ਅਮਰੀਕਾ ‘ਚ ਭਾਰਤੀ ਡਰਾਇਵਰ ਨੂੰ 1 Million Dollars ਦਾ ਜੁਰਮਾਨਾ, ਵੱਡੀ ਲਾਹਪ੍ਰਵਾਹੀ ‘ਤੇ ਸਖ਼ਤ ਪੁਲਿਸ ਐਕਸ਼ਨ
Punjabi driver US accident; ਅਮਰੀਕਾ ਦੇ Ohio ਸੂਬੇ ਵਿੱਚ ਇੱਕ ਰੌਂਗਟੇ ਖੜੇ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਪੁਲਿਸ ਤੋਂ ਬਚਣ ਲਈ ਪੰਜਾਬੀ ਮੂਲ ਦੇ Tarsem Singh (33) ਨੇ ਆਪਣੀ Range Rover Velar ਨੂੰ ਲਗਭਗ 200 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੌੜਾਉਂਦੇ ਹੋਏ ਇੱਕ ਔਰਤ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਗਰਭਵਤੀ ਔਰਤ ਅਤੇ ਉਸਦੇ ਅਜੰਮੇ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਤਰਸੇਮ ਸਿੰਘ ‘ਤੇ 1 ਮਿਲੀਅਨ ਡਾਲਰ ਦਾ ਬੌਂਡ ਲਗਾਇਆ ਹੈ।
ਅਦਾਲਤੀ ਫੈਸਲੇ ਤੋਂ ਬਾਅਦ ਓਹਾਇਓ ਪੁਲਿਸ ਨੇ ਦੱਸਿਆ ਕਿ ਇਹ ਹਾਦਸਾ 16 ਫਰਵਰੀ 2026 ਦੀ ਰਾਤ ਲਗਭਗ 8:15 ਵਜੇ ਵਾਪਰਿਆ ਸੀ। ਉਸੇ ਸਮੇਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। 23 ਮਾਰਚ 2026 ਨੂੰ ਉਸਦੀ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ੀ ਹੋਈ। ਅਦਾਲਤ ਨੇ ਬੌਂਡ ਲਗਾਉਣ ਤੋਂ ਬਾਅਦ ਅਗਲੀ ਸੁਣਵਾਈ ਦੀ ਤਾਰੀਖ 3 ਅਪ੍ਰੈਲ ਤੈਅ ਕੀਤੀ ਹੈ।
ਇਸ ਹਾਦਸੇ ਵਿੱਚ ਮਾਰੀ ਗਈ Ashley Holmes ਦੀ ਮੌਤ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਸੋਸ਼ਲ ਮੀਡੀਆ ‘ਤੇ ਭਾਰਤੀ ਡਰਾਈਵਰਾਂ ਨੂੰ ਲੈ ਕੇ ਚਰਚਾ ਛਿੜ ਗਈ ਹੈ। ਪੁਲਿਸ 17 ਸਾਲਾ ਕੁੜੀ ਅਤੇ 33 ਸਾਲਾ ਵਿਅਕਤੀ ਦੇ ਸੰਬੰਧਾਂ ਦੀ ਵੀ ਜਾਂਚ ਕਰ ਰਹੀ ਹੈ।
ਪੁਲਿਸ ਤੋਂ ਬਚਣ ਲਈ ਭਜਾਈ ਰੇਂਜ ਰੋਵਰ
ਡਾਰਕ ਕਾਊਂਟੀ ਸ਼ੇਰਿਫ ਡਿਪਾਰਟਮੈਂਟ ਮੁਤਾਬਕ, ਡਿਪਟੀ ਨੇ ਸਟੇਟ ਰੂਟ 47 ‘ਤੇ ਰੇਂਜ ਰੋਵਰ ਵੈਲਾਰ ਨੂੰ ਨਿਰਧਾਰਿਤ 55 ਮੀਲ ਪ੍ਰਤੀ ਘੰਟਾ ਦੀ ਗਤੀ ਸੀਮਾ ਦੇ ਬਦਲੇ 79 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾਂਦੇ ਦੇਖਿਆ। ਜਦੋਂ ਪੁਲਿਸ ਨੇ ਇਮਰਜੈਂਸੀ ਲਾਈਟਾਂ ਅਤੇ ਸਾਇਰਨ ਰਾਹੀਂ ਗੱਡੀ ਰੋਕਣ ਦਾ ਇਸ਼ਾਰਾ ਕੀਤਾ, ਤਾਂ ਤਰਸੇਮ ਸਿੰਘ ਨੇ ਰੁਕਣ ਦੀ ਬਜਾਏ ਗੱਡੀ ਦੀ ਰਫ਼ਤਾਰ ਹੋਰ ਵਧਾ ਦਿੱਤੀ। ਪੁਲਿਸ ਅਤੇ ਦੋਸ਼ੀ ਵਿਚਕਾਰ ਲਗਭਗ 5 ਮੀਲ (8 ਕਿਮੀ) ਤੱਕ ਪਿੱਛਾ ਚੱਲਿਆ, ਜਿਸ ਦੌਰਾਨ ਗੱਡੀ ਦੀ ਰਫ਼ਤਾਰ 124 ਮੀਲ ਪ੍ਰਤੀ ਘੰਟਾ (ਲਗਭਗ 200 ਕਿਮੀ/ਘੰਟਾ) ਤੱਕ ਪਹੁੰਚ ਗਈ। ਤੇਜ਼ ਰਫ਼ਤਾਰ ਕਾਰਨ ਮੋੜ ‘ਤੇ ਕਾਬੂ ਖੋ ਬੈਠਣ ਨਾਲ ਗੱਡੀ ਸਾਹਮਣੇ ਆ ਰਹੀ ਇੱਕ ਜੀਪ ਨਾਲ ਟਕਰਾ ਗਈ।
ਜੀਪ ਵਿੱਚ ਸਵਾਰ ਔਰਤ ਦੀ ਮੌਕੇ ‘ਤੇ ਮੌਤ
ਟੱਕਰ ਇੰਨੀ ਭਿਆਨਕ ਸੀ ਕਿ ਰੇਂਜ ਰੋਵਰ ਕਈ ਵਾਰ ਪਲਟੀ ਖਾ ਗਈ। ਇਸ ਦੌਰਾਨ ਜੀਪ ਵਿੱਚ ਸਵਾਰ ਐਸ਼ਲੀ ਹੋਮਜ਼ ਬਾਹਰ ਸੜਕ ‘ਤੇ ਜਾ ਡਿੱਗੀ ਅਤੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਹ ਗਰਭਵਤੀ ਸੀ ਅਤੇ ਇਸ ਹਾਦਸੇ ਵਿੱਚ ਉਸਦੇ ਅਜੰਮੇ ਬੱਚੇ ਦੀ ਵੀ ਜਾਨ ਚਲੀ ਗਈ। ਜੀਪ ਚਾਲਕ ਰੋਕਸਾਨਾ ਕੈਸਾਰੇਜ਼-ਸੈਂਟਿਆਗੋ ਨੂੰ ਹਲਕੀਆਂ ਚੋਟਾਂ ਆਈਆਂ, ਜਦਕਿ ਤਰਸੇਮ ਸਿੰਘ ਗੰਭੀਰ ਜ਼ਖਮੀ ਹੋ ਗਿਆ ਅਤੇ ਉਸਨੂੰ ਏਅਰਲਿਫਟ ਕਰਕੇ ਹਸਪਤਾਲ ਭੇਜਿਆ ਗਿਆ।
ਦੋਸ਼ੀ ‘ਤੇ ਲੱਗਣਗੇ ਗੰਭੀਰ ਦੋਸ਼
ਓਹਾਇਓ ਸਟੇਟ ਹਾਈਵੇ ਪੈਟਰੋਲ ਦੀ ਜਾਂਚ ਅਤੇ ਕ੍ਰੂਜ਼ਰ ਕੈਮਰਾ ਵੀਡੀਓ ਦੇ ਆਧਾਰ ‘ਤੇ ਤਰਸੇਮ ਸਿੰਘ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। 23 ਮਾਰਚ 2026 ਨੂੰ ਡਾਰਕ ਕਾਊਂਟੀ ਗ੍ਰੈਂਡ ਜੂਰੀ ਨੇ ਉਸ ‘ਤੇ 8 ਗੰਭੀਰ ਧਾਰਾਵਾਂ ਲਗਾਈਆਂ ਹਨ, ਜਿਨ੍ਹਾਂ ਵਿੱਚ ਗੈਰ-ਇਰਾਦਤਨ ਕਤਲ, ਲਾਪਰਵਾਹੀ ਨਾਲ ਮੌਤ ਅਤੇ ਐਗਰੇਵੇਟਡ ਵਹੀਕੁਲਰ ਹੋਮਿਸਾਈਡ ਸ਼ਾਮਲ ਹਨ।
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਤਰਸੇਮ ਸਿੰਘ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਿਹਾ ਸੀ। ਇਸ ਕਾਰਨ ICE ਨੇ ਉਸ ‘ਤੇ ਡਿਟੇਨਰ ਲਗਾਇਆ ਹੈ। 24 ਮਾਰਚ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਸੁਣਵਾਈ ਦੌਰਾਨ ਉਸਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ। ਅਦਾਲਤ ਨੇ ਉਸ ‘ਤੇ 1 ਮਿਲੀਅਨ ਡਾਲਰ ਦਾ ਬੌਂਡ ਤੈਅ ਕੀਤਾ ਹੈ ਅਤੇ ਮਾਮਲੇ ਦੀ ਅਗਲੀ ਸੁਣਵਾਈ 3 ਅਪ੍ਰੈਲ 2026 ਨੂੰ ਹੋਵੇਗੀ।