Haryana Minister: ਵਿੱਜ ਨੇ ਬਲਾਤਕਾਰ ਦੇ ਦੋਸ਼ਾਂ ‘ਚ ਘਿਰੇ ਮੋਹਨ ਲਾਲ ਬਡੋਲੀ ਨੂੰ ਹਟਾਉਣ ਦੀ ਮੰਗ ਵੀ ਕੀਤੀ ਸੀ ਤੇ ਦੋ ਵਾਰ ਉਨ੍ਹਾਂ ਤੋਂ ਅਸਤੀਫਾ ਵੀ ਮੰਗਿਆ।
Anil Vij Gets Show Cause Notice : ਹਰਿਆਣਾ ‘ਚ ਸਿਆਸੀ ਹਲਚਲ ਮੱਚੀ ਹੋਈ ਹੈ। ਦਰਅਸਲ ਭਾਜਪਾ ਨੇ ਆਪਣੇ ਸੀਨੀਅਰ ਆਗੂ ਅਤੇ ਹਰਿਆਣਾ ਦੇ ਮੰਤਰੀ ਅਨਿਲ ਵਿੱਜ ਨੂੰ ਉਨ੍ਹਾਂ ਵਲੋਂ ਲਗਾਤਾਰ ਕੀਤੇ ਜਾ ਰਹੇ ਬਿਆਨਾਂ ਮਗਰੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਸਿਆਸੀ ਗਲੀਆਰਾਂ ‘ਚ ਕਾਫ਼ੀ ਗੱਲਾਂ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ। ਇੱਥੋਂ ਤੱਕ ਕੀ ਖ਼ਬਰਾਂ ਆ ਰਹੀਆਂ ਹਨ ਕਿ ਅਨਿਲ ਵਿੱਜ ਨੂੰ ਆਪਣਾ ਮੰਤਰਾਲਾ ਛੱਡਣਾ ਪੈ ਸਕਦਾ ਹੈ।
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੰਗਲਵਾਰ ਨੂੰ ਦਿੱਲੀ ਵਿੱਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਦੇ ਮੰਤਰੀ ਅਨਿਲ ਵਿੱਜ ਦੇ ਮੁੱਦੇ ‘ਤੇ ਸੈਣੀ ਅਤੇ ਨੱਡਾ ਵਿਚਾਲੇ ਗੱਲਬਾਤ ਹੋਈ ਹੋਵੇਗੀ। ਇਸ ਤੋਂ ਇਲਾਵਾ ਹਰਿਆਣਾ ਦੀਆਂ ਨਗਰ ਨਿਗਮ ਚੋਣਾਂ ‘ਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ।

ਬਿਆਨ ‘ਚ ਕੀ ਕਿਹਾ ਅਨਿਲ ਵਿੱਜ
ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਅਨਿਲ ਵਿੱਜ ਨੇ ਸੀਐਮ ਸੈਣੀ ਖਿਲਾਫ ਲਗਾਤਾਰ ਬਿਆਨ ਦਿੱਤੇ। ਇਸ ਦੌਰਾਨ ਵਿੱਜ ਨੇ ਕਿਹਾ ਸੀ ਕਿ ਜਦੋਂ ਤੋਂ ਨਾਇਬ ਸੈਣੀ ਮੁੱਖ ਮੰਤਰੀ ਬਣੇ ਹਨ, ਉਹ ਉਡਦੀ ਕੁਰਸੀ ਤੋਂ ਹੇਠਾਂ ਨਹੀਂ ਉਤਰ ਰਹੇ। ਇੰਨਾ ਹੀ ਨਹੀਂ ਵਿੱਜ ਨੇ ਬਲਾਤਕਾਰ ਦੇ ਦੋਸ਼ਾਂ ‘ਚ ਘਿਰੇ ਮੋਹਨ ਲਾਲ ਬਡੋਲੀ ਨੂੰ ਹਟਾਉਣ ਦੀ ਮੰਗ ਵੀ ਕੀਤੀ ਸੀ ਤੇ ਦੋ ਵਾਰ ਉਨ੍ਹਾਂ ਤੋਂ ਅਸਤੀਫਾ ਵੀ ਮੰਗਿਆ।
ਵਿੱਜ ਨੇ ਕਿਹਾ ਸੀ ਕਿ ਹਾਈਕਮਾਂਡ ਨੂੰ ਇਸ ਮਾਮਲੇ ਦਾ ਨੋਟਿਸ ਲੈਣਾ ਚਾਹੀਦਾ ਹੈ। ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਹਾਈਕਮਾਂਡ ਨੇ ਇਸ ਮਾਮਲੇ ‘ਤੇ ਚੁੱਪ ਧਾਰੀ ਰੱਖੀ। ਪਰ ਹੁਣ ਕਾਰਵਾਈ ਕੀਤੀ ਗਈ ਹੈ ਅਤੇ ਵਿੱਜ ਤੋਂ ਜਵਾਬ ਮੰਗਿਆ ਗਿਆ। ਉਨ੍ਹਾਂ ਨੂੰ ਤਿੰਨ ਦਿਨਾਂ ਵਿੱਚ ਜਵਾਬ ਦੇਣਾ ਹੋਵੇਗਾ।
ਫਿਲਹਾਲ ਵਿਜ ਬੈਂਗਲੁਰੂ ਗਏ ਹੋਏ ਹਨ। ਉਹ ਅੱਜ ਸ਼ਾਮ ਤੱਕ ਬੈਂਗਲੁਰੂ ਪਰਤਣਗੇ। ਮੰਨਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਉਹ ਨੋਟਿਸ ਦਾ ਜਵਾਬ ਦੇ ਸਕਦੇ ਹਨ। ਸੋਮਵਾਰ ਨੂੰ ਬਡੋਲੀ ਨੇ ਵਿੱਜ ਨੂੰ ਨੋਟਿਸ ਜਾਰੀ ਕੀਤੇ ਜਾਣ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਅਜੇ ਤੱਕ ਵਿਜ ਤੋਂ ਕੋਈ ਜਵਾਬ ਨਹੀਂ ਮਿਲਿਆ ਹੈ।
ਨੋਟਿਸ ਵਿੱਚ ਕੀ ਲਿਖਿਆ
ਪਾਰਟੀ ਪ੍ਰਧਾਨ ਵੱਲੋਂ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ ਵਲੋਂ ਦਿੱਤੇ ਨੋਟਿਸ ‘ਚ ਬਡੋਲੀ ਨੇ ਕਿਹਾ- ਤੁਸੀਂ ਪਾਰਟੀ ਪ੍ਰਧਾਨ ਅਤੇ ਪਾਰਟੀ ਦੇ ਮੁੱਖ ਮੰਤਰੀ ਦੇ ਅਹੁਦੇ ਦੇ ਖਿਲਾਫ ਜਨਤਕ ਬਿਆਨ ਦਿੱਤਾ ਹੈ। ਇਹ ਗੰਭੀਰ ਦੋਸ਼ ਹੈ। ਇਹ ਕਦਮ ਨਾ ਸਿਰਫ ਪਾਰਟੀ ਦੀ ਵਿਚਾਰਧਾਰਾ ਦੇ ਖਿਲਾਫ ਹੈ ਸਗੋਂ ਇਹ ਅਜਿਹੇ ਸਮੇਂ ‘ਚ ਵੀ ਚੁੱਕਿਆ ਗਿਆ ਹੈ ਜਦੋਂ ਪਾਰਟੀ ਗੁਆਂਢੀ ਸੂਬੇ ‘ਚ ਚੋਣਾਂ ਲਈ ਪ੍ਰਚਾਰ ਕਰ ਰਹੀ ਸੀ। ਇਹ ਜਾਣਦੇ ਹੋਏ ਕਿ ਚੋਣਾਂ ਸਮੇਂ ਅਜਿਹੇ ਬਿਆਨਾਂ ਨਾਲ ਪਾਰਟੀ ਦਾ ਅਕਸ ਖਰਾਬ ਹੋਵੇਗਾ, ਤੁਸੀਂ ਇਹ ਬਿਆਨ ਦਿੱਤੇ ਹਨ ਜੋ ਪੂਰੀ ਤਰ੍ਹਾਂ ਅਸਵੀਕਾਰਨਯੋਗ ਹਨ।
ਇਸ ਤੋਂ ਇਲਾਵਾ ਨੋਟਿਸ ‘ਚ ਕਿਹਾ ਗਿਆ ਹੈ ਕਿ ‘ਤੁਸੀਂ ਇਹ ਬਿਆਨ ਇਹ ਜਾਣਦੇ ਹੋਏ ਦਿੱਤਾ ਹੈ ਕਿ ਦਿੱਲੀ ਚੋਣਾਂ ਦੌਰਾਨ ਇਸ ਤਰ੍ਹਾਂ ਦੇ ਬਿਆਨਾਂ ਨਾਲ ਪਾਰਟੀ ਦਾ ਅਕਸ ਖ਼ਰਾਬ ਹੋਵੇਗਾ। ਇਹ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ। ਰਾਸ਼ਟਰੀ ਪ੍ਰਧਾਨ ਦੇ ਨਿਰਦੇਸ਼ਾਂ ਅਨੁਸਾਰ ਤੁਹਾਨੂੰ ਇਹ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ 3 ਦਿਨਾਂ ਦੇ ਅੰਦਰ ਇਸ ਮੁੱਦੇ ‘ਤੇ ਲਿਖਤੀ ਸਪੱਸ਼ਟੀਕਰਨ ਦਿਓਗੇ।