ਪਤਨੀ ਦੇ ਪ੍ਰੇਮ ਸਬੰਧਾਂ ਤੋਂ ਦੁੱਖੀ ਹੋ ਕੇ ਪਤੀ ਨੇ ਕੀਤੀ ਖੁਦਕੁਸ਼ੀ

ਪੰਜਾਬ ਦੇ ਜਗਰਾਓ ਤੋਂ ਇਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਜਗਰਾਓ ਦੇ ਕੋਠਾ ਬੱਗੂ ਪਿੰਡ ਦੇ ਰਹਿਣ ਵਾਲੇ 40 ਸਾਲਾਂ ਜਵਾਲਾ ਸਿੰਘ ਨੇ ਆਪਣੀ ਪਤਨੀ ਦੇ ਪ੍ਰੇਮ ਸੰਬੰਧਾ ਤੋਂ ਪਰੇਸ਼ਾਨ ਹੋਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਆਪਣੀ ਪਤਨੀ ਦੇ ਘਰ ਅੱਗੇ ਜ਼ਹਿਰੀਲੀ ਦਵਾਈ ਪੀਣ ਦੀ ਵਿਡੀਓ ਸੋਸ਼ਲ ਮੀਡੀਆ ਤੇ ਪਾ ਕੇ […]
Khushi
By : Updated On: 08 Apr 2026 14:29:PM
ਪਤਨੀ ਦੇ ਪ੍ਰੇਮ ਸਬੰਧਾਂ ਤੋਂ ਦੁੱਖੀ ਹੋ ਕੇ ਪਤੀ ਨੇ ਕੀਤੀ ਖੁਦਕੁਸ਼ੀ

ਪੰਜਾਬ ਦੇ ਜਗਰਾਓ ਤੋਂ ਇਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਜਗਰਾਓ ਦੇ ਕੋਠਾ ਬੱਗੂ ਪਿੰਡ ਦੇ ਰਹਿਣ ਵਾਲੇ 40 ਸਾਲਾਂ ਜਵਾਲਾ ਸਿੰਘ ਨੇ ਆਪਣੀ ਪਤਨੀ ਦੇ ਪ੍ਰੇਮ ਸੰਬੰਧਾ ਤੋਂ ਪਰੇਸ਼ਾਨ ਹੋਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਆਪਣੀ ਪਤਨੀ ਦੇ ਘਰ ਅੱਗੇ ਜ਼ਹਿਰੀਲੀ ਦਵਾਈ ਪੀਣ ਦੀ ਵਿਡੀਓ ਸੋਸ਼ਲ ਮੀਡੀਆ ਤੇ ਪਾ ਕੇ ਆਪਣੀ ਜ਼ਿੰਦਗੀ ਖਤਮ ਕੀਤੀ।

ਭੈਣਾ ਨੇ ਸਖ਼ਤ ਕਾਰਵਾਈ ਦੀ ਕੀਤੀ ਮੰਗ

ਮ੍ਰਿਤਕ ਦੀਆਂ ਭੈਣਾਂ ਨੇ ਆਪਣੇ ਭਰਾ ਦੀ ਮੌਤ ਦੇ ਲਈ ਜਿੰਮੇਵਾਰ ਆਪਣੀ ਭਾਬੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਜਗਰਾਓਂ ਬੱਸ ਸਟੈਂਡ ਪੁਲਿਸ ਚੌਂਕੀ ਵਿਚ ਇਕੱਠੇ ਹੋਏ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਪਾਸੋਂ ਇਨਸਾਫ਼ ਦੀ ਮੰਗ, ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮ੍ਰਿਤਕ ਦੀਆਂ ਭੈਣਾਂ ਨੇ ਦੱਸਿਆ ਕਿ ਚਾਰ ਸਾਲ ਪਹਿਲਾਂ ਉਨ੍ਹਾਂ ਦੇ ਭਰਾ ਜਵਾਲਾ ਸਿੰਘ ਨੇ ਆਪਣੀ ਮਰਜ਼ੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ ਤੇ ਬਾਅਦ ਵਿਚ ਦੋਵਾਂ ਦੀ ਆਪਸ ਵਿੱਚ ਬਣੀ ਨਹੀਂ।

ਜਿਸ ਕਰਕੇ ਪੰਚਾਇਤੀ ਤੌਰ ਦੋਵਾਂ ਨੇ ਤਲਾਕ ਲੇ ਲਿਆ ਤੇ ਉਨ੍ਹਾਂ ਦੀ ਭਾਬੀ ਭਰਾ ਦੇ ਘਰ ਦੇ ਸਾਹਮਣੇ ਹੀ ਕਿਰਾਏ ‘ਤੇ ਰਹਿਣ ਲੱਗ ਪਈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਭਰਾ ਨੇ ਕੋਰਟ ਵਿਚ ਵੀ ਤਲਾਕ ਦੀ ਅਰਜੀ ਲਗਾਈ ਹੋਈ ਸੀ ਪਰ ਕੋਰਟ ਵਿਚ ਉਸਦੀ ਪਤਨੀ ਤਲਾਕ ਲਈ ਰਾਜੀ ਨਹੀਂ ਸੀ ਤੇ ਉਸਦੇ ਪ੍ਰੇਮ ਸੰਬੰਧ ਕਿਸੇ ਹੋਰ ਨਾਲ ਹੋ ਗਏ ਸਨ।

ਇਸੇ ਗੱਲ ਤੋ ਦੁਖੀ ਹੋ ਕੇ ਉਨ੍ਹਾਂ ਦੇ ਭਰਾ ਨੇ ਆਪਣੀ ਪਤਨੀ ਦੇ ਘਰ ਦੇ ਸਾਹਮਣੇ ਜ਼ਹਿਰੀਲੀ ਦਵਾਈ ਪੀਤੀ ਤੇ ਉਸਦੀ ਵੀਡਿਓ ਸੋਸ਼ਲ ਮੀਡੀਆ ਤੇ ਵੀ ਪਾ ਦਿੱਤੀ।ਇਸ ਮੌਕੇ ਪੁਲਿਸ ਅਧਿਕਾਰੀ ਸੁਰਜੀਤ ਸਿੰਘ ਨੇ ਕਿਹਾਕਿ ਉਹ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ‘ਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ,ਉਹ ਕੀਤੀ ਜਾਵੇਗੀ।

Read Latest News and Breaking News at Daily Post TV, Browse for more News

Ad
Ad