Firing in Anandpur Sahib; ਇਤਹਾਸਕ ਨਗਰੀ ਸ੍ਰੀ ਅਨੰਦਪੁਰ ਸਾਹਿਬ ਜਿੱਥੇ ਸੰਗਤ ਨਤਮਸਤਕ ਹੋਣ ਲਈ ਦੇਸਾਂ ਵਿਦੇਸ਼ਾ ਤੋਂ ਆਉਂਦੀ ਹੈ ਉੱਥੇ ਹੀ ਇਹ ਇਲਾਕਾ ਸ਼ਾਂਤ ਸੁਭਾਅ ਦੇ ਵਿਅਕਤੀਆਂ ਵਾਲਾ ਮਨਾਇਆ ਜਾਂਦਾ ਸੀ ਪਰ ਦੇਰ ਰਾਤ ਨੂੰ, ਅਣਜਾਣ ਹਮਲਾਵਰਾਂ ਨੇ ਇਕ ਨੌਜਵਾਨ ‘ਤੇ ਬੱਸ ਸਟੈਂਡ ਅਨੰਦਪੁਰ ਸਾਹਿਬ ਦੇ ਕੋਲ ਗੋਲੀਆ ਚਲਾ ਦਿੱਤੀਆਂ। ਜਿਸ ਨਾਲ ਇਲਾਕੇ ‘ਚ ਸਹਿਮ ਦਾ ਮਾਹੌਲ ਹੈ।
ਜਾਣਕਾਰੀ ਦੇ ਅਨੁਸਾਰ, ਅਣਪਛਾਤੇ ਹਮਲਾਵਰ ਇੱਕ ਕਾਰ ਵਿੱਚ ਸਵਾਰ ਹੋ ਕੇ 32 ਸਾਲਾ ਨੀਰਜ ਜੋ ਕਿ ਨਜ਼ਦੀਕੀ ਪਿੰਡ ਮਿੰਡਵਾ ਦਾ ਹੈ ‘ਤੇ ਸੱਤ ਗੋਲੀਆਂ ਚੱਲੀਆਂ, ਇਸ ਹਮਲੇ ‘ਚ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।
ਜ਼ਖਮੀ ਨੌਜਵਾਨ ਨੂੰ ਤੁਰੰਤ ਸਿਵਲ ਹਸਪਤਾਲ, ਜਿੱਥੋਂ ਉਨ੍ਹਾਂ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਰੈਫ਼ਰ ਕੀਤਾ ਗਿਆ। ਘਟਨਾ ਦਾ ਪਤਾ ਚਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।