Myanmar Earthquake: ਮਿਆਂਮਾਰ ‘ਚ ਆਏ ਭੁਚਾਲ ਨੇ ਜਿੱਥੇ ਬਹੁਤ ਵੱਡੀ ਤਬਾਹੀ ਮਚਾਈ ਹੈ ਉੱਥੇ ਹੀ ਭਾਰਤ ਨੇ ਮਿਆਂਮਾਰ ਭੁਚਾਲ ਦੇ ਕਾਰਨ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਅਪਣਾ ਹੱਥ ਅੱਗੇ ਵਧਾਇਆ ਹੈ। ਜਿਸਦੇ ਚਲਦੇ ਭੁਚਾਲ ਦੀ ਮਾਰ ਝੱਲ ਰਹੇ ਲੋਕਾਂ ਲਈ ਰਾਹਤ ਸਮਗਰੀ ਭੇਜੀ ਗਈ ਹੈ। ਜਿਸ ‘ਚ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਖਾਣ-ਪੀਣ ਅਤੇ ਰਹਿਣ-ਸਹਿਣ ਨਾਲ ਸੰਬਧਿਤ ਰਾਹਤ ਸਮੱਗਰੀ ਸ਼ਾਮਿਲ ਹੈ। 7.2 ਦੀ ਤੀਵਰਤਾ ਵਾਲੇ ਭੂਚਾਲ ਦੇ ਝਟਕਿਆਂ ਨੇ ਮਿਆਂਮਾਰ ਅਤੇ ਗੁਆਂਢੀ ਥਾਈਲੈਂਡ ਵਿਚ ਨੁਕਸਾਨ ਅਤੇ ਦਹਿਸ਼ਤ ਪੈਦਾ ਕਰ ਦਿੱਤੀ। ਸ਼ੁੱਕਰਵਾਰ ਨੂੰ ਮਿਆਂਮਾਰ ਅਤੇ ਗੁਆਂਢੀ ਥਾਈਲੈਂਡ ਵਿਚ ਆਏ ਇਸ ਸ਼ਕਤੀਸ਼ਾਲੀ ਭੂਚਾਲ ਨੇ ਇਮਾਰਤਾਂ, ਪੁਲਾਂ ਅਤੇ ਇਕ ਮਠ ਨੂੰ ਨਸ਼ਟ ਕਰ ਦਿੱਤਾ।
ਮਿਆਂਮਾਰ ਵਿਚ ਕੇਂਦਰਿਤ ਇਕ ਸ਼ਕਤੀਸ਼ਾਲੀ ਭੂਚਾਲ ਨੇ ਸ਼ੁੱਕਰਵਾਰ ਨੂੰ ਦੱਖਣ-ਪੂਰਬ ਏਸ਼ੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਭੂਚਾਲ ਕਾਰਨ ਮਿਆਂਮਾਰ ਵਿਚ 144 ਲੋਕਾਂ ਦੀ ਮੌਤ ਹੋ ਗਈ ਅਤੇ 732 ਲੋਕ ਗੰਭੀਰ ਤੌਰ ‘ਤੇ ਜ਼ਖਮੀ ਹੋ ਗਏ ਹਨ। ਇਸ ਦੇ ਨਾਲ ਹੀ ਸੈਂਕੜੇ ਇਮਾਰਤਾਂ ਢਹਿ ਗਈਆਂ ਹਨ, ਜਿਸ ਨਾਲ ਬਹੁਤ ਸਾਰੇ ਲੋਕ ਬੇਘਰ ਹੋ ਗਏ ਹਨ।
ਇਸ ਸਥਿਤੀ ਵਿੱਚ, ਭਾਰਤ ਮਿਆਂਮਾਰ ਦੀ ਮਦਦ ਲਈ ਅੱਗੇ ਆਇਆ ਹੈ।