America earthquake: ਅਮਰੀਕਾ ਦੇ ਹਾਲੀਵੁੱਡ ‘ਚ ਦੁਨੀਆ ਭਰ ਦੇ ਸਿਤਾਰੇ ਰੈੱਡ ਕਾਰਪੇਟ ‘ਤੇ ਜਸ਼ਨ ਮਨਾ ਰਹੇ ਸੀ ਤਾਂ ਅਚਾਨਕ ਧਰਤੀ ਕੰਬਣ ਲੱਗੀ।
America earthquake: ਅਮਰੀਕਾ ਦੇ ਹਾਲੀਵੁੱਡ ‘ਚ ਦੁਨੀਆ ਭਰ ਦੇ ਸਿਤਾਰੇ ਰੈੱਡ ਕਾਰਪੇਟ ‘ਤੇ ਜਸ਼ਨ ਮਨਾ ਰਹੇ ਸੀ ਤਾਂ ਅਚਾਨਕ ਧਰਤੀ ਕੰਬਣ ਲੱਗੀ। ਦਰਅਸਲ, ਜਦੋਂ ਅਮਰੀਕਾ ‘ਚ ਆਸਕਰ ਐਵਾਰਡ ਸ਼ੋਅ ਚੱਲ ਰਿਹਾ ਸੀ ਤਾਂ 3.9 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦਾ ਕੇਂਦਰ ਉੱਤਰੀ ਹਾਲੀਵੁੱਡ ਵਿੱਚ ਸੀ। ਆਸਕਰ ਅਵਾਰਡ ਸ਼ੋਅ ਦਾ ਆਯੋਜਨ ਡਾਲਬੀ ਥੀਏਟਰ ਵਿੱਚ ਕੀਤਾ ਗਿਆ। ਭੂਚਾਲ ਦਾ ਕੇਂਦਰ ਘਟਨਾ ਵਾਲੀ ਥਾਂ ਤੋਂ ਕੁਝ ਹੀ ਦੂਰੀ ‘ਤੇ ਸੀ।