ਸਿਰ ਦੀਆਂ ਜੂੰਆਂ ਨੇ ਲਈ ਕੁੜੀ ਦੀ ਜਾਨ! ਮਾਪਿਆਂ ਲਈ ਵੱਡੀ ਚੇਤਾਵਨੀ, ਜ਼ਰੂਰ ਦਿਓ ਧਿਆਨ…
ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿਸ ਨੇ ਲੋਕਾਂ ਵਿਚਾਲੇ ਦਹਿਸ਼ਤ ਫੈਲਾ ਦਿੱਤੀ ਹੈ। ਦੱਸ ਦੇਈਏ ਕਿ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਦਰਅਸਲ, ਇੱਕ 12 ਸਾਲਾ ਬੱਚੀ ਦੀ ਮੌਤ ਦਾ ਕਾਰਨ ਸਿਰ ਦੀਆਂ ਜੂੰਆਂ ਬਣੀਆਂ ਹਨ। ਇਸ ਘਟਨਾ ਨੇ ਮਾਪਿਆਂ ਲਈ ਇੱਕ ਵੱਡੀ ਚੇਤਾਵਨੀ ਜਾਰੀ ਕੀਤੀ ਹੈ ਕਿ ਬੱਚਿਆਂ ਦੀ ਸਿਹਤ ਨਾਲ ਜੁੜੀ ਕਿਸੇ ਵੀ ਸਮੱਸਿਆ ਨੂੰ ਹਲਕੇ ਵਿੱਚ ਲੈਣਾ ਕਿੰਨਾ ਘਾਤਕ ਹੋ ਸਕਦਾ ਹੈ।
ਕੀ ਹੈ ਪੂਰਾ ਮਾਮਲਾ?
ਜਾਣਕਾਰੀ ਅਨੁਸਾਰ ਓਡੀਸ਼ਾ ਦੇ ਪੁਰੀ ਜ਼ਿਲ੍ਹੇ ਦੇ ਬਲੰਗਾ ਥਾਣਾ ਖੇਤਰ ਦੇ ਪਿੰਡ ਚੰਪਾਗੜਾ ਸਾਹੀ ਦੀ ਰਹਿਣ ਵਾਲੀ 12 ਸਾਲਾ ਲਕਸ਼ਮੀ ਪ੍ਰਿ ਰੂ ਵਿੱਚ ਪਰਿਵਾਰ ਨੇ ਇਸ ਨੂੰ ਇੱਕ ਆਮ ਸਮੱਸਿਆ ਸਮਝਿਆ, ਪਰ ਹੌਲੀ-ਹੌਲੀ ਜੂੰਆਂ ਦੀ ਗਿਣਤੀ ਇੰਨੀ ਵੱਧ ਗਈ ਕਿ ਉਸ ਦੇ ਸਿਰ ‘ਤੇ ਡੂੰਘੇ ਜ਼ਖਮ ਹੋ ਗਏ।
ਇਨਫੈਕਸ਼ਨ ਫੈਲਣ ਨਾਲ ਵਿਗੜੀ ਹਾਲਤ
ਸਿਰ ‘ਚ ਹੋਏ ਜ਼ਖਮਾਂ ਕਾਰਨ ਇਨਫੈਕਸ਼ਨ (ਲਾਗ) ਪੂਰੇ ਸਰੀਰ ਵਿੱਚ ਫੈਲ ਗਈ ਸੀ। ਇਨਫੈਕਸ਼ਨ ਇੰਨੀ ਭਿਆਨਕ ਸੀ ਕਿ ਬੱਚੀ ਦੇ ਸਿਰ ਵਿੱਚੋਂ ਬਦਬੂ ਆਉਣ ਲੱਗੀ, ਜਿਸ ਕਾਰਨ ਉਸ ਨੇ ਸ਼ਰਮ ਦੇ ਮਾਰੇ ਘਰੋਂ ਬਾਹਰ ਨਿਕਲਣਾ ਵੀ ਬੰਦ ਕਰ ਦਿੱਤਾ ਸੀ। ਉਸ ਦੀ ਮਾਂ ਨੇ ਉਸ ਨੂੰ ਸਿਰ ਮੁੰਡਵਾਉਣ ਦੀ ਸਲਾਹ ਵੀ ਦਿੱਤੀ ਸੀ, ਪਰ ਬੱਚੀ ਨੇ ਇਨਕਾਰ ਕਰ ਦਿੱਤਾ।
ਇਲਾਜ ਦੌਰਾਨ ਤੋੜਿਆ ਦਮ
ਤਿੰਨ ਦਿਨ ਪਹਿਲਾਂ ਲਕਸ਼ਮੀ ਦੀ ਤਬੀਅਤ ਅਚਾਨਕ ਜ਼ਿਆਦਾ ਖਰਾਬ ਹੋ ਗਈ ਅਤੇ ਉਸ ਨੂੰ ਖੂਨ ਦੀਆਂ ਉਲਟੀਆਂ ਆਉਣ ਲੱਗੀਆਂ। ਪਰਿਵਾਰ ਵਾਲੇ ਉਸ ਨੂੰ ਤੁਰੰਤ ਪੁਰੀ ਜ਼ਿਲ੍ਹਾ ਮੁੱਖ ਦਫ਼ਤਰ ਹਸਪਤਾਲ ਲੈ ਗਏ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਡਾਕਟਰਾਂ ਅਨੁਸਾਰ ਇਨਫੈਕਸ਼ਨ ਬਹੁਤ ਜ਼ਿਆਦਾ ਫੈਲ ਚੁੱਕੀ ਸੀ।