IND-SA ਪਹਿਲਾ ODI: ਕੋਹਲੀ ਨੇ 52ਵਾਂ ਸੈਂਕੜਾ ਜੜਿਆ, ਇੱਕ ਫਾਰਮੈਟ ਵਿੱਚ ਸਭ ਤੋਂ ਵੱਧ ਸੈਂਕੜੇ ਦਾ ਬਣਾਇਆ ਨਵਾਂ ਰਿਕਾਰਡ
Sports Update: ਰਾਂਚੀ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਤਿੰਨ ਮੈਚਾਂ ਦੀ ODI ਸੀਰੀਜ਼ ਦਾ ਸ਼ੁਰੂਆਤੀ ਮੁਕਾਬਲਾ ਰਾਂਚੀ ਦੇ JSCA ਸਟੇਡੀਅਮ ਵਿੱਚ ਜਾਰੀ ਹੈ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
ਕੋਹਲੀ ਦਾ 52ਵਾਂ ODI ਸੈਂਕੜਾ — ਤੇਂਦੁਲਕਰ ਦਾ ਰਿਕਾਰਡ ਟੁੱਟਿਆ
ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਇੱਕ ਹੋਰ ਇਤਿਹਾਸਕ ਇਨਿੰਗ ਖੇਡਦਿਆਂ ਆਪਣਾ 52ਵਾਂ ODI ਸੈਂਕੜਾ ਜੜਿਆ। ਇਸਦੇ ਨਾਲ ਹੀ ਉਹ ਇੱਕ ਹੀ ਇੰਟਰਨੈਸ਼ਨਲ ਫਾਰਮੈਟ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ।ਇਸ ਸੈਂਕੜੇ ਨਾਲ ਕੋਹਲੀ ਨੇ ਸਚਿਨ ਤੇਂਦੁਲਕਰ ਦੇ 51 ਟੈਸਟ ਸੈਂਕੜਿਆਂ ਦਾ ਰਿਕਾਰਡ ਪਿੱਛੇ ਛੱਡ ਦਿੱਤਾ।
ਭਾਰਤ ਦੀ ਪਾਰੀ ਵਿੱਚ ਸ਼ੁਰੂਆਤੀ ਝਟਕੇ
• ਰਿਤੁਰਾਜ ਗਾਇਕਵਾੜ (8) ਕੁਝ ਖਾਸ ਨਹੀਂ ਕਰ ਸਕੇ ਅਤੇ ਓਟਨੀਏਲ ਬਾਰਟਮੈਨ ਦੀ ਗੇਂਦ ‘ਤੇ ਡੇਵਾਲਡ ਬ੍ਰੇਵਿਸ ਨੂੰ ਕੈਚ ਦੇ ਬੈਠੇ।
• ਕਪਤਾਨ ਰੋਹਿਤ ਸ਼ਰਮਾ (57 ਦੌੜਾਂ, 51 ਗੇਂਦਾਂ) ਅੱਧੇ ਸੈਂਕੜੇ ਤੋਂ ਬਾਅਦ ਮਾਰਕੋ ਜੈਨਸਨ ਦੀ ਗੇਂਦ ‘ਤੇ LBW ਆਊਟ ਹੋਏ।
• ਯਸ਼ਸਵੀ ਜੈਸਵਾਲ (18) ਨੂੰ ਨੈਂਡਰੇ ਬਰਗਰ ਨੇ ਵਿਕਟਕੀਪਰ ਕੁਇੰਟਨ ਡੀ ਕੌਕ ਦੇ ਹੱਥਾਂ ਕੈਚ ਕਰਵਾਇਆ।
ਭਾਰਤ ਸ਼ੁਰੂਆਤੀ ਝਟਕਿਆਂ ਤੋਂ ਬਾਅਦ ਕੋਹਲੀ ਦੀ ਸ਼ਾਨਦਾਰ ਇਨਿੰਗ ਦੇ ਆਸਰੇ ਪਾਰੀ ਨੂੰ ਸੰਭਾਲਦਾ ਨਜ਼ਰ ਆਇਆ।