Banner
Banner

Accident: ਤੇਜ਼ ਰਫ਼ਤਾਰ ਕਰੇਟਾ ਗੱਡੀ ਹੋਈ ਬੇਕਾਬੂ, ਡਿਵਾਈਡਰ ਟੱਪ ਕੇ ਪਲਟੀ

ਅੰਮ੍ਰਿਤਸਰ ਜਾ ਰਹੀ ਮਹਿਲਾ ਡਰਾਈਵਰ ਦੀ ਗੱਡੀ ਚਚਰਾੜੀ ਨੇੜੇ ਹੋਈ ਹਾਦਸਾਗ੍ਰਸਤ | ਵੱਡਾ ਜਾਨੀ ਨੁਕਸਾਨ ਟਲਿਆ, ਗੱਡੀ ਹੋਈ ਨੁਕਸਾਨੀ Punjab News: ਲੁਧਿਆਣਾ ਤੋਂ ਅੰਮ੍ਰਿਤਸਰ ਜਾ ਰਹੀ ਇੱਕ ਤੇਜ਼ ਰਫ਼ਤਾਰ ਕਰੇਟਾ ਕਾਰ ਚਚਰਾੜੀ ਪਿੰਡ ਨੇੜੇ ਬੇਕਾਬੂ ਹੋ ਕੇ ਪਲਟੀ ਖਾ ਗਈ। ਹਾਦਸਾ ਤਦ ਹੋਇਆ ਜਦੋਂ ਕਾਰ ਨੇ ਨੈਸ਼ਨਲ ਹਾਈਵੇ ‘ਤੇ ਕੰਟਰੋਲ ਖੋ ਦਿੱਤਾ ਅਤੇ ਡਿਵਾਈਡਰ ਟੱਪ […]
Khushi
By : Updated On: 14 Aug 2025 17:35:PM
Accident: ਤੇਜ਼ ਰਫ਼ਤਾਰ ਕਰੇਟਾ ਗੱਡੀ ਹੋਈ ਬੇਕਾਬੂ, ਡਿਵਾਈਡਰ ਟੱਪ ਕੇ ਪਲਟੀ

ਅੰਮ੍ਰਿਤਸਰ ਜਾ ਰਹੀ ਮਹਿਲਾ ਡਰਾਈਵਰ ਦੀ ਗੱਡੀ ਚਚਰਾੜੀ ਨੇੜੇ ਹੋਈ ਹਾਦਸਾਗ੍ਰਸਤ | ਵੱਡਾ ਜਾਨੀ ਨੁਕਸਾਨ ਟਲਿਆ, ਗੱਡੀ ਹੋਈ ਨੁਕਸਾਨੀ

Punjab News: ਲੁਧਿਆਣਾ ਤੋਂ ਅੰਮ੍ਰਿਤਸਰ ਜਾ ਰਹੀ ਇੱਕ ਤੇਜ਼ ਰਫ਼ਤਾਰ ਕਰੇਟਾ ਕਾਰ ਚਚਰਾੜੀ ਪਿੰਡ ਨੇੜੇ ਬੇਕਾਬੂ ਹੋ ਕੇ ਪਲਟੀ ਖਾ ਗਈ। ਹਾਦਸਾ ਤਦ ਹੋਇਆ ਜਦੋਂ ਕਾਰ ਨੇ ਨੈਸ਼ਨਲ ਹਾਈਵੇ ‘ਤੇ ਕੰਟਰੋਲ ਖੋ ਦਿੱਤਾ ਅਤੇ ਡਿਵਾਈਡਰ ਟੱਪ ਕੇ ਲਿੰਕ ਰੋਡ ‘ਤੇ ਜਾ ਪਲਟੀ।

 ਕਨਿਕਾ ਗੁਪਤਾ ਚਲਾ ਰਹੀ ਸੀ ਗੱਡੀ

ਇਹ ਗੱਡੀ ਕਨਿਕਾ ਗੁਪਤਾ, ਪਤਨੀ ਸੁਮਿਤ ਗੁਪਤਾ, ਵਾਸੀ ਅਗਰ ਨਗਰ (ਲੁਧਿਆਣਾ) ਵੱਲੋਂ ਚਲਾਈ ਜਾ ਰਹੀ ਸੀ। ਗੱਡੀ ਦੀ ਰਫ਼ਤਾਰ ਕਾਫੀ ਤੇਜ਼ ਸੀ ਅਤੇ ਚਚਰਾੜੀ ਪਿੰਡ ਨੇੜੇ ਪਹੁੰਚਦੇ ਹੀ ਬੇਕਾਬੂ ਹੋ ਗਈ। ਹਾਦਸੇ ਦੌਰਾਨ ਗੱਡੀ ਨੇ ਹਾਈਵੇ ਦਾ ਡਿਵਾਈਡਰ ਟੱਪ ਕੇ ਦੂਜੇ ਪਾਸੇ ਪਲਟ ਮਾਰੀ।

 ਰਾਹਗੀਰਾਂ ਨੇ ਦਿੱਤੀ ਸੂਚਨਾ, ਮਹਿਲਾ ਸੁਰੱਖਿਅਤ ਬਚੀ

ਸੜਕ ਸੁਰੱਖਿਆ ਫੋਰਸ ਦੇ ਏ.ਐਸ.ਆਈ. ਜਸਵਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ:

“ਸਾਨੂੰ ਰਾਹਗੀਰਾਂ ਵੱਲੋਂ ਸੂਚਨਾ ਮਿਲੀ ਕਿ ਗੱਡੀ ਪਲਟੀ ਮਾਰ ਗਈ ਹੈ। ਜਦ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਗਈ, ਤਾਂ ਗੱਡੀ ਵਿੱਚ ਕਨਿਕਾ ਗੁਪਤਾ ਫਸੀ ਹੋਈ ਸੀ। ਨੇੜਲੇ ਦੁਕਾਨਦਾਰਾਂ ਨੇ ਮਦਦ ਕਰਕੇ ਉਸਨੂੰ ਬਾਹਰ ਕੱਢਿਆ।”

ਕਨਿਕਾ ਹੁਣ ਸੁਰੱਖਿਅਤ ਹੈ ਅਤੇ ਉਸਦੇ ਰਿਸ਼ਤੇਦਾਰ ਉਸਨੂੰ ਮੌਕੇ ਤੋਂ ਲੈ ਗਏ। ਗੱਡੀ ਦੀ ਹਾਲਤ ਤੋਂ ਲੱਗ ਰਿਹਾ ਹੈ ਕਿ ਵਾਹਨ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।

Read Latest News and Breaking News at Daily Post TV, Browse for more News

Ad
Ad