ਇਹ ਤਾਂ ਹੱਦ ਹੋ ਗਈ, ਚੰਡੀਗੜ੍ਹ ਤੋਂ ਭੱਜੀ ਪਤਨੀ ਨੂੰ ਸਟੇਸ਼ਨ ‘ਤੇ ਦੇਖ ਪਤੀ ਨੇ ਵਾਲ ਫੜ੍ਹ ਕੇ ਘਸੀਟਿਆ, ਦੇਖੋ ਫਿਰ ਕੀ ਹੋਇਆ
Viral Video: ਜਾਣਕਾਰੀ ਮੁਤਾਬਕ, ਸੁਖਜਿੰਦਰ ਸਿੰਘ ਆਪਣੀ ਪਤਨੀ ਨੇਹਾ ਦੀ ਭਾਲ ਵਿੱਚ ਸਿਓਨੀ ਪਹੁੰਚਿਆ ਸੀ। ਜਦੋਂ ਨੇਹਾ ਨੇ ਇਨਕਾਰ ਕਰ ਦਿੱਤਾ ਤਾਂ ਮਾਮਲਾ ਹੋਰ ਵਧ ਗਿਆ।
Viral Video of Husband Wife Fight at Railway Station: ਰੇਲਵੇ ਸਟੇਸ਼ਨ ‘ਤੇ ਪਤੀ-ਪਤਨੀ ਦੇ ਝਗੜੇ ਨੇ ਅਚਾਨਕ ਹਿੰਸਕ ਰੂਪ ਲੈ ਲਿਆ। ਇਹ ਘਟਨਾ ਉਦੋਂ ਵਾਪਰੀ ਜਦੋਂ ਪਤੀ ਸੁਖਜਿੰਦਰ ਸਿੰਘ ਆਪਣੀ ਪਤਨੀ ਨੇਹਾ ਨੂੰ ਲੱਭਦੇ ਹੋਏ ਸਿਓਨੀ ਪਹੁੰਚਿਆ। ਨੇਹਾ ਚੰਡੀਗੜ੍ਹ ਤੋਂ ਭੱਜ ਕੇ ਇੱਥੇ ਪਹੁੰਚੀ ਸੀ। ਨੇਹਾ ਨੂੰ ਸਟੇਸ਼ਨ ‘ਤੇ ਦੇਖ ਕੇ ਸੁਖਜਿੰਦਰ ਨੇ ਉਸਨੂੰ ਆਪਣੇ ਨਾਲ ਆਉਣ ਲਈ ਕਿਹਾ। ਜਦੋਂ ਨੇਹਾ ਨੇ ਇਨਕਾਰ ਕਰ ਦਿੱਤਾ ਤਾਂ ਮਾਮਲਾ ਹੋਰ ਵਧ ਗਿਆ। ਗੁੱਸੇ ‘ਚ ਸੁਖਜਿੰਦਰ ਨੇ ਨੇਹਾ ਦੇ ਵਾਲ ਫੜੇ ਤੇ ਉਸਨੂੰ ਪਲੇਟਫਾਰਮ ‘ਤੇ ਪਟਕ ਦਿੱਤਾ।
ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਕ, ਸੁਖਜਿੰਦਰ ਸਿੰਘ ਆਪਣੀ ਪਤਨੀ ਨੇਹਾ ਦੀ ਭਾਲ ਵਿੱਚ ਸਿਓਨੀ ਪਹੁੰਚਿਆ ਸੀ। ਉਸਨੇ ਨੇਹਾ ਨੂੰ ਸਟੇਸ਼ਨ ‘ਤੇ ਦੇਖਿਆ ਤੇ ਉਸਨੂੰ ਵਾਪਸ ਜਾਣ ਲਈ ਕਿਹਾ। ਨੇਹਾ ਦੇ ਇਨਕਾਰ ਕਰਨ ‘ਤੇ ਸੁਖਜਿੰਦਰ ਗੁੱਸੇ ਵਿੱਚ ਆ ਗਿਆ। ਉਸਨੇ ਨੇਹਾ ਦੇ ਵਾਲ ਫੜ ਕੇ ਉਸਨੂੰ ਪਲੇਟਫਾਰਮ ‘ਤੇ ਸੁੱਟ ਦਿੱਤਾ।
ਵੀਡੀਓ ਵਿੱਚ ਕੀ ਹੈ?
ਵਾਇਰਲ ਵੀਡੀਓ ਵਿੱਚ, ਨੌਜਵਾਨ ਸੁਖਜਿੰਦਰ ਸਿੰਘ ਰੇਲਵੇ ਸਟੇਸ਼ਨ ਦੇ ਬਾਹਰ ਪੁਲਿਸ ਵਾਲੇ ਨਾਲ ਬਹਿਸ ਕਰਦਾ ਦਿਖਾਈ ਦੇ ਰਿਹਾ ਹੈ। ਪੁਲਿਸ ਵਾਲਾ ਉਸਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਪਰ ਨੌਜਵਾਨ ਉਸਨੂੰ ਧੱਕਾ ਦੇ ਕੇ ਪਲੇਟਫਾਰਮ ਵੱਲ ਭੱਜਦਾ ਹੈ। ਉੱਥੇ ਵੀ ਕੁਝ ਲੋਕ ਉਸਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਉਹ ਆਪਣੀ ਪਤਨੀ ਤੱਕ ਪਹੁੰਚ ਜਾਂਦਾ ਹੈ। ਉਹ ਆਪਣੀ ਪਤਨੀ ਦੇ ਵਾਲ ਫੜਦਾ ਹੈ ਅਤੇ ਉਸਨੂੰ ਪਲੇਟਫਾਰਮ ‘ਤੇ ਘਸੀਟਦਾ ਹੈ।
ਸਮਝਾਉਣ ਦੀਆਂ ਕੋਸ਼ਿਸ਼ਾਂ ਵੀ ਰਹੀਆਂ ਨਾਕਾਮਯਾਬ
ਇਸ ਦੌਰਾਨ ਕੁਝ ਲੋਕਾਂ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ। ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਸੁਖਜਿੰਦਰ ਨੇ ਉਨ੍ਹਾਂ ਨਾਲ ਵੀ ਦੁਰਵਿਵਹਾਰ ਕੀਤਾ। ਹੰਗਾਮੇ ਦੌਰਾਨ, ਨੇਹਾ ਰੇਲਗੱਡੀ ਵਿੱਚ ਚੜ੍ਹ ਗਈ ਅਤੇ ਭੱਜ ਗਈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਸੁਖਜਿੰਦਰ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਨੇ ਉਸਦਾ ਬਿਆਨ ਦਰਜ ਕਰ ਲਿਆ ਹੈ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਿਆਪਕ ਤੌਰ ‘ਤੇ ਦੇਖੀ ਜਾ ਰਹੀ ਹੈ।