Sukhwinder Sukhu: ਹਿਮਾਚਲ ਪ੍ਰਦੇਸ਼ ‘ਚ ਸ਼ਰਾਬ ਦਾ ਆਨੰਦ ਲੈਣ ਵਾਲੇ ਸੈਲਾਨੀਆਂ ਲਈ ਖੁਸ਼ਖਬਰੀ ਹੈ। ਪੁਲਿਸ ਹੁਣ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕਰੇਗੀ। ਪੁਲਿਸ ਸਗੋਂ ਅਜਿਹੇ ਸੈਲਾਨੀਆਂ ਨੂੰ ਉਨ੍ਹਾਂ ਦੇ ਹੋਟਲ ਛੱਡ ਕੇ ਆਵੇਗੀ। ਸੂਬੇ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਇਹ ਹੁਕਮ ਦਿੱਤੇ ਹਨ।
ਦੱਸ ਦਈਏ ਕਿ ਹਿਮਾਚਲ ਦੇ ਸੀਐਮ ਸੁੱਖੂ ਨੇ ਇਹ ਬਿਆਨ ਸ਼ਿਮਲਾ ਵਿੱਚ ਵਿੰਟਰ ਕਾਰਨੀਵਲ ਦੇ ਉਦਘਾਟਨ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਤਾ। ਸ਼ਿਮਲਾ ਦੇ ਰਿਜ ਗਰਾਊਂਡ ਵਿਖੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਵਿੰਟਰ ਕਾਰਨੀਵਲ ਦੌਰਾਨ ਆਪਣੇ ਪਰਿਵਾਰ ਨਾਲ ਆਉਣ ਵਾਲਾ ਕੋਈ ਵੀ ਸੈਲਾਨੀ ਜੇਕਰ ਡਾਂਸ ਕਰਦਾ ਹੈ ਤਾਂ ਪੁਲਿਸ ਉਸ ਨੂੰ ਲੌਕਅੱਪ ‘ਚ ਨਹੀਂ ਲੈ ਕੇ ਜਾਵੇ, ਸਗੋਂ ਹੋਟਲ ਛੱਡ ਕੇ ਆਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਫੈਸਲਾ ਕੀਤਾ ਹੈ ਕਿ 5 ਜਨਵਰੀ ਤੱਕ ਹੋਟਲ, ਢਾਬੇ ਅਤੇ ਰੈਸਟੋਰੈਂਟ 24 ਘੰਟੇ ਖੁੱਲ੍ਹੇ ਰਹਿਣਗੇ, ਜਿਸ ਨਾਲ ਜਦੋਂ ਵੀ ਸੈਲਾਨੀ ਹਿਮਾਚਲ ਆਉਣਾ ਚਾਹੁਣ ਤਾਂ ਉਨ੍ਹਾਂ ਨੂੰ ਹਰ ਸਮੇਂ ਸਹੂਲਤਾਂ ਮਿਲਣਗੀਆਂ। ਸੀਐਮ ਨੇ ਕਿਹਾ ਕਿ ਇਸ ਦੇ ਨਾਲ ਹੀ ਸੈਲਾਨੀਆਂ ‘ਤੇ ਗੁੱਸਾ ਨਹੀਂ ਕਰਨਾ ਚਾਹੀਦਾ।
https://www.facebook.com/reel/1115651216614883
ਨਾਲ ਹੀ ਉਨ੍ਹਾਂ ਨੌਜਵਾਨਾਂ ਨੂੰ ਬੇਨਤੀ ਹੈ ਕਿ ਸੈਲਾਨੀਆਂ ਨਾਲ ਪਿਆਰ ਨਾਲ ਰਹਿਣ ਕਿਉਂਕਿ ਉਹ ਸਾਡੇ ਮਹਿਮਾਨ ਹਨ। ਜ਼ਿਕਰਯੋਗ ਹੈ ਕਿ ਸੀਐਮ ਦਾ ਇਹ ਬਿਆਨ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਨਵੇਂ ਸਾਲ ਤੋਂ ਪਹਿਲਾਂ ਸੀਐਮ ਸੁੱਖੂ ਨੇ ਅਜਿਹਾ ਹੀ ਬਿਆਨ ਦਿੱਤਾ ਸੀ।
ਹਿਮਾਚਲ ਵਿੱਚ ਮਹਿਮਾਨਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਬਰਫਬਾਰੀ ਕਾਰਨ ਹਿਮਾਚਲ ‘ਚ ਜ਼ਿਆਦਾ ਗਿਣਤੀ ‘ਚ ਸੈਲਾਨੀ ਆਉਣ ਵਾਲੇ ਹਨ। ਇਸ ਲਈ ਸੂਬਾ ਬਰਫਬਾਰੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।