Mohali News: ਖਰੜ ਦੇ ਪੈਟਰੋਲ ਪੰਪ ‘ਤੇ ਕੱਲ੍ਹ ਦੇਰ ਰਾਤ ਕਰੀਬ 1 ਵਜੇ ਦੇ ਕਰੀਬ ਇੱਕ ਹੋਂਡਾ ਸਿਟੀ ਕਾਰ ਪੈਟਰੋਲ ਪੰਪ ‘ਤੇ ਆਈ, ਜਿਸ ‘ਚ ਦੋ ਨੌਜਵਾਨ ਸਵਾਰ ਸੀ।
Kharar Petrol Pump: ਆਏ ਦਿਨ ਲੁੱਟਾਂ ਖੋਹਾਂ ਅਤੇ ਪੈਟੋਰਲ ਪੰਪਾਂ ਤੋਂ ਤੇਲ ਭਰਵਾ ਕੇ ਬਗੈਰ ਪੈਸੇ ਦਿੱਤੇ ਫ਼ਰਾਰ ਹੋਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਤਾਜ਼ਾ ਮਾਮਲਾ ਮੋਹਾਲੀ ਦੇ ਖਰੜ ਦਾ ਦੱਸਿਆ ਜਾ ਰਿਹਾ ਹੈ। ਜਿੱਥੇ ਕੱਲ੍ਹ ਦੇਰ ਰਾਤ ਕਰੀਬ 1 ਵਜੇ ਦੇ ਕਰੀਬ ਇੱਕ ਹੋਂਡਾ ਸਿਟੀ ਕਾਰ ਪੈਟਰੋਲ ਪੰਪ ‘ਤੇ ਆਈ, ਜਿਸ ‘ਚ ਦੋ ਨੌਜਵਾਨ ਸਵਾਰ ਸੀ। ਨੌਜਵਾਨਾਂ ਨੇ ਗੱਡੀ ਦੀ ਟੈਂਕੀ ਫੁੱਲ ਕਰਨ ਲਈ ਕਿਹਾ।

ਜਦੋਂ ਪੈਟਰੋਲ ਪੰਪ ਦੇ ਮੁਲਾਜ਼ਮ ਵੱਲੋਂ ਪੈਸੇ ਮੰਗੇ ਤਾਂ ਉਨ੍ਹਾਂ ਨੇ ਬਿਨਾਂ ਕਿਸੇ ਭੁਗਤਾਨ ਦੇ ਗੱਡੀ ਭਜਾ ਲੈਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੈਟਰੋਲ ਪੰਪ ਦੀ ਪਾਈਪ ਵੀ ਗੱਡੀ ਨਾਲ ਹੀ ਖਿੱਚੀ ਗਈ। ਇਸ ਹੜਬੜੀ ‘ਚ ਪੈਟਰੋਲ ਪਾ ਰਹਿਆ ਮੁਲਾਜ਼ਮ ਡਿੱਗ ਗਿਆ ਤੇ ਉਸ ਨੂੰ ਸੱਟਾਂ ਆਈਆਂ। ਸਾਰੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ, ਜਿਸ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।