ਕੀ ਹੁਣ ਇਕ ਵਿਦਿਆਰਥੀ ਤੋਂ ਵੀ ਡਰਨ ਲੱਗ ਪਈ ਹੈ ਪੁਲਿਸ?- ਮਜੀਠੀਆ
Punjab News: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਅਤੇ ਪੰਜਾਬ ਪੁਲਿਸ ‘ਤੇ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਨੇ ਫਰੀਦਕੋਟ ਪੁਲਿਸ ਅਧਿਕਾਰੀਆਂ ਨੂੰ ਸਵਾਲ ਪੁੱਛਣ ਵਾਲੇ ਇੱਕ ਵਿਦਿਆਰਥੀ ਨੂੰ Preventive Detention ‘ਚ ਲੈਣ ਪੁਸ਼ਟੀ ਕੀਤੀ ਤੇ ਇਸ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ ਹੈ।
ਮਜੀਠੀਆ ਨੇ ਸਵਾਲ ਉਠਾਇਆ ਕਿ ਕੀ ਪੰਜਾਬ ਪੁਲਿਸ ਹੁਣ ਇੱਕ ਵਿਦਿਆਰਥੀ ਤੋਂ ਡਰਨ ਲੱਗ ਪਈ ਹੈ ਅਤੇ ਕੀ ਪੰਜਾਬ ਇੱਕ “ਪੁਲਿਸ ਸਟੇਟ” ‘ਚ ਤਬਦੀਲ ਹੋ ਰਿਹਾ ਹੈ? ਉਨ੍ਹਾਂ ਅਨੁਸਾਰ, ਜੋ ਪੁਲਸ ਆਪਣੀ ਆਲੋਚਨਾ ਬਰਦਾਸ਼ਤ ਨਹੀਂ ਕਰ ਸਕਦੀ, ਉਹ ਹੁਣ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਜੋ ਸਵਾਲ ਪੁੱਛਣ ਦੀ ਹਿੰਮਤ ਕਰਦੇ ਹਨ। ਉਨ੍ਹਾਂ ਪੰਜਾਬ ‘ਚ ਪ੍ਰਗਟਾਵੇ ਦੀ ਆਜ਼ਾਦੀ (freedom of speech) ਦੇ ਖ਼ਤਮ ਹੋਣ ‘ਤੇ ਵੀ ਚਿੰਤਾ ਪ੍ਰਗਟਾ
ਅਕਾਲੀ ਆਗੂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਪੁਲਿਸ ਸਿਰਫ਼ ਆਪਣੀ ਤਾਰੀਫ਼ ਸੁਣਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸੱਚ ਬੋਲਦਾ ਹੈ, ਤਾਂ ਉਸਨੂੰ ਫੜ ਕੇ ਜੇਲ੍ਹ ਪਿੱਛੇ ਸੁੱਟ ਦਿੱਤਾ ਜਾਂਦਾ ਹੈ। ਮਜੀਠੀਆ ਨੇ ਸਵਾਲ ਕੀਤਾ ਕਿ ਕੀ ਹੁਣ ਅਧਿਕਾਰੀਆਂ ਨੂੰ ਸਵਾਲ ਪੁੱਛਣਾ ਹਿਰਾਸਤ ਵਿੱਚ ਲੈਣ ਦਾ ਕਾਰਨ ਬਣੇਗਾ? ਉਨ੍ਹਾਂ ਨੇ ਮੌਜੂਦਾ ਸਥਿਤੀ ਨੂੰ ਪ੍ਰਸ਼ਾਸਨ ਦੀ ਬਜਾਏ ਡਰਾਉਣ-ਧਮਕਾਉਣ ਦੀ ਰਾਜਨੀਤੀ ਕਰਾਰ ਦਿੱਤਾ ਹੈ।
ਦੱਸ ਦਈਏ ਕਿ ਬੀਤੇ ਦਿਨੀਂ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਇਕ ਸਮਾਗਮ ਦੌਰਾਨ ਇਕ ਕਾਲਜ ਵਿਦਿਆਰਥੀ ਵੱਲੋਂ ਮੌਜੂਦ ਸੀਨੀਅਰ ਪੁਲਿਸ ਅਧਿਕਾਰੀਆਂ ਤੋਂ ਤਿੱਖੇ ਸਵਾਲ ਕੀਤੇ ਗਏ। ਇਸ ਦੌਰਾਨ ਮਾਹੌਲ ਗਰਮਾ ਜਾਂਦਾ ਹੈ ਤੇ ਪੁਲਿਸ ਅਧਿਕਾਰੀ ਸਵਾਲਾਂ ਤੋਂ ਬਚਦੇ ਵਾਰ-ਵਾਰ ਵਿਦਿਆਰਥੀ ਨੂੰ ਬੋਲਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਵਿਦਿਆਰਥੀ ਵੱਲੋਂ ਕੀਤੇ ਤਿੱਖੇ ਸਵਾਲਾਂ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਜਾਂਦੀ ਹੈ।