IPL 2025:ਲਖਨਊ ਨੇ ਗੁਜਰਾਤ ਖਿਲਾਫ ਟਾਸ ਜਿੱਤਿਆ, ਇਹ ਹੈ ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ

LSG ਬਨਾਮ GT IPL 2025: ਇੰਡੀਅਨ ਪ੍ਰੀਮੀਅਰ ਲੀਗ 2025 ਵਿੱਚ ਅੱਜ ਸ਼ਨੀਵਾਰ ਨੂੰ ਡਬਲ ਹੈਡਰ ਮੈਚ ਖੇਡੇ ਜਾਣਗੇ, ਜਿੱਥੇ ਪਹਿਲੇ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਦਾ ਸਾਹਮਣਾ ਗੁਜਰਾਤ ਟਾਈਟਨਸ ਨਾਲ ਹੋਵੇਗਾ। 18ਵੇਂ ਸੀਜ਼ਨ ਦਾ ਇਹ 26ਵਾਂ ਮੈਚ ਲਖਨਊ ਦੇ ਘਰੇਲੂ ਮੈਦਾਨ, ਏਕਾਨਾ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਲਖਨਊ ਦੇ ਕਪਤਾਨ ਰਿਸ਼ਭ […]
Jaspreet Singh
By : Updated On: 12 Apr 2025 16:10:PM
IPL 2025:ਲਖਨਊ ਨੇ ਗੁਜਰਾਤ ਖਿਲਾਫ ਟਾਸ ਜਿੱਤਿਆ, ਇਹ ਹੈ ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ
LSG ਬਨਾਮ GT IPL 2025

LSG ਬਨਾਮ GT IPL 2025: ਇੰਡੀਅਨ ਪ੍ਰੀਮੀਅਰ ਲੀਗ 2025 ਵਿੱਚ ਅੱਜ ਸ਼ਨੀਵਾਰ ਨੂੰ ਡਬਲ ਹੈਡਰ ਮੈਚ ਖੇਡੇ ਜਾਣਗੇ, ਜਿੱਥੇ ਪਹਿਲੇ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਦਾ ਸਾਹਮਣਾ ਗੁਜਰਾਤ ਟਾਈਟਨਸ ਨਾਲ ਹੋਵੇਗਾ। 18ਵੇਂ ਸੀਜ਼ਨ ਦਾ ਇਹ 26ਵਾਂ ਮੈਚ ਲਖਨਊ ਦੇ ਘਰੇਲੂ ਮੈਦਾਨ, ਏਕਾਨਾ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਲਖਨਊ ਦੇ ਕਪਤਾਨ ਰਿਸ਼ਭ ਪੰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

ਲਖਨਊ ਸੁਪਰ ਜਾਇੰਟਸ ਪਲੇਇੰਗ ਇਲੈਵਨ- ਏਡਨ ਮਾਰਕਰਮ, ਨਿਕੋਲਸ ਪੂਰਨ, ਰਿਸ਼ਭ ਪੰਤ (ਵਿਕਟਕੀਪਰ, ਕਪਤਾਨ), ਹਿੰਮਤ ਸਿੰਘ, ਡੇਵਿਡ ਮਿਲਰ, ਅਬਦੁਲ ਸਮਦ, ਸ਼ਾਰਦੁਲ ਠਾਕੁਰ, ਆਕਾਸ਼ ਦੀਪ, ਦਿਗਵੇਸ਼ ਸਿੰਘ ਰਾਠੀ, ਅਵੇਸ਼ ਖਾਨ, ਰਵੀ ਬਿਸ਼ਨੋਈ।

ਗੁਜਰਾਤ ਟਾਈਟਨਜ਼ ਪਲੇਇੰਗ ਇਲੈਵਨ: ਸਾਈ ਸੁਦਰਸ਼ਨ, ਸ਼ੁਭਮਨ ਗਿੱਲ (ਕਪਤਾਨ), ਜੋਸ ਬਟਲਰ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਸ਼ੇਰਫੇਨ ਰਦਰਫੋਰਡ, ਸ਼ਾਹਰੁਖ ਖਾਨ, ਰਾਹੁਲ ਤਿਵਾਤੀਆ, ਅਰਸ਼ਦ ਖਾਨ, ਰਾਸ਼ਿਦ ਖਾਨ, ਰਵਿਸ਼੍ਰੀਨਿਵਾਸਨ ਸਾਈ ਕਿਸ਼ੋਰ, ਮੁਹੰਮਦ ਸਿਰਾਜ।

ਦੋਵਾਂ ਟੀਮਾਂ ਦਾ ਆਹਮੋ-ਸਾਹਮਣੇ ਰਿਕਾਰਡ

ਆਈਪੀਐਲ ਵਿੱਚ ਹੁਣ ਤੱਕ ਗੁਜਰਾਤ ਅਤੇ ਲਖਨਊ ਕੁੱਲ 5 ਵਾਰ ਆਹਮੋ-ਸਾਹਮਣੇ ਹੋਏ ਹਨ, ਜਿਸ ਵਿੱਚ ਗੁਜਰਾਤ ਨੇ 4 ਵਾਰ ਜਿੱਤ ਪ੍ਰਾਪਤ ਕੀਤੀ ਹੈ, ਜਦੋਂ ਕਿ ਲਖਨਊ ਸਿਰਫ਼ ਇੱਕ ਵਾਰ ਹੀ ਜਿੱਤਿਆ ਹੈ। ਇਸ ਤਰ੍ਹਾਂ ਮੈਚ ਵਿੱਚ ਗੁਜਰਾਤ ਦਾ ਹੱਥ ਉੱਪਰ ਹੈ। ਅੰਕ ਸੂਚੀ ਦੀ ਗੱਲ ਕਰੀਏ ਤਾਂ ਗੁਜਰਾਤ ਇਸ ਸਮੇਂ ਅੱਠ ਅੰਕਾਂ ਨਾਲ ਸਿਖਰ ‘ਤੇ ਹੈ। ਟੀਮ ਨੂੰ ਐਤਵਾਰ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਸਟਾਰ ਆਲਰਾਊਂਡਰ ਗਲੇਨ ਫਿਲਿਪਸ ਸੱਟ ਕਾਰਨ ਟੀਮ ਛੱਡ ਗਏ।

Read Latest News and Breaking News at Daily Post TV, Browse for more News

Ad
Ad