IED Blast in Chhattisgarh: ਛੱਤੀਸਗੜ੍ਹ ਦੇ ਬੀਜਾਪੁਰ ਵਿੱਚ ਇੱਕ IED ਧਮਾਕੇ ਵਿੱਚ CRPF ਜਵਾਨ ਜ਼ਖਮੀ ਹੋ ਗਏ। ਇਹ ਧਮਾਕੇ ਛੱਤੀਸਗੜ੍ਹ ਦੇ ਮੁਰਦੰਡਾ ਅਤੇ ਤਿਮਾਪੁਰ ਵਿੱਚ ਹੋਏ। ਇਸ ਹਮਲੇ ਦੀ ਜਾਣਕਾਰੀ ਬਸਤਰ ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ (IG) ਪੀ. ਸੁੰਦਰਰਾਜ ਨੇ ਦਿੱਤੀ ਹੈ। ਉਨ੍ਹਾਂ ਪੁਸ਼ਟੀ ਕੀਤੀ ਹੈ ਕਿ ਨਕਸਲੀਆਂ ਨੇ ਗਸ਼ਤ ‘ਤੇ ਨਿਕਲੇ CRPF ਜਵਾਨਾਂ ‘ਤੇ ਘਾਤ ਲਗਾ ਕੇ ਹਮਲਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਨਕਸਲੀਆਂ ਨੇ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਦੇ ਜਵਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਹੋਇਆਂ IED ਧਮਾਕਾ ਕੀਤਾ ਹੈ। CRPF ਜਵਾਨ ਆਵਾਪੱਲੀ ਦੇ ਮੁਰਦੰਡਾ ਖੇਤਰ ਵਿੱਚ ਸੜਕ ਖੋਲ੍ਹਣ ਦੀ ਡਿਊਟੀ ‘ਤੇ ਗਏ ਸਨ। ਵਾਪਸੀ ਦੌਰਾਨ ਨਕਸਲੀਆਂ ਨੇ ਜਵਾਨਾਂ ‘ਤੇ ਹਮਲਾ ਕਰ ਦਿੱਤਾ।
ਆਈਜੀ ਪੀ. ਸੁੰਦਰਰਾਜ ਨੇ ਕਿਹਾ, “ਰਾਜ ਮਾਰਗ ‘ਤੇ ਕੈਂਪ ਦੇ ਨੇੜੇ ਨਕਸਲੀਆਂ ਅਤੇ ਸੀਆਰਪੀਐਫ ਵਿਚਕਾਰ ਮੁਕਾਬਲਾ ਹੋਇਆ ਹੈ। ਦੋਵਾਂ ਪਾਸਿਆਂ ਤੋਂ ਲਗਾਤਾਰ ਗੋਲੀਬਾਰੀ ਜਾਰੀ ਹੈ। ਇਸ ਮੁਕਾਬਲੇ ਦੌਰਾਨ ਸੀਆਰਪੀਐਫ ਦੇ ਦੋ ਜਵਾਨ ਜ਼ਖਮੀ ਹੋ ਗਏ ਹਨ।”
ਨਕਸਲੀਆਂ ਨਾਲ ਮੁਕਾਬਲੇ ਵਿੱਚ, ਦੋ ਸੀਆਰਪੀਐਫ ਜਵਾਨਾਂ ਦੀਆਂ ਲੱਤਾਂ ਅਤੇ ਸਰੀਰ ਦੇ ਕਈ ਹੋਰ ਹਿੱਸਿਆਂ ਵਿੱਚ ਸੱਟਾਂ ਲੱਗੀਆਂ ਹਨ। ਇਸ ਤੋਂ ਬਾਅਦ, ਦੋਵੇਂ ਜ਼ਖਮੀ ਜਵਾਨਾਂ ਨੂੰ ਪਹਿਲਾਂ ਬੀਜਾਪੁਰ ਦੇ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦਾ ਮੁੱਢਲਾ ਇਲਾਜ ਕੀਤਾ ਗਿਆ। ਇਸ ਤੋਂ ਬਾਅਦ, ਦੋਵੇਂ ਜ਼ਖਮੀ ਜਵਾਨਾਂ ਨੂੰ ਬਿਹਤਰ ਇਲਾਜ ਲਈ ਹਵਾਈ ਜਹਾਜ਼ ਰਾਹੀਂ ਰਾਏਪੁਰ ਭੇਜ ਦਿੱਤਾ ਗਿਆ ਹੈ।