Punjab Breaking News; ਪਟਿਆਲਾ ਪੁਲਿਸ ਦੇ ਦੁਆਰਾ ਗੋਲਡੀ ਢਿੱਲੋ ਗੈਂਗ ਨਾਲ ਸੰਬੰਧ ਰੱਖਦੇ ਗੁਰਪ੍ਰੀਤ ਸਿੰਘ ਉਰਫ ਬੱਬੂ ਨਾਮਕ ਗੈਂਗਸਟਰ ਨੂੰ ਮੁੱਠਭੇੜ ਦੇ ਵਿੱਚ ਕੀਤਾ ਜ਼ਖਮੀ ਕਰ ਗ੍ਰਿਫ਼ਤਾਰ ਕੀਤਾ ਗਿਆ ਹੈ ,ਇਸ ਗੈਂਗਸਟਰ ਦੇ ਕੋਲੋਂ ਛੇ ਅਸਲੇ ਅਤੇ ਲੱਗਭਗ 40 ਤੋਂ 50 ਰਾਉਂਡ ਕੀਤੇ ਗਏ ਕਾਰਤੂਸ ਬਰਾਮਦ ਕੀਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਐਸਐਸਪੀ ਪਟਿਆਲਾ ਨੇ ਦੱਸਿਆ ਕਿ ਇਸ ਗੈਂਗਸਟਰ ‘ਤੇ ਬੈਂਕ ਡਕੈਤੀ ਅਸਲਾ ਅਤੇ ਇਰਾਦਾ ਕਤਲ ਵਰਗੇ ਪੰਜ ਤੋਂ ਵੱਧ ਮੁਕਦਮੇ ਦਰਜ ਹਨ , ਅਤੇ ਇਹ ਕਈ ਕੇਸਾਂ ਦੇ ਵਿੱਚ ਲੋੜੀਂਦਾ ਸੀ ਅਤੇ ਜਦੋਂ ਪੁਲਿਸ ਦੇ ਦੁਆਰਾ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੇ ਦੁਆਰਾ ਇੱਕ ਫਾਇਰ ਪੁਲਿਸ ਦੀ ਗੱਡੀ ਦੇ ਉੱਪਰ ਕੀਤਾ ਗਿਆ ਪਰ ਪੁਲਿਸ ਪਾਰਟੀ ਦਾ ਬਚਾ ਰਿਹਾ ਤੇ ਪੁਲਿਸ ਦੇ ਦੁਆਰਾ ਜਵਾਬੀ ਕਾਰਵਾਈ ਕਰਦਿਆਂ ਇਸਦੇ ਲੱਤ ਦੇ ਵਿੱਚ ਗੋਲੀ ਮਾਰੀ। ਦੋਸ਼ੀ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਅਤੇ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।