ਬਾਬਾ ਭੂਤਨਾਥ ਮੰਦਿਰ ਦੇ ਵਿੱਚ ਕਿਉਂ ਰਹਿਣਾ ਚਾਹੁੰਦੇ ਨੇ ਲੋਕ ? ਸੈਰ ਸਪਾਟੇ ਦੇ ਸ਼ੌਕੀਨਾਂ ਦੀ ਇਹ ਹੈ ਮਨਪਸੰਦ ਥਾਂ, ਕੀ ਤੁਸੀਂ ਜਾਣਾ ਚਾਹੋਗੇ ?
Himachal Pradesh Temple: ਹਿਮਾਚਲ ਪ੍ਰਦੇਸ਼ ਜੋ ਕਿ ਆਪਣੀ ਖੂਬਸੂਰਤ ਵਾਦੀਆਂ ਦੇ ਨਾਲ-ਨਾਲ ਧਾਰਮਿਕ ਸਥਾਨਾਂ ਲਈ ਵੀ ਮਸ਼ਹੂਰ ਹੈ। ਇਸੇ ਲਈ ਹਿਮਾਚਲ ਪ੍ਰਦੇਸ਼ ਨੂੰ ਦੇਵਭੂਮੀ ਵੀ ਕਿਹਾ ਜਾਂਦਾ ਹੈ।
Baba Bhootnath Temple, Mandi: ਪਿਆਰ, ਖੂਬਸੂਰਤੀ, ਆਕਰਸ਼ਣ, ਕੁਦਰਤ, ਧਾਰਮਿਕਤਾ ਇਤਿਹਾਸ ਦੇ ਸ਼ੀਸ਼ੇ ਵਿੱਚ ਕੈਦ ਹਨ। ਇਹ ਚੀਜ਼ਾਂ ਤੁਹਾਡੀ ਰੂਹ ਦੇ ਪੌਦੇ ਨੂੰ ਵੱਡਾ ਕਰਦੀਆਂ ਹਨ ਤੇ ਹਮੇਸ਼ਾ ਹਰਾ-ਭਰਾ ਰੱਖਦੀਆਂ ਹਨ। ਇਸ ਨਾਲ ਜੁੜੀ ਗੱਲ ਕਰਦੇ ਹਾਂ, ਹਜ਼ਾਰਾਂ ਸਾਲ ਪੁਰਾਣੇ ਬਾਬਾ ਭੂਤਨਾਥ ਮੰਦਿਰ ਦੀ, ਜਿੱਥੇ ਆਉਣ ਤੋਂ ਬਾਅਦ ਅਕਸਰ ਲੋਕ ਕਹਿੰਦੇ ਹਨ ਕਿ ਅਸੀਂ ਇੱਥੇ ਦੁਬਾਰਾ ਆਉਣਾ ਨਹੀਂ ਚਾਹੁੰਦੇ ਪਰ ਇੱਥੇ ਰਹਿਣਾ ਚਾਹੁੰਦੇ ਹਾਂ। ਜੀ ਹਾਂ ਤੁਸੀਂ ਸਹੀ ਪੜ੍ਹਿਆ, ਅਤੇ ਲੋਕ ਅਜਿਹਾ ਕਿਉਂ ਕਹਿੰਦੇ ਹਨ ਜਾਂ ਕੀ ਹੈ ਇਸ ਥਾਂ ਦੀ ਖਾਸੀਅੱਤ ਆਓ ਜਾਣਦੇ ਹਾਂ ਇਸ ਖਾਸ ਰਿਪੋਰਟ ‘ਚ
ਹਿਮਾਚਲ ਪ੍ਰਦੇਸ਼ ਜੋ ਕਿ ਆਪਣੀ ਖੂਬਸੂਰਤ ਵਾਦੀਆਂ ਦੇ ਨਾਲ-ਨਾਲ ਧਾਰਮਿਕ ਸਥਾਨਾਂ ਲਈ ਵੀ ਮਸ਼ਹੂਰ ਹੈ। ਇਸੇ ਲਈ ਹਿਮਾਚਲ ਪ੍ਰਦੇਸ਼ ਨੂੰ ਦੇਵਭੂਮੀ ਵੀ ਕਿਹਾ ਜਾਂਦਾ ਹੈ। ਇੱਥੇ ਦਾ ਬਾਬਾ ਭੂਤਨਾਥ ਮੰਦਿਰ ਆਸਥਾ ਦਾ ਇੱਕ ਪ੍ਰਮੁੱਖ ਕੇਂਦਰ ਹੈ। ਬਾਬਾ ਭੂਤਨਾਥ ਮੰਦਰ ਮੰਡੀ ਦੇ ਮੁੱਖ ਧਾਰਮਿਕ ਸਥਾਨਾਂ ਵਿੱਚੋਂ ਇੱਕ ਹੈ। ਇਹ ਮੰਦਰ ਭਗਵਾਨ ਸ਼ਿਵ ਨੂੰ ਸਮਰਪਿਤ ਹੈ ਅਤੇ ਇਸਦਾ ਇਤਿਹਾਸ ਸਦੀਆਂ ਪੁਰਾਣਾ ਦੱਸਿਆ ਜਾਂਦਾ ਹੈ।
ਇਹ ਸਥਾਨ ਨਾ ਸਿਰਫ਼ ਅਧਿਆਤਮਿਕ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਹੈ ਬਲਕਿ ਮੰਡੀ ਦੀ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਵੀ ਹੈ। ਹੋਰ ਡੂੰਘਾਈ ’ਚ ਜਾਈਏ ਤਾਂ ਰਾਜਾ ਮਾਧਵ ਰਾਏ ਨੇ ਇਹ ਮੰਦਰ ਬਣਵਾਇਆ ਸੀ, ਬਾਬਾ ਭੂਤਨਾਥ ਮੰਦਰ ਲਗਭਗ 500 ਸਾਲ ਪਹਿਲਾਂ ਬਣਿਆ ਸੀ। ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਰਾਜੇ ਦੇ ਸੁਪਨੇ ਵਿੱਚ ਭਗਵਾਨ ਸ਼ਿਵ ਪ੍ਰਗਟ ਹੋਏ ਅਤੇ ਉਨ੍ਹਾਂ ਵਲੋਂ ਇੱਕ ਮੰਦਰ ਬਣਾਉਣ ਦਾ ਆਦੇਸ਼ ਦਿੱਤਾ ਗਿਆ। ਉਦੋਂ ਤੋਂ, ਇਹ ਸਥਾਨ ਸ਼ਿਵ ਭਗਤਾਂ ਲਈ ਆਸਥਾ ਦਾ ਇੱਕ ਪ੍ਰਮੁੱਖ ਕੇਂਦਰ ਬਣ ਗਿਆ।
ਪੁਜਾਰੀ ਨੇ ਕੀਤੀ ਲੋਕਾਂ ਨੂੰ ਖਾਸ ਅਪੀਲ
ਮੰਦਿਰ ਦੇ ਮਹੰਤ ਦੇਵਾਨੰਦ ਸਰਸਵਤੀ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਮੰਦਰ ਵਿੱਚ ਆਉਂਦੇ ਸਮੇਂ ਧਾਰਮਿਕ ਅਨੁਸ਼ਾਸਨ ਅਤੇ ਪਵਿੱਤਰਤਾ ਦੀ ਪਾਲਣਾ ਕਰਨ। ਉਨ੍ਹਾਂ ਇਹ ਵੀ ਦੱਸਿਆ ਕਿ ਮੰਦਰ ਦਾ ਪ੍ਰਬੰਧਨ ਪੂਰੀ ਤਰ੍ਹਾਂ ਰਵਾਇਤੀ ਹੈ ਅਤੇ ਹਰ ਕੰਮ ਵਿੱਚ ਪ੍ਰਾਚੀਨ ਪਰੰਪਰਾ ਨੂੰ ਮੰਨਿਆ ਜਾਂਦਾ ਹੈ। ਬਾਬਾ ਭੂਤਨਾਥ ਮੰਦਰ ਨਾ ਸਿਰਫ਼ ਧਾਰਮਿਕ ਦ੍ਰਿਸ਼ਟੀਕੋਣ ਤੋਂ ਸਗੋਂ ਸੈਰ-ਸਪਾਟੇ ਲਈ ਵੀ ਮਸ਼ਹੂਰ ਹੈ।
ਹਰ ਸਾਲ ਮਹਾਸ਼ਿਵਰਾਤਰੀ ਮੌਕੇ ਆਉਂਦਾ ਸੰਗਤ ਦਾ ਹੜ੍ਹ
ਇੱਥੇ ਮਹਾਸ਼ਿਵਰਾਤਰੀ ਦਾ ਮੇਲਾ ਵੀ ਲਗਦਾ ਹੈ, ਜੋ ਕਿ ਸ਼ਰਧਾਲੂਆਂ ਨੂੰ ਆਕਰਸ਼ਿਤ ਕਰਦਾ ਹੈ, ਮੰਦਰ ਵਿੱਚ ਹਰ ਸਾਲ ਇੱਕ ਵਿਸ਼ਾਲ ਮਹਾਸ਼ਿਵਰਾਤਰੀ ਤਿਉਹਾਰ ਮਨਾਇਆ ਜਾਂਦਾ ਹੈ, ਜਿਸ ਵਿੱਚ ਦੇਸ਼ ਭਰ ਤੋਂ ਹਜ਼ਾਰਾਂ ਸ਼ਰਧਾਲੂ ਪਹੁੰਚਦੇ ਹਨ। ਮੰਦਰ ਵਿੱਚ ਸਥਿਤ ਸ਼ਿਵਲਿੰਗ ਨੂੰ ਸਵੈ-ਪ੍ਰਗਟ ਮੰਨਿਆ ਜਾਂਦਾ ਹੈ ਅਤੇ ਇਹ ਮੰਨਿਆ ਜਾਂਦਾ ਹੈ ਕਿ ਇੱਥੇ ਕੀਤੀਆਂ ਗਈਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ।
ਭਗਵਾਨ ਸ਼ਿਵ ਦੇ ਇਸ ਪਵਿੱਤਰ ਅਸਥਾਨ ’ਤੇ ਲੋਕਾਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਦੱਸ ਦਈਏ ਕਿ ਮੰਡੀ ਸ਼ਹਿਰ ਨੂੰ “ਛੋਟੀ ਕਾਸ਼ੀ” ਵਜੋਂ ਵੀ ਜਾਣਿਆ ਜਾਂਦਾ ਹੈ, ਅਤੇ ਇਹ ਮੰਦਰ ਇਸ ਸ਼ਹਿਰ ਦਾ ਇੱਕ ਪ੍ਰਮੁੱਖ ਧਾਰਮਿਕ ਸਥਾਨ ਹੈ। ਪੁਰਾਣਾ ਆਰਕੀਟੈਕਚਰ ਅਤੇ ਕਲਾਤਮਕ ਨੱਕਾਸ਼ੀ ਵਾਲਾ ਇਹ ਮੰਦਰ ਇਤਿਹਾਸ ਪ੍ਰੇਮੀਆਂ ਅਤੇ ਅਧਿਆਤਮਿਕਤਾ ਵਿੱਚ ਦਿਲਚਸਪੀ ਰੱਖਣ ਵਾਲਿਆਂ ਨੂੰ ਖਾਸ ਤੌਰ ‘ਤੇ ਆਕਰਸ਼ਿਤ ਕਰਦਾ ਹੈ।