਉਸ ਮਾਤਾ-ਪਿਤਾ ਦੀ ਜਿੱਤ ਨਹੀਂ, ਜੋ ਘਰ-ਘਰ ਕਰਜ਼ੇ ਵਿੱਚ ਫਸੇ ਹੋਏ ਵੀ ਆਪਣੇ ਬੱਚਿਆਂ ਲਈ ਉਮੀਦ ਬਣਾਈ ਰੱਖਦੇ ਹਨ – ਇਹ ਹਰ ਉਸ ਨੌਜਵਾਨ ਲਈ ਰਾਹ ਹੈ ਜੋ ਸੋਚਦਾ ਹੈ ਕਿ ਹਾਲਾਤ ਮਾਰ ਦਿੰਦੇ ਹਨ। ਨਹੀਂ, ਹੌਂਸਲਾ ਜਿੱਤਦਾ ਹੈ।
ਕੋਮਲਦੀਪ ਬਣਿਆ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ
ਕੋਮਲਦੀਪ ਦੀ ਕਹਾਣੀ ਸਾਬਤ ਕਰਦੀ ਹੈ ਕਿ ਜੇ ਇਰਾਦੇ ਮਜ਼ਬੂਤ ਹੋਣ ਤਾਂ ਨਾਂ ਤਾਂ ਗਰੀਬੀ ਰੋਕ ਸਕਦੀ ਹੈ, ਨਾਂ ਹੀ ਕਿਸੇ ਦੀ ਵਿਰਾਸਤ। ਸਮਝਦਾਰੀ, ਦ੍ਰਿੜਤਾ ਅਤੇ ਮਿਹਨਤ ਨਾਲ ਹਾਲਾਤਾਂ ਨੂੰ ਵੀ ਚੁਣੌਤੀ ਦਿੱਤੀ ਜਾ ਸਕਦੀ ਹੈ।