ਪੰਜਾਬ ਵਿੱਚ 3 ਕਰੋੜ ਲੋਕਾਂ ਦੇ ਬਣਨ ਜਾ ਰਹੇ 10 ਲੱਖ ਦੇ ਬੀਮਾ ਕਾਰਡ 22 ਜਨਵਰੀ ਤੋਂ ਵਿਸ਼ੇਸ਼ ਕੈਂਪ ਲਗਵਾਕੇ ਕੀਤੀ ਜਾਵੇਗੀ ਸ਼ੁਰੂਆਤ : ਡਾ. ਬਲਵੀਰ ਸਿੰਘ ਸਿਹਤ ਮੰਤਰੀ

Latest News: ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਫਤਿਹਗੜ੍ਹ ਸਾਹਿਬ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ  ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਪੰਜਾਬ ਵਿੱਚ 3 ਕਰੋੜ ਲੋਕਾਂ ਦੇ ਬਣਨ ਜਾ ਰਹੇ 10 ਲੱਖ ਦੇ ਬੀਮਾ ਕਾਰਡ ਨੂੰ ਜ਼ਿਲਾ ਪੱਧਰ ਤੇ ਲਾਗੂ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ 22 ਜਨਵਰੀ ਤੋਂ ਵਿਸ਼ੇਸ਼ ਕੈਂਪ ਲਗਵਾਕੇ ਇਸ ਦੀ […]
Khushi
By : Updated On: 12 Jan 2026 13:03:PM
ਪੰਜਾਬ ਵਿੱਚ 3 ਕਰੋੜ ਲੋਕਾਂ ਦੇ ਬਣਨ ਜਾ ਰਹੇ 10 ਲੱਖ ਦੇ ਬੀਮਾ ਕਾਰਡ 22 ਜਨਵਰੀ ਤੋਂ ਵਿਸ਼ੇਸ਼ ਕੈਂਪ ਲਗਵਾਕੇ ਕੀਤੀ ਜਾਵੇਗੀ ਸ਼ੁਰੂਆਤ : ਡਾ. ਬਲਵੀਰ ਸਿੰਘ ਸਿਹਤ ਮੰਤਰੀ
Dr.balbir singh

Latest News: ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਫਤਿਹਗੜ੍ਹ ਸਾਹਿਬ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ  ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਪੰਜਾਬ ਵਿੱਚ 3 ਕਰੋੜ ਲੋਕਾਂ ਦੇ ਬਣਨ ਜਾ ਰਹੇ 10 ਲੱਖ ਦੇ ਬੀਮਾ ਕਾਰਡ ਨੂੰ ਜ਼ਿਲਾ ਪੱਧਰ ਤੇ ਲਾਗੂ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ 22 ਜਨਵਰੀ ਤੋਂ ਵਿਸ਼ੇਸ਼ ਕੈਂਪ ਲਗਵਾਕੇ ਇਸ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ, ਜਿਸ ਲਈ ਵਿਸ਼ੇਸ਼ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਤੇ ਇਸ ਬੀਮਾ ਕਾਰਡ ਨੂੰ ਬਣਾਉਣ ਲਈ ਘਰ ਘਰ ਜਾ ਕੇ ਪਰਚੀਆਂ ਮੁਹਈਆ ਕਰਵਾਈਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਕਾਰਡ ਬਣਾਉਣ ਵਿੱਚ ਕੋਈ ਪਰੇਸ਼ਾਨੀ ਪੇਸ਼ ਨਾ ਆਵੇ ।

ਸਿਹਤ ਮੰਤਰੀ ਨੇ ਕਿਹਾ ਕਿ ਮੁਖ ਮੰਤਰੀ ਸਿਹਤ ਯੋਜਨਾ ਦੇ ਤਹਿਤ ਜਿਲਾ ਫਤਿਹਗੜ੍ਹ ਸਾਹਿਬ ਵਿੱਚ ਵੱਖ-ਵੱਖ ਥਾਵਾਂ ਤੇ 169 ਕੈਪ ਲਗਾਏ ਜਾਣਗੇ ਤੇ ਜੇਕਰ ਲੋੜ ਪਈ ਤਾਂ ਇਹ ਕੈਂਪ ਹੋਰ ਵੀ ਵਧਾਏ ਜਾ ਸਕਦੇ ਹਨ। ਉਹਨਾਂ ਦੱਸਿਆ ਕਿ ਇਹ ਬੀਮਾ ਕਾਰਡ ਬਣਾਉਣ ਲਈ ਆਧਾਰ ਕਾਰਡ ਅਤੇ ਵੋਟਰ ਕਾਰਡ ਪੰਜਾਬ ਦੇ ਹੋਣੇ ਲਾਜ਼ਮੀ ਹਨ ਤੇ ਬੱਚਿਆਂ ਦੇ ਆਸ਼ਰਿਤ ਕਾਰਡ ਵੀ ਜਰੂਰ ਹੋਣੇ ਚਾਹੀਦੇ ਹਨ। ਉਹਨਾਂ ਦੱਸਿਆ ਕਿ ਇਸ ਯੋਜਨਾ ਅਧੀਨ 650 ਦੇ ਕਰੀਬ ਹਸਪਤਾਲਾਂ ਨੂੰ ਇੰਪੈਨਲ ਕੀਤਾ ਗਿਆ ਹੈ, ਜਿਸ ਵਿੱਚ ਮੈਡੀਕਲ ਕਾਲਜ,

ਸਾਰੇ ਸਰਕਾਰੀ ਹਸਪਤਾਲਾਂ ਦੇ ਨਾਲ ਨਾਲ ਪ੍ਰਾਈਵੇਟ ਹਸਪਤਾਲ ਸ਼ਾਮਿਲ ਹਨ। ਉਹਨਾਂ ਦੱਸਿਆ ਕਿ ਫਿਲਹਾਲ ਪੰਜਾਬ ਸਰਕਾਰ ਵੱਲੋਂ ਇਸ ਮੁੱਖ ਮੰਤਰੀ ਸਿਹਤ ਯੋਜਨਾ ਲਈ 1200 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ, ਜੋ ਲੋੜ ਪੈਣ ਤੇ 1500 ਕਰੋੜ ਤੱਕ ਵਧਾਇਆ ਵੀ ਜਾ ਸਕਦਾ ਹੈ ਤੇ ਇਸ ਯੋਜਨਾ ਦੇ ਲਾਗੂ ਹੋਣ ਨਾਲ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮਿਲ ਸਕਣਗੀਆਂ ਤੇ ਮਰੀਜ਼ ਬੇਝਿਜਕ ਪ੍ਰਾਈਵੇਟ ਹਸਪਤਾਲਾਂ ਵਿੱਚ ਜਾ ਕੇ ਆਪਣਾ ਇਲਾਜ ਕਰਵਾ ਸਕਣਗੇ । ਉਨਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਲਿਬਰ ਦੇ ਟਰਾਂਸਪਲਾਂਟ ਸ਼ੁਰੂ ਹੋ ਚੁੱਕੇ ਹਨ, ਜਦੋਂਕਿ ਕਿਡਨੀ ਦੇ ਟਰਾਂਸਪਲਾਂਟ ਜਲਦ ਹੀ ਸ਼ੁਰੂ ਹੋ ਜਾਣਗੇ ।

ਸਿਹਤ ਮੰਤਰੀ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ  ਤਹਿਤ ਸ਼ੁਰੂ ਹੋਈ ਦੂਸਰੀ ਮੁਹਿਮ ਦੌਰਾਨ  ਨਸ਼ੇ ਦੀ ਦਲਦਲ ਵਿੱਚ ਗ੍ਰਿਸਤ ਲੋਕਾਂ ਨੂੰ ਬਾਹਰ ਕੱਢਣ ਲਈ ਚਿੱਟੇ ਤੱਕ ਦਾ ਨਸ਼ਾ ਲਗਾਉਣ ਵਾਲਿਆਂ ਨੂੰ ਹੁਣ ਗੋਲੀਆਂ ਤੇ ਲਿਆਂਦਾ ਗਿਆ ਹੈ, ਜਿਸ ਨਾਲ ਨਸ਼ੇ ਦੇ ਓਵਰਡੋਜ ਟੀਕੇ ਲੱਗਣ ਨਾਲ ਹੋਣ ਵਾਲੀਆਂ ਮੌਤਾਂ ਤੇ ਵੀ ਕੰਟਰੋਲ ਹੋਵੇਗਾ।

ਸਿਹਤ ਮੰਤਰੀ ਨੇ ਸੀਤ ਲਹਿਰ ਤੋਂ ਲੋਕਾਂ ਨੂੰ ਬਚਣ ਦੀ ਅਪੀਲ ਕਰਦਿਆਂ ਕਿਹਾ ਕਿ ਬੱਚੇ ਬਜ਼ੁਰਗ ਅਤੇ ਗਰਭਪਤੀ ਔਰਤਾਂ ਜੋ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਹਨ ਉਹ ਆਪਣੇ ਆਪ ਨੂੰ ਸਰਦੀ ਤੋਂ ਬਚਾ ਕੇ ਜਰੂਰ ਰੱਖਣ ਤੇ ਸਵੇਰੇ ਸਵੇਰੇ ਸੈਰ ਕਰਨ ਜਾਣ ਤੋਂ ਵੀ ਗੁਰੇਜ ਕਰਨ ਦੀ ਸਲਾਹ ਦਿੱਤੀ । ਉਹਨਾਂ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਸਿਰ ਦੇ ਤੋਂ ਬਚਨ ਲਈ ਅਕਸਰ ਘਰਾਂ ਵਿੱਚ ਅੰਗੀਠੀਆਂ ਲਗਾ ਕੇ ਰੱਖਣ ਨਾਲ ਮੌਤ ਦਰ ਵਿੱਚ ਵੀ ਵਾਧਾ ਹੋ ਰਿਹਾ ਹੈ ਜਿਸ ਨੂੰ ਰੋਕਣ ਤੇ ਜਹਿਰੀਲੀਆਂ ਗੈਸਾਂ ਤੋਂ ਬਚਣ ਲਈ ਘਰਾਂ ਵਿੱਚ ਖਿੜਕੀਆਂ ਜਰੂਰ ਖੁੱਲੀਆਂ ਰੱਖੀਆਂ ਜਾਣ ।

ਉਹਨਾਂ ਕਿਹਾ ਕਿ ਡਾਕਟਰਾਂ ਦੀ ਘਾਟ ਨੂੰ ਦੇਖਦਿਆਂ ਹੋਇਆਂ ਪੰਜਾਬ ਸਰਕਾਰ ਵੱਲੋਂ 1400 ਮੈਡੀਕਲ ਅਫਸਰਾਂ ਦੀ ਭਰਤੀ ਵਿੱਚੋਂ 800 ਦੇ ਕਰੀਬ ਮੈਡੀਕਲ ਅਫਸਰ ਜੁਆਇਨ ਕਰ ਚੁੱਕੇ ਹਨ ਤੇ 200 ਦੇ ਲਗਭਗ ਹੋਰ ਡਾਕਟਰਾਂ ਨੂੰ ਜੁਆਇਨਿੰਗ ਲੈਟਰ ਦਿੱਤੇ ਜਾ ਰਹੇ ਹਨ, ਜਿਸ ਵਿੱਚ ਨਰਸਿਜ ਅਤੇ ਤੇ ਹੋਰ ਡਾਕਟਰ ਸਾਹਿਬਾਨ ਵੀ ਸ਼ਾਮਿਲ ਹਨ। ਇਸ ਦੇ ਨਾਲ ਹੀ 65 ਸਾਲ ਵਾਲੇ ਸਪੈਸ਼ਲਿਸਟ ਡਾਕਟਰਾਂ ਨੂੰ ਵੀ ਸਰਕਾਰ ਵੱਲੋਂ ਰਿਟਾਇਰ ਨਹੀਂ ਕੀਤਾ ਜਾ ਰਿਹਾ।

ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ 23 ਦੇ 23 ਜ਼ਿਲਿਆਂ ਦੇ ਸਿਵਲ ਹਸਪਤਾਲਾਂ ਵਿੱਚ ਜਲਦ ਹੀ ਕ੍ਰਿਟੀਕਲ ਕੇਅਰ ਯੂਨਿਟ  ਸ਼ੁਰੂ ਕੀਤੇ ਜਾ ਰਹੇ ਹਨ ਜਿਸ ਵਿੱਚ  ਜੋ ਵੈਂਟੀਲੇਟਰ ਵੱਖ ਵਖ ਥਾਵਾਂ ਤੇ ਗਏ ਹਨ ਉਨਾਂ ਨੂੰ ਵਰਕਿੰਗ ਕੰਡੀਸ਼ਨ ਵਿੱਚ ਵਾਪਸ ਸਿਵਲ ਹਸਪਤਾਲਾਂ ਵਿੱਚ ਲਿਆਂਦਾ ਜਾਵੇਗਾ ਤੇ ਇਸ ਲਈ ਡਾਕਟਰ ਸਾਹਿਬਾਨ ਦੀ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਗਈ ਹੈ।

Read Latest News and Breaking News at Daily Post TV, Browse for more News

Ad
Ad