Including 31 Punjabis, deported from America – ਅਮਰੀਕਾ ‘ਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ 112 ਭਾਰਤੀਆਂ ਨੂੰ ਲੈ ਕੇ ਇੱਕ ਵਿਸ਼ੇਸ਼ ਜਹਾਜ਼ ਭੀਤੀ ਰਾਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਿਆ। ਇਮੀਗ੍ਰੇਸ਼ਨ ਨੀਤੀਆਂ ਦੇ ਕੜੇ ਹੋਣ ਕਾਰਨ ਇਹ ਤੀਜਾ ਵੱਡਾ ਡਿਪੋਰਟੇਸ਼ਨ ਓਪਰੇਸ਼ਨ ਸੀ , ਜਿਸ ‘ਚ ਪੰਜਾਬ ਦੇ 31, ਹਰਿਆਣਾ ਦੇ 44, ਗੁਜਰਾਤ ਦੇ 33, ਉੱਤਰ ਪ੍ਰਦੇਸ਼ ਦੇ 2, ਹਿਮਾਚਲ ਅਤੇ ਉੱਤਰਾਖੰਡ ਦੇ 1-1 ਨਾਗਰਿਕ ਸ਼ਾਮਲ ਸਨ।
ਡਿਪੋਰਟੇਸ਼ਨ ਦੌਰਾਨ 19 ਮਹਿਲਾਵਾਂ, 14 ਨਾਬਾਲਗ ਵੀ ਸ਼ਾਮਲ
ਇਨ੍ਹਾਂ 112 ਭਾਰਤੀਆਂ ਵਿੱਚ 19 ਮਹਿਲਾਵਾਂ ਅਤੇ 14 ਨਾਬਾਲਗ ਬੱਚੇ ਵੀ ਹਨ। ਉਨ੍ਹਾਂ ਨੂੰ ਸੁਰੱਖਿਅਤ ਟਿਕਾਣਿਆਂ ਤੱਕ ਪਹੁੰਚਾਉਣ ਵਾਸਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਨੌਜਵਾਨਾਂ ਲਈ ਦਸਤਾਰਾਂ ਅਤੇ ਲੰਗਰ ਦੀ ਵਿਵਸਥਾ ਕੀਤੀ। ਕਮੇਟੀ ਦਾ ਇੱਕ ਟੀਮ ਮੈਂਬਰ ਵੱਡੀ ਗਿਣਤੀ ‘ਚ ਦਸਤਾਰਾਂ ਲੈ ਕੇ ਹਵਾਈ ਅੱਡੇ ‘ਤੇ ਪਹੁੰਚਿਆ, ਤਾਂ ਜੋ ਆਪਣੀ ਪਹਿਚਾਣ ਖੋ ਬੈਠੇ ਪਰਵਾਸੀਆਂ ਨੂੰ ਮੁੜ ਉਹਨਾਂ ਦੀ ਧਾਰਮਿਕ ਪਛਾਣ ਦਿੱਲਾਈ ਜਾ ਸਕੇ।
ਹਰਿਆਣਾ ਸਰਕਾਰ ਵਲੋਂ ਵਿਸ਼ੇਸ਼ ਏ.ਸੀ. ਬੱਸ ਡਿਪੋਰਟਡ ਨਾਗਰਿਕਾਂ ਵਾਸਤੇ ਭੇਜੀ ਗਈ
ਹਰਿਆਣਾ ਸਰਕਾਰ ਨੇ ਆਪਣੇ 44 ਨਾਗਰਿਕਾਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਲਈ “ਮੁੱਖ ਮੰਤਰੀ ਤੀਰਥ ਯੋਜਨਾ” ਤਹਿਤ ਇੱਕ ਵਿਸ਼ੇਸ਼ ਏ.ਸੀ. ਬੱਸ ਭੇਜੀ। ਇਸ ਤੋਂ ਪਹਿਲਾਂ, ਪੁਲਿਸ ਵਲੋਂ ਦੋ ਵਾਰ ਵਿਸ਼ੇਸ਼ ਬੱਸਾਂ ਭੇਜੀਆਂ ਗਈਆਂ ਸਨ। ਗੁਜਰਾਤ ਸਰਕਾਰ ਨੇ ਵੀ ਆਪਣੇ 33 ਡਿਪੋਰਟਡ ਨਾਗਰਿਕਾਂ ਲਈ ਵਿਸ਼ੇਸ਼ ਪਰਬੰਧ ਕੀਤੇ।
ਸਿੱਖ ਨੌਜਵਾਨਾਂ ਨੇ ਦਸਤਾਰਾਂ ਖੋਹੇ ਜਾਣ ‘ਤੇ ਕੀਤਾ ਇਤਰਾਜ਼
ਸ਼ਨੀਵਾਰ ਨੂੰ ਆਏ ਡਿਪੋਰਟੇਸ਼ਨ ਦੌਰਾਨ ਕੁਝ ਸਿੱਖ ਨੌਜਵਾਨਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀਆਂ ਦਸਤਾਰਾਂ ਉਤਾਰੀ ਗਈਆਂ। ਇਹ ਮਾਮਲਾ ਧਾਰਮਿਕ ਅਧਿਕਾਰਾਂ ਦੀ ਉਲੰਘਣਾ ਵਜੋਂ ਚਰਚਾ ‘ਚ ਹੈ। ਪੰਜਾਬ ਸਰਕਾਰ ਵਲੋਂ ਕੋਈ ਵੀ ਉਚ ਅਧਿਕਾਰੀ ਜਾਂ ਮੰਤਰੀ ਉਨ੍ਹਾਂ ਨੂੰ ਮਿਲਣ ਨਹੀਂ ਆਇਆ, ਜਦਕਿ ਪਹਿਲਾਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੋ ਵਾਰ ਹਵਾਈ ਅੱਡੇ ‘ਤੇ ਡਿਪੋਰਟਡ ਭਾਰਤੀਆਂ ਨੂੰ ਮਿਲਣ ਆਏ ਸਨ।
ਟਰੰਪ ਪ੍ਰਸ਼ਾਸਨ ਵਲੋਂ ਗ਼ੈਰ-ਕਾਨੂੰਨੀ ਪਰਵਾਸੀਆਂ ਖ਼ਿਲਾਫ਼ ਵੱਡੀ ਮੁਹਿੰਮ
ਅਮਰੀਕਾ ‘ਚ ਗ਼ੈਰ-ਕਾਨੂੰਨੀ ਪਰਵਾਸੀਆਂ ਖ਼ਿਲਾਫ਼ ਟਰੰਪ ਪ੍ਰਸ਼ਾਸਨ ਵਲੋਂ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ। ਇਹ ਤੀਜਾ ਵਾਰ ਹੈ, ਜਦੋਂ ਭਾਰਤੀ ਨਾਗਰਿਕਾਂ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਵਾਪਸ ਭੇਜਿਆ ਗਿਆ।
ਡਿਪੋਰਟੇਸ਼ਨ ਕਾਰਨ ਭਵਿੱਖ ‘ਚ ਹੋਰ ਭਾਰਤੀਆਂ ਉੱਤੇ ਵੀ ਖਤਰਾ?
ਇਸ ਨਵੀਂ ਇਮੀਗ੍ਰੇਸ਼ਨ ਨੀਤੀ ਕਰਕੇ ਅਜੇ ਵੀ ਹਜ਼ਾਰਾਂ ਭਾਰਤੀ ਨਾਗਰਿਕ, ਜੋ ਅਮਰੀਕਾ ‘ਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਹਨ, ਡਿਪੋਰਟ ਹੋਣ ਦੇ ਖ਼ਤਰੇ ਹੇਠ ਆ ਗਏ ਹਨ।
ਸਿੱਖ ਨੌਜਵਾਨਾਂ ਲਈ ਵਿਸ਼ੇਸ਼ ਵਿਵਸਥਾ – ਲੰਗਰ ਤੇ ਰਾਤ ਗੁਜਾਰਨ ਦੀ ਸਹੂਲਤ
ਸ਼੍ਰੋਮਣੀ ਕਮੇਟੀ ਵਲੋਂ ਹਵਾਈ ਅੱਡੇ ‘ਤੇ ਲੰਗਰ ਦੀ ਵਿਵਸਥਾ ਕੀਤੀ ਗਈ, ਤਾਂ ਜੋ ਇਨ੍ਹਾਂ ਪਰਵਾਸੀਆਂ ਨੂੰ ਭੋਜਨ ਅਤੇ ਆਰਾਮ ਦੀ ਸਹੂਲਤ ਮਿਲ ਸਕੇ। ਉਨ੍ਹਾਂ ਦੀ ਸੁਰੱਖਿਅਤ ਰਵਾਨਗੀ ਯਕੀਨੀ ਬਣਾਉਣ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ।