Student Found Dead in US : ਅਮਰੀਕਾ ਵਿੱਚ ਭਾਰਤੀ ਵਿਦਿਆਰਥੀ ਦੀ ਲਾਸ਼ ਮਿਲੀ ਹੈ। ਸ਼ਿਕਾਗੋ ਕੌਂਸਲੇਟ ਨੇ ਇਸ ਘਟਨਾ ਦੀ ਜਾਣਕਾਰੀ ਪਰਿਵਾਰ ਨੂੰ ਦੇ ਦਿਤੀ ਹੈ।
ਸ਼ਿਕਾਗੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਅਮਰੀਕਾ ਵਿੱਚ ਵਿਸਕਾਨਸਿਨ-ਮਿਲਵਾਕੀ ਯੂਨੀਵਰਸਿਟੀ ਵਿੱਚ ਪੋਸਟ-ਗ੍ਰੈਜੂਏਸ਼ਨ ਕਰ ਰਹੇ ਵਿਦਿਆਰਥੀ ਪ੍ਰਵੀਨ ਕੁਮਾਰ ਗੰਪਾ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ।
ਉਹਨਾਂ ਕਿਹਾ ਕਿ ਉਹ ਪਰਿਵਾਰ ਦੇ ਸੰਪਰਕ ਵਿੱਚ ਹਨ, ਅਤੇ ਯੂਨੀਵਰਸਿਟੀ ਉਨ੍ਹਾਂ ਨੂੰ ਹਰ ਤਰ੍ਹਾਂ ਸੰਭਵ ਸਹਾਇਤਾ ਕਰ ਰਹੀ ਹੈ। ਵਿਦਿਆਰਥੀ ਦੀ ਮੌਤ ਦੇ ਕਾਰਨਾਂ ਬਾਰੇ ਹਾਲ ਚ ਕੁੱਝ ਨਵੀਂ ਜਾਣਕਾਰੀ ਨਹੀਂ ਮਿਲ ਸਕੀ।
X ‘ਤੇ ਇੱਕ ਪੋਸਟ ਵਿੱਚ, ਕੌਂਸਲੇਟ ਜਨਰਲ ਨੇ ਕਿਹਾ, “ਅਸੀਂ ਵਿਸਕਾਨਸਿਨ-ਮਿਲਵਾਕੀ ਯੂਨੀਵਰਸਿਟੀ ਦੇ ਪੋਸਟ ਗ੍ਰੈਜੂਏਟ ਵਿਦਿਆਰਥੀ ਪ੍ਰਵੀਨ ਕੁਮਾਰ ਗੰਪਾ ਦੀ ਬੇਵਕਤੀ ਮੌਤ ਤੋਂ ਦੁਖੀ ਹਾਂ। ਕੌਂਸਲੇਟ ਪ੍ਰਵੀਨ ਦੇ ਪਰਿਵਾਰ ਅਤੇ ਯੂਨੀਵਰਸਿਟੀ ਦੇ ਸੰਪਰਕ ਵਿੱਚ ਹੈ, ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦੇ ਰਿਹਾ ਹੈ। ਸਾਡੀਆਂ ਦਿਲੋਂ ਸੰਵੇਦਨਾ ਅਤੇ ਪ੍ਰਾਰਥਨਾਵਾਂ ਉਨ੍ਹਾਂ ਦੇ ਪਰਿਵਾਰ ਅਤੇ ਮ੍ਰਿਤਕ ਦੇ ਦੋਸਤਾਂ ਨਾਲ ਹਨ।”