ਚੰਡੀਗੜ੍ਹ ‘ਚ ਗੋਲੀਆਂ ਦੀ ਗੂੰਜ: ਕੇਮਿਸਟ ਦੁਕਾਨ ‘ਤੇ ਹੋਈ ਫਾਇਰਿੰਗ ਮਾਮਲੇ ‘ਚ ਐਨਕਾਊਂਟਰ, ਮੁੱਖ ਆਰੋਪੀ ਕਾਬੂ

Chandigarh Police Encounter; ਚੰਡੀਗੜ੍ਹ ਦੇ ਸੈਕਟਰ-32 ਵਿੱਚ ਕੇਮਿਸਟ ਦੁਕਾਨ ‘ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਪੁਲਿਸ ਨੇ ਗੈਂਗਸਟਰਾਂ ਨਾਲ ਐਨਕਾਊਂਟਰ ਕੀਤਾ ਹੈ। ਪੁਲਿਸ ਕਾਰਵਾਈ ਦੌਰਾਨ ਇੱਕ ਗੈਂਗਸਟਰ ਦੇ ਪੈਰ ਵਿੱਚ ਗੋਲੀ ਲੱਗੀ ਹੈ। ਜ਼ਖ਼ਮੀ ਗੈਂਗਸਟਰ ਫਾਇਰਿੰਗ ਮਾਮਲੇ ਦਾ ਮੁੱਖ ਆਰੋਪੀ ਦੱਸਿਆ ਜਾ ਰਿਹਾ ਹੈ। ਪੁਲਿਸ ਮੁਤਾਬਕ, ਇਹ ਗੈਂਗਸਟਰ ਐੱਸਪੀਏ (SPA) ਗੈਂਗ ਨਾਲ ਜੁੜਿਆ ਹੋਇਆ ਸੀ, […]
Jaspreet Singh
By : Updated On: 21 Jan 2026 08:46:AM
ਚੰਡੀਗੜ੍ਹ ‘ਚ ਗੋਲੀਆਂ ਦੀ ਗੂੰਜ: ਕੇਮਿਸਟ ਦੁਕਾਨ ‘ਤੇ ਹੋਈ ਫਾਇਰਿੰਗ ਮਾਮਲੇ ‘ਚ ਐਨਕਾਊਂਟਰ, ਮੁੱਖ ਆਰੋਪੀ ਕਾਬੂ

Chandigarh Police Encounter; ਚੰਡੀਗੜ੍ਹ ਦੇ ਸੈਕਟਰ-32 ਵਿੱਚ ਕੇਮਿਸਟ ਦੁਕਾਨ ‘ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਪੁਲਿਸ ਨੇ ਗੈਂਗਸਟਰਾਂ ਨਾਲ ਐਨਕਾਊਂਟਰ ਕੀਤਾ ਹੈ। ਪੁਲਿਸ ਕਾਰਵਾਈ ਦੌਰਾਨ ਇੱਕ ਗੈਂਗਸਟਰ ਦੇ ਪੈਰ ਵਿੱਚ ਗੋਲੀ ਲੱਗੀ ਹੈ। ਜ਼ਖ਼ਮੀ ਗੈਂਗਸਟਰ ਫਾਇਰਿੰਗ ਮਾਮਲੇ ਦਾ ਮੁੱਖ ਆਰੋਪੀ ਦੱਸਿਆ ਜਾ ਰਿਹਾ ਹੈ।

ਪੁਲਿਸ ਮੁਤਾਬਕ, ਇਹ ਗੈਂਗਸਟਰ ਐੱਸਪੀਏ (SPA) ਗੈਂਗ ਨਾਲ ਜੁੜਿਆ ਹੋਇਆ ਸੀ, ਜਿਸ ਨੇ ਕੁਝ ਦਿਨ ਪਹਿਲਾਂ ਇੱਕ ਵਪਾਰੀ ਨੂੰ ਧਮਕੀਆਂ ਵੀ ਦਿੱਤੀਆਂ ਸਨ।

ਜਾਣਕਾਰੀ ਅਨੁਸਾਰ, ਆਰੋਪੀ ਤਿੰਨ ਗੈਂਗਸਟਰ ਇੱਕ ਗੱਡੀ ਵਿੱਚ ਸਵਾਰ ਸਨ। ਇਨ੍ਹਾਂ ਵਿੱਚੋਂ ਰਾਹੁਲ ਅਤੇ ਰਿੱਕੀ ਦੋਵੇਂ ਨੂੰ ਗੋਲੀ ਲੱਗੀ ਹੈ, ਜਦਕਿ ਤੀਜਾ ਵਿਅਕਤੀ ਗੱਡੀ ਚਲਾ ਰਿਹਾ ਸੀ। ਇਹ ਵੀ ਪਤਾ ਲੱਗਿਆ ਹੈ ਕਿ ਜਲੰਧਰ ਵਿੱਚ ਹੋਈ ਫਾਇਰਿੰਗ ਦੀ ਵਾਰਦਾਤ ਵੀ ਇਨ੍ਹਾਂ ਵੱਲੋਂ ਹੀ ਅੰਜਾਮ ਦਿੱਤੀ ਗਈ ਸੀ।

ਪੁਲਿਸ ਨੇ ਦੱਸਿਆ ਕਿ ਅੱਜ ਚੰਡੀਗੜ੍ਹ ਵਿੱਚ ਇੱਕ ਟੈਕਸੀ ਸਟੈਂਡ ਦੇ ਮਾਲਕ ‘ਤੇ ਫਾਇਰਿੰਗ ਕਰਨ ਦੀ ਯੋਜਨਾ ਸੀ। ਗੈਂਗਸਟਰਾਂ ਵੱਲੋਂ ਉਸ ਤੋਂ 50 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਉਸੇ ਮਾਮਲੇ ਵਿੱਚ ਫਾਇਰਿੰਗ ਕਰਨ ਲਈ ਇਹ ਗੈਂਗਸਟਰ ਚੰਡੀਗੜ੍ਹ ਪਹੁੰਚੇ ਸਨ।

Read Latest News and Breaking News at Daily Post TV, Browse for more News

Ad
Ad