Middle East ਤਣਾਅ ਦਾ ਅਸਰ ਭਾਰਤ ‘ਚ: ਤੇਲ ਕੰਪਨੀਆਂ ਨੇ ਉਧਾਰ ਸਹੂਲਤ ਰੋਕੀ, ਸਪਲਾਈ ‘ਤੇ ਸੰਕਟ ਦੇ ਸੰਕੇਤ

Middle East crisis: ਮਿਡਲ ਈਸਟ ਵਿੱਚ ਚੱਲ ਰਹੇ ਸੰਘਰਸ਼ ਅਤੇ ਇਰਾਨ-ਅਮਰੀਕਾ ਵਿਚਕਾਰ ਵਧਦੇ ਤਣਾਅ ਦਾ ਪ੍ਰਭਾਵ ਹੁਣ ਭਾਰਤ ‘ਚ ਵੀ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਇਸ ਸਥਿਤੀ ਨੇ ਗਲੋਬਲ ਤੇਲ ਮਾਰਕੀਟ ਨੂੰ ਹਿਲਾ ਕੇ ਰੱਖ ਦਿੱਤਾ ਹੈ, ਜਿਸ ਕਾਰਨ ਦੇਸ਼ ਦੀ ਤੇਲ ਸਪਲਾਈ ਚੇਨ ‘ਤੇ ਵੀ ਦਬਾਅ ਬਣ ਰਿਹਾ ਹੈ। ਇਸ ਦਰਮਿਆਨ, ਭਾਰਤ ਦੀਆਂ […]
Khushi
By : Updated On: 17 Mar 2026 17:02:PM
Middle East ਤਣਾਅ ਦਾ ਅਸਰ ਭਾਰਤ ‘ਚ: ਤੇਲ ਕੰਪਨੀਆਂ ਨੇ ਉਧਾਰ ਸਹੂਲਤ ਰੋਕੀ, ਸਪਲਾਈ ‘ਤੇ ਸੰਕਟ ਦੇ ਸੰਕੇਤ

Middle East crisis: ਮਿਡਲ ਈਸਟ ਵਿੱਚ ਚੱਲ ਰਹੇ ਸੰਘਰਸ਼ ਅਤੇ ਇਰਾਨ-ਅਮਰੀਕਾ ਵਿਚਕਾਰ ਵਧਦੇ ਤਣਾਅ ਦਾ ਪ੍ਰਭਾਵ ਹੁਣ ਭਾਰਤ ‘ਚ ਵੀ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਇਸ ਸਥਿਤੀ ਨੇ ਗਲੋਬਲ ਤੇਲ ਮਾਰਕੀਟ ਨੂੰ ਹਿਲਾ ਕੇ ਰੱਖ ਦਿੱਤਾ ਹੈ, ਜਿਸ ਕਾਰਨ ਦੇਸ਼ ਦੀ ਤੇਲ ਸਪਲਾਈ ਚੇਨ ‘ਤੇ ਵੀ ਦਬਾਅ ਬਣ ਰਿਹਾ ਹੈ।

ਇਸ ਦਰਮਿਆਨ, ਭਾਰਤ ਦੀਆਂ ਮੁੱਖ ਤੇਲ ਮਾਰਕੀਟਿੰਗ ਕੰਪਨੀਆਂ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਪੈਟਰੋਲ ਪੰਪ ਡੀਲਰਾਂ ਨੂੰ ਦਿੱਤੀ ਜਾਣ ਵਾਲੀ ਕ੍ਰੈਡਿਟ (ਉਧਾਰ) ਸਹੂਲਤ ਨੂੰ ਤੁਰੰਤ ਪ੍ਰਭਾਵ ਨਾਲ ਰੋਕ ਦਿੱਤਾ ਹੈ। ਹੁਣ ਪੰਪ ਮਾਲਕਾਂ ਨੂੰ ਤੇਲ ਖਰੀਦਣ ਲਈ ਪਹਿਲਾਂ ਭੁਗਤਾਨ ਕਰਨਾ ਲਾਜ਼ਮੀ ਹੋਵੇਗਾ।

ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਤਾਰ-ਚੜ੍ਹਾਅ

ਹੁਣ ਪੈਟਰੋਲ ਪੰਪ ਮਾਲਕਾਂ ਨੂੰ ਤੇਲ ਦੀ ਸਪਲਾਈ ਲੈਣ ਲਈ ਪਹਿਲਾਂ ਭੁਗਤਾਨ ਕਰਨਾ ਪਵੇਗਾ। ਇਸ ਸਖ਼ਤ ਫੈਸਲੇ ਦੇ ਪਿੱਛੇ ਕਈ ਵੱਡੇ ਕਾਰਨ ਹਨ। ਗਲੋਬਲ ਪੱਧਰ ‘ਤੇ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਤਾਰ-ਚੜ੍ਹਾਅ ਹੋ ਰਿਹਾ ਹੈ। ਕੰਪਨੀਆਂ ਨੂੰ ਡਰ ਹੈ ਕਿ ਤੇਜ਼ੀ ਨਾਲ ਵਧਦੀਆਂ ਕੀਮਤਾਂ ਕਾਰਨ ਉਨ੍ਹਾਂ ਦਾ ‘ਵਰਕਿੰਗ ਕੈਪੀਟਲ’ ਪ੍ਰਭਾਵਿਤ ਹੋ ਸਕਦੀ ਹੈ। 

ਇਸ ਤੋਂ ਇਲਾਵਾ ਇਰਾਨ ‘ਤੇ ਅਮਰੀਕੀ ਅਤੇ ਇਜ਼ਰਾਈਲੀ ਹਮਲਿਆਂ ਕਾਰਨ ਤੇਲ ਸਪਲਾਈ ਦੇ ਅਹਿਮ ਰੂਟ, ਜਿਵੇਂ ਕਿ ਹਾਰਮੁਜ਼ ਸਟ੍ਰੇਟ ਖ਼ਤਰੇ ਵਿੱਚ ਹਨ। ਉਧਾਰ ਦੀ ਸਹੂਲਤ ਬੰਦ ਹੋਣ ਕਾਰਨ ਛੋਟੇ ਪੈਟਰੋਲ ਪੰਪ ਮਾਲਕਾਂ ਲਈ ਤੇਲ ਦਾ ਸਟਾਕ ਬਣਾਈ ਰੱਖਣਾ ਮੁਸ਼ਕਲ ਹੋ ਸਕਦਾ ਹੈ। ਜੇਕਰ ਉਨ੍ਹਾਂ ਕੋਲ ਤੁਰੰਤ ਭੁਗਤਾਨ ਲਈ ਪੈਸੇ ਨਹੀਂ ਹੋਣਗੇ, ਤਾਂ ਪੰਪ ‘ਤੇ ਤੇਲ ਦੀ ਕਿੱਲਤ ਹੋ ਸਕਦੀ ਹੈ।

ਪੰਪਾਂ ‘ਤੇ ਲੱਗਣਗੀਆਂ ਲੰਬੀਆਂ ਲਾਈਨਾਂ 

ਭਾਵੇਂ ਸਰਕਾਰ ਨੇ ਅਜੇ ਕੀਮਤਾਂ ਵਿੱਚ ਸਿੱਧਾ ਵਾਧਾ ਨਹੀਂ ਕੀਤਾ ਹੈ, ਪਰ ਸਪਲਾਈ ਚੇਨ ਵਿੱਚ ਇਸ ਤਰ੍ਹਾਂ ਦੀ ਸਖ਼ਤੀ ਆਉਣ ਵਾਲੇ ਦਿਨਾਂ ਵਿੱਚ ਤੇਲ ਦੀਆਂ ਕੀਮਤਾਂ ਵਧਣ ਜਾਂ ਪੰਪਾਂ ‘ਤੇ ਲੰਬੀਆਂ ਲਾਈਨਾਂ ਲੱਗਣ ਦਾ ਸੰਕੇਤ ਦੇ ਰਹੀ ਹੈ। ਵਿਦੇਸ਼ ਮੰਤਰਾਲੇ ਅਤੇ ਤੇਲ ਮੰਤਰਾਲਾ ਲਗਾਤਾਰ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ। ਭਾਰਤ ਆਪਣੀ ਲੋੜ ਦਾ 80 ਫ਼ੀਸਦੀ ਤੋਂ ਵੱਧ ਤੇਲ ਦਰਾਮਦ ਕਰਦਾ ਹੈ, ਜਿਸ ਵਿੱਚੋਂ ਵੱਡਾ ਹਿੱਸਾ ਮੱਧ-ਪੂਰਬ ਤੋਂ ਆਉਂਦਾ ਹੈ। ਤੇਲ ਕੰਪਨੀਆਂ ਦਾ ਇਹ ਕਦਮ ਆਪਣੇ ਆਰਥਿਕ ਨੁਕਸਾਨ ਨੂੰ ਘੱਟ ਕਰਨ ਅਤੇ ਤੇਲ ਦੇ ਭੰਡਾਰ ਨੂੰ ਸੁਰੱਖਿਅਤ ਰੱਖਣ ਲਈ ਚੁੱਕਿਆ ਗਿਆ ਇੱਕ ‘ਰੱਖਿਆਤਮਕ’ ਕਦਮ ਮੰਨਿਆ ਜਾ ਰਿਹਾ ਹੈ।

Read Latest News and Breaking News at Daily Post TV, Browse for more News

Ad
Ad