ਗੁਰਦਾਸਪੁਰ ਬਜ਼ੁਰਗ ਜੋੜੇ ‘ਤੇ ਹਮਲਾਵਰਾਂ ਨੇ ਚਲਾਈਆਂ ਗੋਲੀਆਂ

Firing Attack : ਕੱਲ੍ਹ ਦੇਰ ਰਾਤ ਡੇਰਾ ਬਾਬਾ ਨਾਨਕ ਮੁੱਖ ਮਾਰਗ ’ਤੇ ਲੰਗਰ ਦੀ ਸੇਵਾ ਕਰਕੇ ਪਰਤ ਰਹੇ ਪਤੀ-ਪਤਨੀ ’ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਨਾਲ 60 ਸਾਲਾ ਸੋਹਣ ਸਿੰਘ ਦੀ ਜਾਨ ਚਲੀ ਗਈ, ਜਦਕਿ ਉਸ ਦੀ ਪਤਨੀ ਪਰਮਿੰਦਰ ਕੌਰ ਗੰਭੀਰ ਜ਼ਖਮੀ ਹੋ ਗਈ। ਇਹ ਘਟਨਾ ਪਿੰਡ ਸਰਵਾਲੀ ਨੇੜੇ ਵਾਪਰੀ, ਜਿੱਥੇ […]
ਮਨਵੀਰ ਰੰਧਾਵਾ
By : Updated On: 02 Mar 2025 14:20:PM
ਗੁਰਦਾਸਪੁਰ ਬਜ਼ੁਰਗ ਜੋੜੇ ‘ਤੇ ਹਮਲਾਵਰਾਂ ਨੇ ਚਲਾਈਆਂ ਗੋਲੀਆਂ
Firing Attack

Firing Attack : ਕੱਲ੍ਹ ਦੇਰ ਰਾਤ ਡੇਰਾ ਬਾਬਾ ਨਾਨਕ ਮੁੱਖ ਮਾਰਗ ’ਤੇ ਲੰਗਰ ਦੀ ਸੇਵਾ ਕਰਕੇ ਪਰਤ ਰਹੇ ਪਤੀ-ਪਤਨੀ ’ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਨਾਲ 60 ਸਾਲਾ ਸੋਹਣ ਸਿੰਘ ਦੀ ਜਾਨ ਚਲੀ ਗਈ, ਜਦਕਿ ਉਸ ਦੀ ਪਤਨੀ ਪਰਮਿੰਦਰ ਕੌਰ ਗੰਭੀਰ ਜ਼ਖਮੀ ਹੋ ਗਈ। ਇਹ ਘਟਨਾ ਪਿੰਡ ਸਰਵਾਲੀ ਨੇੜੇ ਵਾਪਰੀ, ਜਿੱਥੇ ਉਕਤ ਜੋੜਾ ਮੇਲਾ ਚੋਹਲਾ ਸਾਹਿਬ ਦੇ ਲੰਗਰ ਦੀ ਸੇਵਾ ਕਰਕੇ ਘਰ ਜਾ ਰਿਹਾ ਸੀ।

ਘਟਨਾ ਨੂੰ ਅੰਜਾਮ ਦੇਣ ਮਗਰੋਂ ਹਮਲਾਵਰ ਫ਼ਰਾਰ ਹੋ ਗਏ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਹੈ. ਹਾਲਾਂਕਿ ਇਹ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਕਿ ਇਸ ਘਟਨਾ ਨੂੰ ਅੰਜਾਮ ਕਿਉਂ ਦਿੱਤਾ ਗਿਆ

Read Latest News and Breaking News at Daily Post TV, Browse for more News

Ad
Ad