India-Australia Women’s Match: ਪਹਿਲਾ ਅੰਤਰਰਾਸ਼ਟਰੀ ਮੈਚ ਭਾਰਤ ਅਤੇ ਆਸਟ੍ਰੇਲੀਆ ਦੀਆਂ ਮਹਿਲਾ ਟੀਮਾਂ ਵਿਚਕਾਰ ਖੇਡਿਆ ਜਾਵੇਗਾ। 14 ਅਤੇ 17 ਸਤੰਬਰ ਨੂੰ ਇੱਥੇ ਦੋ ਇੱਕ ਰੋਜ਼ਾ ਮੈਚ ਹੋਣਗੇ।
Mullanpur Stadium in Chandigarh: ਨਵਾਂ ਚੰਡੀਗੜ੍ਹ ਸਥਿਤ ਮੁੱਲਾਂਪੁਰ ਸਟੇਡੀਅਮ ਹੁਣ ਆਪਣੇ ਪਹਿਲੇ ਇੰਟਰਨੈਸ਼ਨ ਕ੍ਰਿਕਟ ਟੂਰਨਾਮੈਂਟ ਦੀ ਮੇਜ਼ਬਾਨੀ ਲਈ ਤਿਆਰ ਹੈ। ਇਸ ਮੈਦਾਨ ਵਿੱਚ ਪਹਿਲਾ ਅੰਤਰਰਾਸ਼ਟਰੀ ਮੈਚ ਭਾਰਤ ਅਤੇ ਆਸਟ੍ਰੇਲੀਆ ਦੀਆਂ ਮਹਿਲਾ ਟੀਮਾਂ ਵਿਚਕਾਰ ਖੇਡਿਆ ਜਾਵੇਗਾ। 14 ਅਤੇ 17 ਸਤੰਬਰ ਨੂੰ ਇੱਥੇ ਦੋ ਇੱਕ ਰੋਜ਼ਾ ਮੈਚ ਹੋਣਗੇ।
ਟਿਕਟਾਂ ਦੀ ਕੀਮਤ 100 ਰੁਪਏ ਤੋਂ ਸ਼ੁਰੂ ਹੋ ਕੇ 3000 ਰੁਪਏ ਤੱਕ ਜਾਂਦੀ ਹੈ। ਇਸ ਲਈ ਟਿਕਟਾਂ ਦੀ ਵਿਕਰੀ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਕ੍ਰਿਕਟ ਫੈਨਸ District App ਤੇ ਪੀਸੀਏ ਵੈੱਬਸਾਈਟ ਤੋਂ ਟਿਕਟਾਂ ਬੁੱਕ ਕਰ ਸਕਦੇ ਹਨ। ਦੱਸ ਦਈਏ ਕਿ ਕ੍ਰਿਕਟਰ ਕਪਿਲ ਦੇਵ ਵੀਰਵਾਰ ਨੂੰ ਚੰਡੀਗੜ੍ਹ ਪਹੁੰਚੇ ਜਿੱਥੇ ਉਨ੍ਹਾਂ ਦਾ ਸਵਾਗਤ UTCA (ਯੂਨੀਅਨ ਟੈਰੀਟਰੀ ਕ੍ਰਿਕਟ ਐਸੋਸੀਏਸ਼ਨ) ਦੇ ਪ੍ਰਧਾਨ ਸੰਜੇ ਟੰਡਨ ਨੇ ਕੀਤਾ।
ਭਾਰਤੀ ਮਹਿਲਾ ਕ੍ਰਿਕਟ ਟੀਮ ਮੁੱਲਾਂਪੁਰ ਸਟੇਡੀਅਮ ‘ਚ ਆਸਟ੍ਰੇਲੀਆ ਨਾਲ 2 ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਖੇਡੇਗੀ। ਇਸ ਤੋਂ ਬਾਅਦ, ਭਾਰਤੀ ਟੀਮ ਦਸੰਬਰ ਵਿੱਚ ਇਸ ਮੈਦਾਨ ‘ਤੇ ਦੱਖਣੀ ਅਫਰੀਕਾ ਨਾਲ ਇੱਕ ਟੀ-20 ਮੈਚ ਖੇਡੇਗੀ। ਦੱਸ ਦੇਈਏ ਕਿ ਇਹ ਮੈਦਾਨ ਆਈਪੀਐਲ ਟੀਮ ਪੰਜਾਬ ਕਿੰਗਜ਼ ਦਾ ਘਰੇਲੂ ਮੈਦਾਨ ਹੈ।
ਪਹਿਲਾਂ ਮੈਚ ਚੇਨਈ ਵਿੱਚ ਹੋਣੇ ਸੀ
ਬੀਸੀਸੀਆਈ ਮੁਤਾਬਕ, ਸਤੰਬਰ ਵਿੱਚ ਹੋਣ ਵਾਲੇ ਆਸਟ੍ਰੇਲੀਆ ਅਤੇ ਭਾਰਤ ਮਹਿਲਾ ਟੀਮ ਦੇ ਦੋਵੇਂ ਇੱਕ ਰੋਜ਼ਾ ਮੈਚ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਖੇਡੇ ਜਾਣੇ ਸੀ, ਪਰ ਉੱਥੇ ਆਊਟਫੀਲਡ ਅਤੇ ਪਿੱਚਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਇਸ ਕਾਰਨ ਮੈਚਾਂ ਨੂੰ ਬਦਲਣ ਦਾ ਫੈਸਲਾ ਕੀਤਾ ਗਿਆ।