ਮੋਟਰਸਾਈਕਲ ਦੀ ਚੈਨ ਵਿੱਚ ਦੁਪੱਟਾ ਫਸਣ ਕਾਰਨ ਹਾਦਸਾਗ੍ਰਸਤ ਹੋਇਆ ਪਰਿਵਾਰ
Accident in Bathinda: ਬਠਿੰਡਾ ਦੇ ਗੋਨਿਆਣਾ ਰੋਡ ਝੀਲਾਂ ਦੇ ਨਜ਼ਦੀਕ ਮੋਟਰਸਾਈਕਲ ‘ਤੇ ਜਾ ਰਿਹਾ ਇੱਕ ਪਰਿਵਾਰ ਹਾਦਸਾਗ੍ਰਸਤ ਹੋ ਗਿਆ। ਮੋਟਰਸਾਈਕਲ ਦੇ ਵਿੱਚ ਮਹਿਲਾ ਦੀ ਚੁੰਨੀ ਫਸਣ ਕਾਰਨ ਬੇਕਾਬੂ ਹੋਇਆ ਮੋਟਰਸਾਈਕਲ ਬੁਰੇ ਤਰੀਕੇ ਦੇ ਨਾਲ ਡਿੱਗਿਆ, ਜਿਸ ਦੇ ਵਿੱਚ ਮੋਟਰਸਾਈਕਲ ‘ਤੇ ਸਵਾਰ ਪਤੀ ਪਤਨੀ ਅਤੇ ਉਹਨਾਂ ਦੇ ਦੋ ਬੱਚੇ ਸਨ। ਬੁਰੀ ਤਰੵਾੰ ਜ਼ਖਮੀ ਹੋਇਆ ਸਾਰਾ ਪਰਿਵਾਰ, ਪਰ ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਮੌਕੇ ‘ਤੇ ਪਹੁੰਚੀ ਸਹਾਰਾ ਜਨ ਸੇਵਾ ਟੀਮ ਦੇ ਮੈਂਬਰ ਸੰਦੀਪ ਸਿੰਘ ਦੇ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਦੱਸਿਆ ਗਿਆ ਕਿ ਇਹ ਘਟਨਾ ਮੋਟਰਸਾਈਕਲ ਦੀ ਚੈਨ ਵਿੱਚ ਦੁਪੱਟਾ ਫਸਣ ਕਾਰਨ ਹੋਈ ਹੈ। ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਚਾਰੇ ਜੀਅ ਫੌਰੀ ਤੌਰ ‘ਤੇ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾਏ ਗਏ ਨੇ।