India ਦਾ ਸੈਮੀਫਾਈਨਲ ਕਦੋਂ ਤੇ ਕਿਸ ਨਾਲ ਹੋਵੇਗਾ ? ਜਾਣੋ

India semi final match ;- ਭਾਰਤ ਦਾ ਸੈਮੀਫਾਈਨਲ ਕਦੋਂ ਤੇ ਕਿਸ ਨਾਲ ਹੋਵੇਗਾ ? ਜਾਣੋ ਚੈਂਪੀਅਨਜ਼ ਟਰਾਫੀ ਦਾ ਪਿਹਲਾ ਸੈਮੀਫਾਈਨਲ ਮੈਚ 4 ਮਾਰਚ ਤੇ ਦੂਜਾ ਮੈਚ 5 ਤਰੀਕ ਨੂੰ ਹੋਵੇਗਾ। ਇੰਡੀਆ ਟੀਮ ਪਾਕਿਸਤਾਨ ਨੂੰ ਬੁਰੀ ਤਰਾਂ ਹਰਾ ਕੇ ਆਪਣੀ ਜਗ੍ਹਾ ਸੇਮੀ ਫਾਈਨਲ ਚ ਬਣਾ ਚੁਕੀ ਹੈ ਪਰ ਹਲੇ ਤਕ ਇਹ ਪਤਾ ਨਹੀਂ ਲਗਿਆ ਕੇ ਸੈਮੀਫਾਈਨਲ ਮੈਚ […]
ਮਨਵੀਰ ਰੰਧਾਵਾ
By : Updated On: 01 Mar 2025 18:22:PM
India ਦਾ ਸੈਮੀਫਾਈਨਲ ਕਦੋਂ ਤੇ ਕਿਸ ਨਾਲ ਹੋਵੇਗਾ ? ਜਾਣੋ

India semi final match ;- ਭਾਰਤ ਦਾ ਸੈਮੀਫਾਈਨਲ ਕਦੋਂ ਤੇ ਕਿਸ ਨਾਲ ਹੋਵੇਗਾ ? ਜਾਣੋ ਚੈਂਪੀਅਨਜ਼ ਟਰਾਫੀ ਦਾ ਪਿਹਲਾ ਸੈਮੀਫਾਈਨਲ ਮੈਚ 4 ਮਾਰਚ ਤੇ ਦੂਜਾ ਮੈਚ 5 ਤਰੀਕ ਨੂੰ ਹੋਵੇਗਾ। ਇੰਡੀਆ ਟੀਮ ਪਾਕਿਸਤਾਨ ਨੂੰ ਬੁਰੀ ਤਰਾਂ ਹਰਾ ਕੇ ਆਪਣੀ ਜਗ੍ਹਾ ਸੇਮੀ ਫਾਈਨਲ ਚ ਬਣਾ ਚੁਕੀ ਹੈ ਪਰ ਹਲੇ ਤਕ ਇਹ ਪਤਾ ਨਹੀਂ ਲਗਿਆ ਕੇ ਸੈਮੀਫਾਈਨਲ ਮੈਚ ਟੀਮ ਇੰਡੀਆ ਕਿਸ ਨਾਲ ਖੇਡੇਗੀ। ਮੈਚ ਦੁੱਬਈ ਚ ਹੋਣਾ ਤੈਅ ਹੋਇਆ ਹੈ। ਜੇਕਰ ਅਸੀ ਸੈਮੀਫਾਈਨਲ ਦੇ ਦ੍ਰਿਸ਼ ਤੇ ਨਜਰ ਮਾਰੀਏ ਤੇ ਇਹ ਭਾਰਤ ਦੇ ਆਖਰੀ ਗਰੁੱਪ ਮੈਚ ਤੇ ਨਿਰਬਰ ਕਰੇਗਾ। ਜਿਸ ਅਨੁਸਾਰ ਟੀਮ ਇੰਡੀਆ ਐਤਵਾਰ ਨੂੰ ਨਊਜ਼ੀਲੈਂਡ ਨਾਲ ਖੇਡੇਗੀ। ਦਰਅਸਲ ਪਿਹਲਾ ਮੈਚ ਗਰੁੱਪ ਏ ਦੀ ਟਾਪ ਟੀਮ ਤੇ ਗਰੁੱਪ ਬੀ ਦੀ ਦੂਜੇ ਸਥਾਨ ਤੇ ਰਹਿਣ ਵਾਲੀ ਟੀਮ ਵਿਚਕਾਰ ਖੇਡਿਆ ਜਾਵੇਗਾ ।

ਇਹ ਮੈਚ ਦੁਬਾਈ ਵਿੱਚ ਖੇਡਿਆ ਜਾਵੇਗਾ । ਦੂਜਾ ਮੈਚ ਗਰੁੱਪ ਏ ਦੇ ਦੂਜੇ ਸਥਾਨ ਤੇ ਰਹਿਣ ਵਾਲੀ ਟੀਮ ਤੇ ਗਰੁਪ ਬੀ ਦੀ ਟਾਪ ਟੀਮ ਨਾਲ ਹੋਵੇਗਾ । ਚੈਂਪੀਅਨਜ਼ ਟਰਾਫੀ 2025 ਦੇ ਹਲੇ ਦੋ ਮੈਚ ਬਾਕੀ ਹਨ । ਦੱਖਣੀ ਅਫਰੀਕਾ ਤੇ ਇੰਗਲੈਡ ਦਾ ਮੈਚ ਸ਼ਨੀਵਾਰ ਨੂੰ ਖੇਡਿਆ ਜਾਵੇਗਾ । ਇਸ ਮੈਚ ਦਾ ਨਤੀਜਾ ਆਖਰੀ ਸੈਮੀ ਫਾਈਨਲ ਦਾ ਨਾਮ ਤੈਅ ਕਰੇਗੀ । ਜੇਕਰ ਦੱਖਣੀ ਅਫਰੀਕਾ ਇਹ ਮੈਚ ਜਿਤ ਦਾ ਹੈ ਤੇ ਉਹ ਸੇਮੀਫਾਇਨਲ ਵਿੱਚ ਆਪਣੀ ਥਾ ਬਣਾ ਲੇ ਗਈ । ਅਫਗਾਨਿਸਤਾਨ ਟੂਰਨਾਮੈਂਟ ਤੋ ਬਾਹਰ ਹੋਵੇਗੀ । ਦੂਜੇ ਪਾਸੇ ਜੇਕਰ ਇੰਗਲੈਡ ਦਖਣੀ ਅਫਰੀਕਾ 207 ਦੌੜਾ ਨਾਲ ਹਰਾ ਦਿੰਦਾ ਹੈ ਤੇ ਆਫਗਾਨੀਸਤਾਨ ਸੈਮੀਫਾਈਨਲ ਵਿੱਚ ਆਪਣੀ ਜਗਾ ਬਣਾ ਲਵੇਗਾ । ਜੇਕਰ ਦੱਖਣੀ ਅਫਰੀਕਾ ਪਹਿਲਾਂ ਬੱਲੇਬਾਜ਼ੀ ਕਰਦਾ ਹੈ ਅਤੇ 173 ਤੋਂ ਵੱਧ ਦੌੜਾਂ ਬਣਾਉਂਦਾ ਹੈ ਤਾਂ ਇੰਗਲੈਂਡ ਨੂੰ 15 ਓਵਰਾਂ ਵਿੱਚ ਮੈਚ ਜਿੱਤਣਾ ਪਵੇਗਾ। ਇਸ ਸਥਿਤੀ ਵਿੱਚ ਵੀ, ਅਫਗਾਨਿਸਤਾਨ ਸੈਮੀਫਾਈਨਲ ਵਿੱਚ ਹੋਵੇਗਾ।

ਚੈਂਪੀਅਨਜ਼ ਟਰਾਫੀ ਦਾ ਫਾਈਨਲ ਕਦੋਂ ਅਤੇ ਕਿੱਥੇ ਖੇਡਿਆ ਜਾਵੇਗਾ

ਟੂਰਨਾਮੈਂਟ ਦਾ ਫਾਈਨਲ ਮੈਚ 9 ਮਾਰਚ ਨੂੰ ਖੇਡਿਆ ਜਾਣਾ ਹੈ। ਪਰ ਇਹ ਕਿੱਥੇ ਖੇਡਿਆ ਜਾਵੇਗਾ, ਇਹ ਸੈਮੀਫਾਈਨਲ ਦੇ ਨਤੀਜਿਆਂ ਤੋਂ ਬਾਅਦ ਤੈਅ ਹੋਵੇਗਾ। ਜੇਕਰ ਟੀਮ ਇੰਡੀਆ ਫਾਈਨਲ ਵਿੱਚ ਪਹੁੰਚ ਜਾਂਦੀ ਹੈ ਤਾਂ ਮੈਚ ਦੁਬਈ ਵਿੱਚ ਖੇਡਿਆ ਜਾਵੇਗਾ। ਜੇਕਰ ਭਾਰਤੀ ਟੀਮ ਸੈਮੀਫਾਈਨਲ ਵਿੱਚ ਹਾਰ ਜਾਂਦੀ ਹੈ ਤਾਂ ਮੈਚ ਪਾਕਿਸਤਾਨ ਵਿੱਚ ਖੇਡਿਆ ਜਾਵੇਗਾ।

Read Latest News and Breaking News at Daily Post TV, Browse for more News

Ad
Ad