Hooliganism in Chandigarh: ਸਾਹਮਣੇ ਆਈ ਸੀਸੀਟੀਵੀ ‘ਚ ਇੱਕ ਨੌਜਵਾਨ ਕੁਹਾੜੀ ਨਾਲ ਵਾਹਨਾਂ ਦੇ ਸ਼ੀਸ਼ੇ ਤੋੜਦਾ ਸਾਫ਼ ਦਿਖਾਈ ਦੇ ਰਿਹਾ ਹੈ, ਜਦੋਂ ਕਿ ਉਸਦੇ ਨਾਲ ਹੋਰ ਦੋਸ਼ੀ ਵੀ ਭੰਨਤੋੜ ਕਰਦੇ ਦਿਖਾਈ ਦੇ ਰਹੇ ਹਨ।
Vandalizes Dozen Vehicles: ਚੰਡੀਗੜ੍ਹ ਦੇ ਮਨੀਮਾਜਰਾ ਵਿੱਚ ਦੇਰ ਰਾਤ ਬਦਮਾਸ਼ਾਂ ਨੇ ਮੌਲੀਜਾਗਰਣ ਕੰਪਲੈਕਸ ਵਿੱਚ ਭੰਨਤੋੜ ਕੀਤੀ। ਕੁਹਾੜੀਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਇੱਕ ਦਰਜਨ ਤੋਂ ਵੱਧ ਵਾਹਨਾਂ ਦੇ ਸ਼ੀਸ਼ੇ ਤੋੜ ਦਿੱਤੇ ਗਏ। ਇਹ ਪੂਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ ਹੈ।
ਸਥਾਨਕ ਨਿਵਾਸੀ ਰਾਜਕੁਮਾਰ ਨੇ ਦੱਸਿਆ ਕਿ ਵਾਹਨਾਂ ਤੋਂ ਇਲਾਵਾ, ਬਦਮਾਸ਼ਾਂ ਨੇ ਗਲੀਆਂ ਵਿੱਚ ਲੱਗੇ ਮੋਟਰਸਾਈਕਲਾਂ ਅਤੇ ਕੂਲਰਾਂ ਨੂੰ ਵੀ ਨੁਕਸਾਨ ਪਹੁੰਚਾਇਆ। ਉਧਰ ਮਾਮਲੇ ਦੀ ਜਾਣਕਾਰੀ ਮਿਲਦੀਆਂ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਹਮਣੇ ਆਈ ਸੀਸੀਟੀਵੀ ‘ਚ ਇੱਕ ਨੌਜਵਾਨ ਕੁਹਾੜੀ ਨਾਲ ਵਾਹਨਾਂ ਦੇ ਸ਼ੀਸ਼ੇ ਤੋੜਦਾ ਸਾਫ਼ ਦਿਖਾਈ ਦੇ ਰਿਹਾ ਹੈ, ਜਦੋਂ ਕਿ ਉਸਦੇ ਨਾਲ ਹੋਰ ਦੋਸ਼ੀ ਵੀ ਭੰਨਤੋੜ ਕਰਦੇ ਦਿਖਾਈ ਦੇ ਰਹੇ ਹਨ।
ਫਿਲਹਾਲ, ਮਨੀਮਾਜਰਾ ਪੁਲਿਸ ਸਟੇਸ਼ਨ ਦਾ ਕਹਿਣਾ ਹੈ ਕਿ ਫੁਟੇਜ ਤੋਂ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪੀੜਤ ਵਿਜੇ ਕੁਮਾਰ ਨੇ ਕਿਹਾ ਕਿ ਉਸਦੀ ਕਾਰ ਦੇ ਸਾਰੇ ਸ਼ੀਸ਼ੇ ਟੁੱਟ ਗਏ ਹਨ। ਕ੍ਰਿਸ਼ਨ ਕੁਮਾਰ ਦੀ ਵੈਗਨਆਰ ਦਾ ਪਿਛਲਾ ਅਤੇ ਇੱਕ ਪਾਸੇ ਦਾ ਸ਼ੀਸ਼ਾ ਟੁੱਟ ਗਿਆ। ਉਸਨੇ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ। ਸੋਮਪਾਲ ਦੀ ਨੈਕਸਨ ਕਾਰ ਦਾ ਅਗਲਾ ਅਤੇ ਸਾਈਡ ਸ਼ੀਸ਼ਾ ਵੀ ਟੁੱਟ ਗਿਆ।
ਸੀਸੀਟੀਵੀ ਫੁਟੇਜ ਤੋਂ ਪਤਾ ਚੱਲਦਾ ਹੈ ਕਿ ਜੋ ਬਦਮਾਸ਼ ਗੱਡੀਆਂ ਭੰਨਣ ਆਏ ਸੀ ਜਦੋਂ ਉਨ੍ਹਾਂ ਨੇ ਇੱਕ ਚਿੱਟੀ ਸਵਿਫਟ ਕਾਰ ਨੂੰ ਤੋੜਨਾ ਸ਼ੁਰੂ ਕੀਤਾ, ਤਾਂ ਜਿਸ ਦੋਸ਼ੀ ਦੇ ਹੱਥ ਵਿੱਚ ਕੁਹਾੜੀ ਸੀ, ਉਸ ਨੇ ਆਪਣੀ ਕਮੀਜ਼ ਲਾਹ ਕੇ ਆਪਣੇ ਮੋਢੇ ‘ਤੇ ਲਟਕਾਈ। ਜਦੋਂ ਉਸਨੇ ਆਪਣੇ ਦੂਜੇ ਸਾਥੀ ਨੂੰ ਸਵਿਫਟ ਕਾਰ ਨੂੰ ਤੋੜਨ ਤੋਂ ਰੋਕਿਆ, ਤਾਂ ਇਸ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਝਗੜਾ ਹੁੰਦਾ ਦੇਖਿਆ ਗਿਆ।