India beats Australia: ਭਾਰਤ ਨੇ ਚੈਂਪੀਅਨਸ ਟਰਾਫੀ 2025 ਦੇ ਫਾਈਨਲ ‘ਚ ਆਸਟਰੇਲੀਆ ਨੂੰ 4 ਵਿਕਟਾਂ ਨਾਲ ਹਰਾ ਕੇ 2023 ਵਿਸ਼ਵ ਕੱਪ ਦੇ ਫਾਈਨਲ ਵਿੱਚ ਮਿਲੀ ਦਰਦਨਾਕ ਹਾਰ ਦਾ ਬਦਲਾ ਲੈ ਲਿਆ ਹੈ।
IND vs AUS Match Highlights Champions Trophy 2025: ਭਾਰਤ ਨੇ ਆਸਟਰੇਲੀਆ ਨੂੰ 4 ਵਿਕਟਾਂ ਨਾਲ ਹਰਾ ਕੇ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਦੁਬਈ ‘ਚ ਖੇਡੇ ਗਏ ਇਸ ਸੈਮੀਫਾਈਨਲ ਮੈਚ ‘ਚ ਆਸਟ੍ਰੇਲੀਆ ਨੇ ਪਹਿਲਾਂ ਖੇਡਦੇ ਹੋਏ 264 ਦੌੜਾਂ ਬਣਾਈਆਂ। ਜਵਾਬ ਵਿੱਚ ਟੀਮ ਇੰਡੀਆ ਨੇ ਇਹ ਟੀਚਾ 11 ਗੇਂਦਾਂ ਬਾਕੀ ਰਹਿੰਦਿਆਂ 4 ਵਿਕਟਾਂ ਨਾਲ ਹਾਸਲ ਕਰ ਲਿਆ। ਭਾਰਤ ਦੀ ਜਿੱਤ ‘ਚ ਸਭ ਤੋਂ ਵੱਡਾ ਯੋਗਦਾਨ ਵਿਰਾਟ ਕੋਹਲੀ ਦਾ ਰਿਹਾ, ਜਿਸ ਨੇ ਦਬਾਅ ਨਾਲ ਭਰੇ ਮੱਧ ਓਵਰਾਂ ‘ਚ ਦ੍ਰਿੜਤਾ ਨਾਲ 84 ਦੌੜਾਂ ਦੀ ਪਾਰੀ ਖੇਡੀ।
ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਕਿੰਗ ਕੋਹਲੀ
ਵਿਰਾਟ ਕੋਹਲੀ ਹੁਣ ਇਸ ਟੂਰਨਾਮੈਂਟ ਵਿੱਚ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਆਸਟ੍ਰੇਲੀਆ ਦੇ ਖਿਲਾਫ 84 ਦੌੜਾਂ ਬਣਾ ਕੇ ਆਊਟ ਹੋਣ ‘ਤੇ ਉਹ ਆਪਣੇ ਵਨਡੇ ਕਰੀਅਰ ਦਾ 52ਵਾਂ ਸੈਂਕੜਾ ਲਗਾਉਣ ਤੋਂ ਖੁੰਝ ਗਿਆ ਸੀ ਪਰ ਹੁਣ ਤੱਕ ਉਹ ਟੂਰਨਾਮੈਂਟ ਦੀਆਂ 4 ਪਾਰੀਆਂ ‘ਚ 72.33 ਦੀ ਸ਼ਾਨਦਾਰ ਔਸਤ ਨਾਲ 217 ਦੌੜਾਂ ਬਣਾ ਚੁੱਕਾ ਹੈ। ਇਸ ਮਾਮਲੇ ‘ਚ ਉਨ੍ਹਾਂ ਤੋਂ ਬਾਅਦ ਦੂਜੇ ਨੰਬਰ ‘ਤੇ ਸ਼੍ਰੇਅਸ ਅਈਅਰ ਹਨ, ਜਿਨ੍ਹਾਂ ਨੇ ਹੁਣ ਤੱਕ 4 ਪਾਰੀਆਂ ‘ਚ 195 ਦੌੜਾਂ ਬਣਾਈਆਂ ਹਨ।
ਇਸ ਦੇ ਨਾਲ ਹੀ ਅੱਜ ਦੇ ਸੈਮੀਫਾਈਨਲ ਮੈਚ ‘ਚ ਭਾਰਤ ਲਈ ਸ਼ਮੀ ਨੇ 3 ਵਿਕਟਾਂ ਲਈਆਂ। ਉਨ੍ਹਾਂ ਤੋਂ ਇਲਾਵਾ ਵਰੁਣ ਅਤੇ ਜਡੇਜਾ ਨੇ 2-2 ਵਿਕਟਾਂ ਲਈਆਂ। ਜਦਕਿ ਹਾਰਦਿਕ ਅਤੇ ਅਕਸ਼ਰ ਨੇ ਇਕ-ਇਕ ਵਿਕਟ ਲਈ।
ਭਾਰਤ ਨੇ ਦੁਬਈ ‘ਚ ਰਚਿਆ ਇਤਿਹਾਸ
ਭਾਰਤੀ ਟੀਮ ਨੇ ਦੁਬਈ ਵਿੱਚ ਚਾਰ ਵਿਕਟਾਂ ਨਾਲ ਜਿੱਤ ਦਰਜ ਕੀਤੀ ਹੈ। ਆਸਟ੍ਰੇਲੀਆਈ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟ੍ਰੇਲੀਆ ਇਸ ਟੂਰਨਾਮੈਂਟ ਵਿਚ ਦੁਬਈ ਦੇ ਮੈਦਾਨ ‘ਤੇ 250 ਦੌੜਾਂ ਦੇ ਅੰਕੜੇ ਨੂੰ ਛੂਹਣ ਵਾਲੀ ਪਹਿਲੀ ਟੀਮ ਬਣੀ। ਇਸ ਦੇ ਬਾਵਜੂਦ ਉਹ 265 ਦੌੜਾਂ ਦੇ ਟੀਚੇ ਦਾ ਬਚਾਅ ਕਰਨ ‘ਚ ਨਾਕਾਮ ਰਿਹਾ। ਭਾਰਤ ਹੁਣ ਦੁਬਈ ਦੇ ਮੈਦਾਨ ‘ਤੇ 250 ਤੋਂ ਵੱਧ ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਗਿਆ ਹੈ।
ਭਾਰਤ ਲਗਾਤਾਰ ਤੀਜਾ ਫਾਈਨਲ ਖੇਡੇਗਾ
ਭਾਰਤ ਨੇ ਚੈਂਪੀਅਨਸ ਟਰਾਫੀ ਟੂਰਨਾਮੈਂਟ ਦੇ ਫਾਈਨਲ ‘ਚ ਪਹੁੰਚਣ ਦੀ ਹੈਟ੍ਰਿਕ ਲਗਾਈ ਹੈ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ 2013 ਦੀ ਚੈਂਪੀਅਨਸ ਟਰਾਫੀ ਦਾ ਖਿਤਾਬ ਜਿੱਤਿਆ ਸੀ। ਭਾਰਤੀ ਟੀਮ 2017 ‘ਚ ਵੀ ਫਾਈਨਲ ‘ਚ ਪਹੁੰਚੀ ਸੀ ਪਰ ਇਸ ਵਾਰ ਉਸ ਨੂੰ ਪਾਕਿਸਤਾਨ ਹੱਥੋਂ 180 ਦੌੜਾਂ ਦੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਇਹ ਲਗਾਤਾਰ ਤੀਜੀ ਵਾਰ ਹੈ ਜਦੋਂ ਭਾਰਤੀ ਟੀਮ ਚੈਂਪੀਅਨਸ ਟਰਾਫੀ ਦਾ ਫਾਈਨਲ ਖੇਡ ਰਹੀ ਹੈ। ਦੱਸ ਦੇਈਏ ਕਿ ਚੈਂਪੀਅਨਸ ਟਰਾਫੀ 2025 ਵਿੱਚ ਭਾਰਤ ਨੇ ਹੁਣ ਤੱਕ ਬੰਗਲਾਦੇਸ਼, ਪਾਕਿਸਤਾਨ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਨੂੰ ਹਰਾਇਆ ਹੈ।