Ludhiana News: ਪੀੜਤ ਸਤਿੰਦਰ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਉਸਨੂੰ ਕੁੱਟਿਆ ਉਹ ਵੀ ਉਸਦੇ ਦੋਸਤ ਹਨ। ਸਤਿੰਦਰ ਨੇ ਇਸ ਘਟਨਾ ਸਬੰਧੀ ਜਿੰਮੀ ਤੇ ਲਵਿਸ਼ ਓਬਰਾਏ ਵਿਰੁੱਧ ਪੁਲਿਸ ਨੂੰ ਸ਼ਿਕਾਇਤ ਦਿੱਤੀ।
IPL cricketer Abhishek Sharma: ਆਈਪੀਐਲ ‘ਚ ਸਨਰਾਈਜ਼ਰਸ ਹੈਦਰਾਬਾਦ ਦੇ ਓਪਨਰ ਅਭਿਸ਼ੇਕ ਸ਼ਰਮਾ ਦੀ ਭੈਣ ਕੋਮਲ ਸ਼ਰਮਾ ਦੀ ਕੁਝ ਮਹੀਨੇ ਪਹਿਲਾਂ ਲੁਧਿਆਣਾ ਦੇ ਲਵਿਸ਼ ਓਬਰਾਏ ਨਾਲ ਮੰਗਣੀ ਹੋਈ। ਲਵਿਸ਼ ਓਬਰਾਏ ‘ਤੇ ਗੁਰਾਇਆ ਦੇ ਇੱਕ ਵਿਅਕਤੀ ਨਾਲ ਕੁੱਟਮਾਰ ਕਰਨ ਦਾ ਦੋਸ਼ ਹੈ। ਹਮਲੇ ਦੀ 2 ਮਹੀਨੇ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹ ਜਿਸ ਦੀ ਪੀੜਤ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ।
ਜਾਣਕਾਰੀ ਦਿੰਦੇ ਹੋਏ ਪੀੜਤ ਸਤਿੰਦਰ ਸਿੰਘ ਸਤੀ ਨੇ ਕਿਹਾ ਕਿ ਉਹ ਗੁਰਾਇਆ ਦੇ ਪਿੰਡ ਅੱਟਾ ਦਾ ਰਹਿਣ ਵਾਲਾ ਹੈ ਤੇ ਸੰਨੀ ਟ੍ਰਾਂਸਪੋਰਟ ਦੇ ਨਾਮ ‘ਤੇ ਉਸਦਾ ਕਾਰੋਬਾਰ ਹੈ। ਪੀੜਤ ਸਤਿੰਦਰ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਉਸਨੂੰ ਕੁੱਟਿਆ ਉਹ ਵੀ ਉਸਦੇ ਦੋਸਤ ਹਨ। ਸਤਿੰਦਰ ਨੇ ਇਸ ਘਟਨਾ ਸਬੰਧੀ ਜਿੰਮੀ ਅਤੇ ਲਵਿਸ਼ ਓਬਰਾਏ ਵਿਰੁੱਧ ਪੁਲਿਸ ਨੂੰ ਸ਼ਿਕਾਇਤ ਦਿੱਤੀ। ਪੀੜਤ ਨੇ ਕਿਹਾ ਕਿ ਦੋਵਾਂ ਨੇ ਪਹਿਲਾਂ ਉਸਨੂੰ ਲੁਧਿਆਣਾ ‘ਚ ਕੁੱਟਿਆ ਸੀ। ਜਿਸ ਤੋਂ ਬਾਅਦ ਗੁਰਾਇਆ ਵਿੱਚ ਅਦਾਲਤ ਦੇ ਬਾਹਰ ਉਸਦੀ ਕੁੱਟਮਾਰ ਕੀਤੀ ਗਈ।

ਪੀੜਤ ਦਾ ਦੋਸ਼ ਹੈ ਕਿ ਘਟਨਾ ਤੋਂ ਕੁਝ ਦਿਨ ਪਹਿਲਾਂ ਲਵਿਸ਼ ਦੇ ਦੋਸਤ ਜਿੰਮੀ ਨੇ ਉਸਦੀ ਕਾਰ ‘ਤੇ ਗੋਲੀਬਾਰੀ ਵੀ ਕੀਤੀ ਸੀ। ਉਸਨੇ ਇਸ ਘਟਨਾ ਸਬੰਧੀ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ। ਪਰ ਹੁਣ ਉਸ ‘ਤੇ ਜਿੰਮੀ ਵੱਲੋਂ ਦਾਇਰ ਕੇਸ ਨੂੰ ਰੱਦ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ।
ਸਤਿੰਦਰ ਨੇ ਕਿਹਾ ਕਿ ਪਹਿਲੀ ਵੀਡੀਓ ਵਿੱਚ ਉਹ ਪਲਕ ਰੈਸਟੋਰੈਂਟ ਵਿੱਚ ਆਪਣੇ ਦੋਸਤਾਂ ਨਾਲ ਖਾਣਾ ਖਾ ਰਿਹਾ ਸੀ। ਇਸ ਦੌਰਾਨ ਲਵਿਸ਼ ਨੇ ਉਸਨੂੰ ਇੱਕ ਪਾਸੇ ਬੁਲਾਇਆ। ਜਿਸ ਤੋਂ ਬਾਅਦ ਦੋਵਾਂ ਨੇ ਉਸਨੂੰ ਕਿਉਂ ਕੁੱਟਣਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਉਹ ਦੋਵਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਉਣ ਲਈ ਥਾਣਾ ਗੁਰਾਇਆ ਗਿਆ, ਜਿਵੇਂ ਹੀ ਉਹ ਬਾਹਰ ਆਇਆ, ਦੋਵਾਂ ਨੇ ਦੂਜੀ ਵਾਰ ਅਦਾਲਤ ਦੇ ਬਾਹਰ ਉਸਦੀ ਕੁੱਟਮਾਰ ਕੀਤੀ।
ਰੀਲ ਬਣਾਉਣ ਲਈ ਕਾਰਾਂ ਮੰਗਦਾ ਸੀ ਲਵਿਸ਼
ਪੀੜਤ ਸਤਿੰਦਰ ਦਾ ਦੋਸ਼ ਹੈ ਕਿ ਲਵਿਸ਼ ਪਹਿਲਾਂ ਉਸਦੇ ਵਾਹਨ ਮੰਗਦਾ ਸੀ ਪਰ ਕੁਝ ਸਮੇਂ ਤੋਂ ਉਸਨੇ ਉਸਨੂੰ ਵਾਹਨ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਇਸ ਮਗਰੋਂ ਉਸ ਦੀ ਕੁੱਟਮਾਰ ਕੀਤੀ ਗਈ। ਸਤਿੰਦਰ ਨੇ ਦੱਸਿਆ ਕਿ ਉਸਨੂੰ ਕੁੱਟਣ ਤੋਂ ਬਾਅਦ, ਦੋਸ਼ੀ ਨੇ ਉਸਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ। ਪੀੜਤ ਦਾ ਕਹਿਣਾ ਹੈ ਕਿ ਪਹਿਲਾਂ ਪੁਲਿਸ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕਰ ਰਹੀ ਸੀ, ਪਰ ਹੁਣ ਪੁਲਿਸ ਨੇ ਦੋਵਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।