Show Cause Notice to Anil Vij: ਅਨਿਲ ਵਿੱਜ ਪਿਛਲੇ ਕੁਝ ਸਮੇਂ ਤੋਂ ਮੁੱਖ ਮੰਤਰੀ ਨਾਇਬ ਸੈਣੀ ਤੇ ਸੂਬਾ ਪ੍ਰਧਾਨ ਮੋਹ ਲਾਲ ਬਡੋਲੀ ‘ਤੇ ਜ਼ੁਬਾਨੀ ਹਮਲੇ ਕਰ ਰਹੇ ਸੀ।
Anil Vij to BJP Highcommand: ਹਰਿਆਣਾ ਸਰਕਾਰ ਦੇ ਮੰਤਰੀ ਅਨਿਲ ਵਿਜ ਨੇ ਪਾਰਟੀ ਵੱਲੋਂ ਦਿੱਤੇ ਕਾਰਨ ਦੱਸੋ ਨੋਟਿਸ ਦਾ ਜਵਾਬ ਦਿੱਤਾ ਹੈ। ਵਿਜ ਨੇ ਅੱਠ ਪੰਨਿਆਂ ਵਿੱਚ ਆਪਣਾ ਜਵਾਬ ਦਿੱਤਾ ਹੈ। ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਨਿਲ ਵਿੱਜ ਨੇ ਆਪਣਾ ਰੁਖ ਕਾਇਮ ਰੱਖਿਆ। ਉਨ੍ਹਾਂ ਕਾਰਨ ਦੱਸੋ ਨੋਟਿਸ ਦਾ ਜਵਾਬ 8 ਪੇਜ਼ਾਂ ‘ਚ ਦਿੱਤਾ ਹੈ।
ਨੋਟਿਸ ਦਾ ਜਵਾਬ ਦੇਣ ਤੋਂ ਬਾਅਦ ਉਨ੍ਹਾਂ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਇਸ ਵਿੱਚ ਲਿਖਿਆ ਸੀ ਕਿ ਜੇਕਰ ਪਾਰਟੀ ਨੂੰ ਕੁਝ ਹੋਰ ਜਵਾਬ ਚਾਹੀਦੇ ਹਨ ਤਾਂ ਉਹ ਦੇਣ ਲਈ ਤਿਆਰ ਹਨ। ਦੱਸ ਦੇਈਏ ਕਿ ਪਾਰਟੀ ਹਾਈਕਮਾਂਡ ਵੱਲੋਂ ਮੁੱਖ ਮੰਤਰੀ ਨਯ ਸਿੰਘ ਸੈਣੀ ਅਤੇ ਪ੍ਰਧਾਨ ਮੋਹਨ ਲਾਲ ਬਡੋਲੀ ਨੂੰ ਨਿਸ਼ਾਨਾ ਬਣਾਉਣ ਲਈ ਨੋਟਿਸ ਦਿੱਤਾ ਗਿਆ ਸੀ।
ਕਲਿੱਕ ਕਰਕੇ ਸੁਣੋ ਕੀ ਬੋਲੇ ਅਨਿਲ ਵਿੱਜ
ਅਨਿਲ ਵਿੱਜ ਨੇ ਦੱਸਿਆ ਕਿ ਉਹ ਤਿੰਨ ਦਿਨ ਬੈਂਗਲੁਰੂ ‘ਚ ਸੀ। ਇਸ ਨੋਟਿਸ ਬਾਰੇ ਉਸ ਨੂੰ ਮੀਡੀਆ ਰਾਹੀਂ ਪਤਾ ਲੱਗਾ। ਉਨ੍ਹਾਂ ਕਿਹਾ ਕਿ ਮੈਂ ਕੱਲ੍ਹ ਸ਼ਾਮ ਹੀ ਵਾਪਸ ਆਇਆ ਹਾਂ। ਮੈਂ ਘਰ ਪਹੁੰਚ ਕੇ ਠੰਢੇ ਪਾਣੀ ਨਾਲ ਇਸ਼ਨਾਨ ਕੀਤਾ, ਫਿਰ ਖਾਣਾ ਖਾਧਾ ਅਤੇ ਰਾਤ ਨੂੰ ਆਪਣਾ ਜਵਾਬ ਹਾਈਕਮਾਨ ਨੂੰ ਭੇਜ ਦਿੱਤਾ। ਹਾਲਾਂਕਿ ਉਸ ਨੇ ਇਹ ਨਹੀਂ ਦੱਸਿਆ ਕਿ ਉਸ ਨੇ ਇਸ ਵਿੱਚ ਕੀ ਲਿਖਿਆ ਸੀ।