ਸ਼ੰਭੂ ਮੋਰਚੇ ‘ਤੇ ਜਥੇਬੰਦੀਆਂ ਵੱਲੋਂ ਅਹਿਮ ਐਲਾਨ: 12 ਨੂੰ ਏਕਤਾ ਮੀਟਿੰਗ, 14 ਨੂੰ ਸਰਕਾਰ ਨਾਲ ਗੱਲਬਾਤ, 25 ਫਰਵਰੀ ਨੂੰ ਕਰਨਗੇ ਦਿੱਲੀ ਕੂਚ
Shambhu, Punjab Farmers: ਕਿਸਾਨ ਮਜ਼ਦੂਰ ਮੋਰਚਾ ਭਾਰਤ ਨੇ 5 ਫਰਵਰੀ 2022 ਨੂੰ ਪ੍ਰਧਾਨ ਮੰਤਰੀ ਮੋਦੀ ਦੀ ਚੋਣ ਪ੍ਰਚਾਰ ਦੌਰਾਨ ਕਿਸਾਨਾਂ ‘ਤੇ ਲਾਏ 307 ਧਾਰਾ ਅਧੀਨ ਨਜ਼ਾਇਜ਼ ਕੇਸ ਰੱਦ ਕਰਨ ਦੀ ਮੰਗ ਕੀਤੀ।
Farmer Protest at Shambhu : ਸ਼ੰਭੂ ਬਾਰਡਰ ‘ਤੇ ਚੱਲ ਰਹੇ ਕਿਸਾਨ ਮੋਰਚੇ ‘ਚ ਸ਼ਾਮਲ ਜਥੇਬੰਦੀਆਂ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਕਰਕੇ ਆਉਣ ਵਾਲੀਆਂ ਗਤੀਵਿਧੀਆਂ ਬਾਰੇ ਵੱਡੇ ਐਲਾਨ ਕੀਤੇ ਗਏ। ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ 12 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ (SKM) ਭਾਰਤ ਵੱਲੋਂ ਏਕਤਾ ਮੀਟਿੰਗ ਦਾ ਆਯੋਜਨ ਕੀਤਾ ਗਿਆ ਹੈ, ਜਿਸ ਵਿੱਚ “ਦਿੱਲੀ ਅੰਦੋਲਨ 2” ਦੇ ਆਗੂ ਚੰਡੀਗੜ੍ਹ ਵਿਖੇ ਕਿਸਾਨ ਭਵਨ ‘ਚ ਸ਼ਮੂਲੀਅਤ ਕਰਨਗੇ।
- 13 ਫਰਵਰੀ: ਸ਼ੰਭੂ ਮੋਰਚੇ ਦੇ ਇੱਕ ਸਾਲ ਪੂਰਾ ਹੋਣ ‘ਤੇ ਪੰਜਾਬ, ਹਰਿਆਣਾ ਅਤੇ ਉੱਤਰੀ ਭਾਰਤ ਦੇ ਕਿਸਾਨ-ਮਜ਼ਦੂਰ ਵੱਡੀ ਗਿਣਤੀ ਵਿੱਚ ਪਹੁੰਚਣਗੇ।
- 14 ਫਰਵਰੀ: ਚੰਡੀਗੜ੍ਹ ‘ਚ ਕੇਂਦਰ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਨਾਲ ਮੁਲਾਕਾਤ, ਹਾਲਾਂਕਿ ਆਗੂਆਂ ਨੇ ਕਿਹਾ ਕਿ “ਸਰਕਾਰ ਦੀ ਨੀਅਤ ਪਹਿਲਾਂ ਹੀ ਬਜਟ ਦੌਰਾਨ ਸਾਫ਼ ਹੋ ਚੁੱਕੀ ਹੈ, ਪਰ ਅਸੀਂ ਕਦੇ ਵੀ ਗੱਲਬਾਤ ਤੋਂ ਪਿੱਛੇ ਨਹੀਂ ਹਟੇ।”
- 25 ਫਰਵਰੀ: ਜੇਕਰ 14 ਫਰਵਰੀ ਦੀ ਮੀਟਿੰਗ ‘ਚ ਕੋਈ ਹੱਲ ਨਹੀਂ ਨਿਕਲਦਾ, ਤਾਂ ਸ਼ੰਭੂ ਬਾਰਡਰ ਤੋਂ ਜਥਾ ਦਿੱਲੀ ਤੱਕ ਪੈਦਲ ਕੂਚ ਕਰੇਗਾ।
ਨੌਜਵਾਨ ਅਥਲੀਟ ਕੋਚ ਦਿਲਪ੍ਰੀਤ ਸਿੰਘ ਦੀ ਦਿੱਲੀ ਤੱਕ 302 KM ਦੌੜ
ਖੰਨਾ ਤੋਂ ਨੌਜਵਾਨ ਅਥਲੀਟ ਕੋਚ ਦਿਲਪ੍ਰੀਤ ਸਿੰਘ “ਦਿੱਲੀ ਅੰਦੋਲਨ 2” ਦੀ ਮੰਗਾਂ ਦੇ ਹੱਕ ‘ਚ 302 ਕਿਲੋਮੀਟਰ ਦੀ ਦੌੜ ਲਗਾ ਕੇ ਪਾਰਲੀਮੈਂਟ ਤੱਕ ਪਹੁੰਚਣਗੇ, ਜਿਸ ‘ਤੇ ਆਗੂਆਂ ਨੇ ਉਨ੍ਹਾਂ ਦੀ ਸ਼ਲਾਘਾ ਕੀਤੀ।
ਅਮਰੀਕਾ ਵੱਲੋਂ ਡੀਪੋਰਟ ਕੀਤੇ ਨੌਜਵਾਨਾਂ ਦੀ ਮਦਦ ਦੀ ਮੰਗ
ਜਥੇਬੰਦੀਆਂ ਨੇ ਭਾਰਤ ਸਰਕਾਰ ਨੂੰ ਅਮਰੀਕਾ ਵਲੋਂ ਡੀਪੋਰਟ ਕੀਤੇ ਨੌਜਵਾਨਾਂ ਲਈ ਮਾਲੀ ਸਹਾਇਤਾ ਅਤੇ ਪੁਨਰਵਾਸ ਯੋਜਨਾ ਬਣਾਉਣ ਦੀ ਮੰਗ ਕੀਤੀ, ਇਹ ਦੱਸਦੇ ਹੋਏ ਕਿ ਸਰਕਾਰ ਦੀ ਚੁੱਪੀ ਦੇਸ਼ ਦਾ ਅਪਮਾਨ ਹੈ।
307 ਧਾਰਾ ਹੇਠਾਂ ਕਿਸਾਨ ਆਗੂਆਂ ‘ਤੇ ਦਰਜ ਪੁਰਾਣੇ ਕੇਸ ਰੱਦ ਕਰਨ ਦੀ ਮੰਗ
ਕਿਸਾਨ ਮਜ਼ਦੂਰ ਮੋਰਚਾ ਭਾਰਤ ਨੇ 5 ਫਰਵਰੀ 2022 ਨੂੰ ਪ੍ਰਧਾਨ ਮੰਤਰੀ ਮੋਦੀ ਦੀ ਚੋਣ ਪ੍ਰਚਾਰ ਦੌਰਾਨ ਕਿਸਾਨਾਂ ‘ਤੇ ਲਾਏ 307 ਧਾਰਾ ਅਧੀਨ ਨਜ਼ਾਇਜ਼ ਕੇਸ ਰੱਦ ਕਰਨ ਦੀ ਮੰਗ ਕੀਤੀ।
ਅੰਦੋਲਨ ਜਾਰੀ ਰਹੇਗਾ
ਜਥੇਬੰਦੀਆਂ ਨੇ ਸਾਫ਼ ਕੀਤਾ ਕਿ ਸਰਕਾਰ ਵਲੋਂ ਕਿਸਾਨ ਮੋਰਚੇ ਨੂੰ ਢਾਹ ਲਗਾਉਣ ਦੀਆਂ ਹਰ ਕੋਸ਼ਿਸ਼ਾਂ ਅਸਫਲ ਰਹਿਣਗੀਆਂ। ਮੋਰਚਾ ਮੰਗਾਂ ਦੀ ਪੂਰਾ ਹੋਣ ਤੱਕ ਜਾਰੀ ਰਹੇਗਾ।