ਹੱਡ ਭੰਨਵੀਂ ਮਿਹਨਤ ਕਰਕੇ
ਸੰਝ ਪਈ ਘਰ ਆਵੇ।
ਚੁੱਲ੍ਹਾ ਚੌਂਕਾ ਕਰਦੀ ਆ ਕੇ,
ਬੱਚਿਆਂ ਨੂੰ ਪਰਚਾਵੇ।
ਮਹਿਲਾ ਦਿਵਸ ਤੋਂ ਹੈ ਅਣਜਾਣੀ
ਜਿਹਦੇ ਭੁੱਖੇ ਰੋਣ ਨਿਆਣੇ।
ਸੜਕ ਕਿਨਾਰੇ ਰੋੜੀ ਕੁੱਟਣ,
ਝੱਲੀ ਪਾ ਨਿਆਣੇ।
ਘਾਹ ਖੋਤਦੀ ਬੁੱਢੀ ਬੇਬੇ,
ਮਹਿਲਾ ਦਿਵਸ ਕੀ ਜਾਣੇ?
8 ਮਾਰਚ ਤੋਂ ਬੇਖ਼ਬਰ ਉਹ,
ਤਣਦੀ ਤਾਣੇ ਬਾਣੇ।
ਕੀ ਜਾਣੇ ਉਹ ਪੋਚੇ ਲਾਉਂਦੀ,
ਮਾਲਕਣ ਕਰੇ ਤਿਆਰੀ।
ਮਹਿਲਾ ਦਿਵਸ ਦੇ ਸਮਾਰੋਹ ਵਿੱਚ,
ਉਹਨੇ ਦੇਣੀ ਪੇਸਾ਼ਕਾਰੀ।
ਜਿੱਥੇ ਹੋਣੇ ਵਿਚਾਰ ਤੇ ਚਰਚੇ,
ਬਹੁਤ ਸਾਰਿਆਂ ਪੜ੍ਹਨੇ ਵਰਕੇ।
ਬਾਬੇ ਨਾਨਕ ਦੀ ਬਾਣੀ ਵੀ,
ਔਰਤ ਦਾ ਪੱਖ ਪੂਰੇ।
ਹਰ ਮਹਿਲਾ ਦੀ ਭਾਗੀਦਾਰੀ ਬਿਨ,
ਸਾਰੇ ਦਿਵਸ ਅਧੂਰੇ।
ਹਾਂ, ਸਾਰੇ ਦਿਵਸ ਅਧੂਰੇ।
ਤਿਵਾੜੀ ਮਨਜੀਤ।