Kapurthala News: ਪੁਲਿਸ ਟੀਮਾਂ ਮੁਲਜ਼ਮਾਂ ਦੀ ਪਛਾਣ ਕਰਨ ਲਈ ਘਟਨਾ ਵਾਲੀ ਥਾਂ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀਆਂ ਹਨ।
Incident of Robbery: ਕਪੂਰਥਲਾ ‘ਚ ਇੱਕ ਕਸ਼ਮੀਰੀ ਸ਼ਾਲ ਵਪਾਰੀ ਤੋਂ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਬਾਈਕ ਸਵਾਰ ਦੋ ਬਦਮਾਸ਼ਾਂ ਨੇ ਵਪਾਰੀ ਨਾਲ ਝਗੜਾ ਕੀਤਾ ਤੇ ਨਕਦੀ ਅਤੇ ਕੱਪੜੇ ਲੁੱਟ ਕੇ ਫਰਾਰ ਹੋ ਗਏ। ਪੀੜਤ ਫਰੀਦ ਅਹਿਮਦ ਮੂਲ ਵਾਸੀ ਕੁਪਵਾੜਾ, ਕਸ਼ਮੀਰ ਦੀ ਸ਼ਿਕਾਇਤ ‘ਤੇ ਸਿਟੀ ਪੁਲਸ ਨੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਾਰਦਾਤ ਬਾਰੇ ਦੱਸਦਿਆਂ ਡੀਐਸਪੀ ਸਬ-ਡਵੀਜ਼ਨ ਦੀਪਕਰਨ ਸਿੰਘ ਨੇ ਦੱਸਿਆ ਕਿ ਪੁਲਿਸ ਟੀਮਾਂ ਮੁਲਜ਼ਮਾਂ ਦੀ ਪਛਾਣ ਕਰਨ ਲਈ ਘਟਨਾ ਵਾਲੀ ਥਾਂ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀਆਂ ਹਨ। ਮੁਲਜ਼ਮਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।
ਧੱਕਾ-ਮੁੱਕੀ ਕਰ ਪੈਸੇ ਤੇ ਕੱਪੜੇ ਖੋਹੇ
ਸ਼ਾਲ ਵਪਾਰੀ ਫਰੀਦ ਅਹਿਮਦ ਨੇ ਪੁਲਸ ਨੂੰ ਦੱਸਿਆ ਕਿ ਸੋਮਵਾਰ ਬਾਅਦ ਦੁਪਹਿਰ ਕਰੀਬ 3:15 ਵਜੇ ਉਹ ਪਿੰਡ ਔਜਲਾ ਜੋਗੀ ਤੋਂ ਕੱਪੜੇ ਲੈ ਕੇ ਰਿਕਸ਼ਾ ‘ਤੇ ਆਪਣੇ ਕਮਰੇ ਵੱਲ ਜਾ ਰਿਹਾ ਸੀ। ਪਿੰਡ ਔਜਲਾ ਜੋਗੀ ਤੋਂ ਦੋ ਕਿਲੋਮੀਟਰ ਅੱਗੇ ਇੱਕ ਸੁੰਨਸਾਨ ਥਾਂ ’ਤੇ ਦੋ ਨੌਜਵਾਨ ਸਾਈਕਲ ’ਤੇ ਆਏ। ਲੁਟੇਰਿਆਂ ਨੇ ਕੱਪੜਿਆਂ ਨਾਲ ਮੂੰਹ ਢੱਕਿਆ ਹੋਇਆ ਸੀ। ਮੁਲਜ਼ਮਾਂ ਨੇ ਉਸ ਨਾਲ ਧੱਕਾ-ਮੁੱਕੀ ਕੀਤੀ ਅਤੇ ਕੱਪੜਿਆਂ ਦਾ ਬੰਡਲ ਜਿਸ ਵਿੱਚ 25,000 ਰੁਪਏ ਦੇ ਕੱਪੜੇ, 8,000 ਰੁਪਏ ਦੀ ਨਕਦੀ ਅਤੇ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਏ। ਬਦਮਾਸ਼ਾਂ ਕੋਲ ਦਾਤਰ ਵਰਗਾ ਹਥਿਆਰ ਵੀ ਸੀ।
ਪੀੜਤ ਦੀ ਸ਼ਿਕਾਇਤ ਦੇ ਆਧਾਰ ‘ਤੇ ਕਾਰਵਾਈ
ਘਟਨਾ ਤੋਂ ਬਾਅਦ ਪੀੜਤ ਵਪਾਰੀ ਫਰੀਦ ਅਹਿਮਦ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤੇ ਉਕਤ ਸੜਕ ‘ਤੇ ਲੱਗੇ CCTV ਕੈਮਰਿਆਂ ਦੀ ਸਕੈਨਿੰਗ ਸ਼ੁਰੂ ਕਰ ਦਿੱਤੀ ਹੈ।