ਇੱਕ ਸਵਾਲ: ਕੀ ਇੱਕ ਅਪਰਾਧੀ ਦੀ ਸਜ਼ਾ ਸਾਰੇ ਪਰਵਾਸੀਆਂ ਨੂੰ ਦੇਣੀ ਠੀਕ ਹੈ ?

⭕️ਗੰਦੇ ਅੰਡੇ, ਇਧਰ ਵੀ ਨੇ ਓਧਰ ਵੀ ਕੁਝ ਮੁਸ਼ਟੰਡੇ, ਇਧਰ ਵੀ ਨੇ ਓਧਰ ਵੀ
ਰਲਕੇ ਕਿਉਂ ਨਹੀਂ ਚੁਕਦੇ ਅਪਣੀ ਧਰਤੀ ਦੇ ਜਿਹੜੇ ਕੰਡੇ, ਇਧਰ ਵੀ ਨੇ ਓਧਰ ਵੀ
ਏਥੇ ਸੱਚ ਉਛਾਲਣ ਵਾਲੇ ਲੋਕਾਂ ਨੂੰ ਪੈਂਦੇ ਡੰਡੇ, ਇਧਰ ਵੀ ਨੇ ਓਧਰ ਵੀ : ਬਾਬਾ ਨਜ਼ਮੀ ✍️
👉 ਪਿਛਲੇ ਦਿਨੀ ਹੁਸ਼ਿਆਰਪੁਰ ਚ ਇੱਕ ਪਰਵਾਸੀ ਦੁਆਰਾ ਜੋ ਕੁੱਝ ਉਸ ਮਾਸੂਮ ਬੱਚੇ ਨਾਲ ਹੋਇਆ ਉਸ ਤੋਂ ਹਰ ਇੱਕ ਦਾ ਦਿਲ ਦਹਿਲ ਗਿਆ
ਉਸ ਘਟਨਾ ਤੋਂ ਬਾਅਦ ਪੰਜਾਬ ਚ ਪਰਵਾਸੀਆਂ ਦੇ ਪ੍ਰਤੀ ਪੰਜਾਬੀਆਂ ਦਾਂ ਗੁੱਸਾ ਹੋਰ ਵੱਧ ਗਿਆ
ਗੁੱਸਾ ਜਾਇਜ ਹੈ ਇੱਕ ਵਾਰ ਤਾਂ ਹਰ ਕਿਸੇ ਦੇ ਦਿਲ ਚ ਆਉਂਦਾ ਕਿ ਜੇ ਸਾਡੇ ਸਾਹਮਣੇ ਆ ਜਾਏ ਤਾਂ ਓਹਨੂੰ ਸੂਲੀ ਤੇ ਟੰਗ ਦੇਈਏ…ਉਸ ਦਰਿੰਦੇ ਨੂੰ
… ਪਰ ਕੀ ਉਸ ਇੱਕ ਅਪਰਾਧੀ ਦੀ ਸਜ਼ਾ ਸਾਰੇ ਪਰਵਾਸੀਆਂ ਨੂੰ ਦੇਣੀ ਠੀਕ ਹੈ ?????
👉ਇਹ ਸਵਾਲ ਇਸ ਕਰਕੇ ਕਿਉਕਿ NCRB ਦੀ 2022 ਦੀ ਰਿਪੋਰਟ ਮੁਤਾਬਿਕ POCSO ਅਧੀਨ ਕੇਸਾਂ ਦੀ ਗਿਣਤੀ 883 ਸੀ
ਤੇ ਇਹ ਕੇਸ 99% ਪੰਜਾਬੀਆਂ ਖਿਲਾਫ ਹਨ
ਤਾਜ਼ਾ ਘਟਨਾਵਾਂ ਦੇਖਲੋ ਹਲੇ ਕੱਲ੍ਹ ਪਰਸੋ ਲੁਧਿਆਣਾ ਦੇ ਇੱਕ ਪਿੰਡ ਚ 3 ਨੌਜਵਾਨਾਂ ਨੇ ਆਪਣੇ ਪਿੰਡ ਦੇ 6 ਸਾਲ ਦੇ ਬੱਚੇ ਨਾਲ ਦੁਸ਼ਕਰਮ ਕੀਤਾ, ,, ਅਰੋਪੀ ਗ੍ਰਿਫਤਾਰ ਨੇ ਕੇਸ ਦਰਜ ਹੈ
👉ਹੁਣ ਇਹਦਾ ਮਤਲਬ ਸਾਰੇ ਪੰਜਾਬੀਆਂ ਨੂੰ ਦੋਸ਼ੀ ਠਹਿਰਾ ਦੇਈਏ? ??
ਏਦਾਂ ਈ ਫਰੀਦਕੋਟ ਚ ਵੀ ਹੋਇਆ ਉਹ ਕਾਂਡ ਵੀ ਪੰਜਾਬੀਆਂ ਨੇ ਕੀਤਾ ਤਾਂ ਫੇਰ ਹੁਣ ਅਸੀਂ ਸਾਰੇ ਪੰਜਾਬੀ ਗ਼ਲਤ ਹੋ ਗਏ? ??
👉ਹੁਣ ਸਵਾਲ ਐ demography ਦਾ! ਅਸੀਂ ਹਵਾਲਾ ਦਿੰਦੇ ਆਂ ਇਸ ਗੱਲ ਦਾਂ! !
ਲੈਕੇ ਕੌਣ ਆਇਆ ਸੀ ਪਰਵਾਸੀਆਂ ਨੂੰ ਪੰਜਾਬ? ????
1960 ਕਮੇਰੇ ਮਜ਼ਦੂਰਾਂ ਦੀ ਲੋੜ ਵਧੀ, ਖਾਸ ਕਰਕੇ ਖੇਤੀ ਲਈ
1980–90 ਵਿੱਚ ਉਦਯੋਗੀਕਰਨ ਤੇ ਇਮਾਰਤੀ ਕੰਮ ਕਰਕੇ ਮਜ਼ਦੂਰ ਆਏ ਦੂਜੇ ਰਾਜਾਂ ਚੋਂ
2021 ਤੱਕ ਪੰਜਾਬ ਵਿੱਚ ਲਗਭਗ 35–40 ਲੱਖ ਪਰਵਾਸੀ ਮਜ਼ਦੂਰ ਵਸ ਰਹੇ ਸਨ ਕਿਉਕਿ ਉਹਨਾਂ ਨੂੰ ਰੋਜ਼ਗਾਰ ਮਿਲਿਆ ਉਹ ਪਰਿਵਾਰਾਂ ਸਮੇਤ ਵਸ ਗਏ
👉ਅਸੀਂ ਖੁਦ …ਲੈਕੇ ਆਏ ਹਾਂ ਉਹਨਾ ਨੂੰ ਅਪਣੀ ਲੋੜ ਲਈ. ..
ਕਿੰਨੇ ਕਿ ਪੰਜਾਬੀ ਪੰਜਾਬ ਦੀਆਂ ਮੰਡੀਆਂ ਚ ਕੰਮ ਕਰਦੇ ਦਿਖਦੇ? ?
ਕਿੰਨੇ ਕੁ ਖੇਤ ਮਜ਼ਦੂਰੀ ਕਰਦੇ ਨੇ? ?? ਕਿੰਨੇ ਕੁ ਰੇਹੜੀ ਲਗਾਉਂਦੇ ਨੇ? ?
ਨਹੀਂ ਕਰਦੇ ਪੰਜਾਬੀ ਕਿਉਕਿ ਸਾਨੂੰ ਸ਼ਰਮ ਆਉਂਦੀ ਆ…
ਸਿੱਧਾ ਸਪਸ਼ਟ ਤਰੀਕਾ ਹੈ ਕੰਮ ਨਾ ਦਿਓ ਫੇਰ ਉਹਨਾਂ ਨੂੰ ਕਰੋ ਆਪ ਕੰਮ ਆਪੇ ਚਲੇ ਜਾਣਗੇ, ,,,
👉ਪਿੰਡਾਂ ਦੀਆਂ ਪੰਚਾਇਤਾਂ ਨੇ ਜੋ ਮਤੇ ਪਾਏ ਉਹ ਕਿਸੇ ਹੱਦ ਤੱਕ ਸਹੀ ਤਰੀਕਾ ਹੈ
ਪਰ ਧੱਕੇ ਨਾਲ ਮਿਹਨਤ ਮਜ਼ਦੂਰੀ ਕਰਦੇ ਲੋਕਾਂ ਦੀ ਰੋਜ਼ੀ ਰੋਟੀ ਤੇ ਲੱਤਾਂ ਮਾਰਨੀਆਂ ਠੀਕ ਹੈ??
ਪਰ ਆਹ ਨਸਲੀ ਭੇਦਭਾਵ ਜੋ ਅਸੀਂ ਕਰ ਰਹੇ ਆਂ ਕਿੰਨਾ ਕੁ ਜਾਇਜ ਹੈ? ?
ਜਦੋਂ ਸਾਡੇ ਨਾਲ ਵਿਦੇਸ਼ਾਂ ਚ ਇਹੋ ਜਿਹਾ ਵਿਵਹਾਰ ਹੁੰਦਾ ਅਸੀਂ ਕਿੰਨਾ ਰੌਲਾ ਪਾਉਂਦੇ ਹਾਂ
👉ਪਿਛਲੇ ਦਿਨੀ ਟਰੱਕ ਡ੍ਰਾਈਵਰ ਹਰਜਿੰਦਰ ਦਾ ਵਾਲਾ ਕੇਸ ਯਾਦ ਹੋਣਾ ਸਭ ਨੂੰ ਉਸ ਐਕਸੀਡੈਂਟ ਤੋਂ ਬਾਅਦ ਅਮਰੀਕਾ ਚ ਸਾਰੇ ਪੰਜਾਬੀਆਂ ਲਈ ਉਹਨਾ ਨੇ rules ਸਖ਼ਤ ਕਰਤੇ ਅਸੀਂ ਕਿੰਨਾ ਰੌਲਾ ਪਾਇਆ ਕਿ ਇਹ ਨਸਲੀ ਨਫਰਤ ਆ ਵਿਸ਼ੇਸ਼ community ਨੂੰ target ਕਰ ਰਹੇ ਆ
ਫੇਰ ਅਸੀਂ ਕਿਹਾ ਕਿ ਇੱਕ ਹਰਜਿੰਦਰ ਦੀ ਗਲਤੀ ਦੀ ਸਜ਼ਾ ਸਾਰੀ community ਨੂੰ ਕਿਉਂ?
Hashtag ਚਲਾਏ online campaign ਕੀਤੀ
ਫੇਰ ਹੁਣ ਇੱਥੇ ਦੋਹਰਾ ਮਾਪਦੰਡ ਕਿਉਂ? ?
ਹੁਣ ਇੱਕ ਦੋ ਜਾ 10 ਪਰਵਾਸੀਆਂ ਦੀ ਸਜ਼ਾ ਬਾਕੀ ਸਭ ਨੂੰ ਕਿਉਂ? ?
👉ਇਸ ਤੋਂ ਵੀ ਵੱਡਾ ਸਵਾਲ!!!!!!
ਮੁਸਲਿਮ ਅਬਾਦੀ ਕਿੰਨੀ ਵਧੀ ਆ ਪੰਜਾਬ ਚ? ?? ( ਮੈਂ ਕਿਸੇ ਧਰਮ ਵਿਸ਼ੇਸ਼ ਦੇ ਖਿਲਾਫ ਨਹੀਂ ਇਹ data ਤੱਥ ਪੇਸ਼ ਕਰਨ ਲਈ ਹੈਂ )
2011 ਦੀ ਗਣਨਾ ਮੁਤਾਬਿਕ, ਪੰਜਾਬ ਦੀ ਕੁੱਲ ਜਨਸੰਖਿਆ ਵਿੱਚ ਮੁਸਲਿਮਾਂ ਦੀ ਸੰਖਿਆ 535,489 ਸੀ, ਜੋ ਕਿ ਕੁੱਲ ਜਨਸੰਖਿਆ ਦਾ 1.93% ਹੈ।
ਹੁਣ ਆਪਣੇ ਆਸ ਪਾਸ ਨਜ਼ਰ ਮਾਰ ਕੇ ਦੇਖ ਲਓ ਜਵਾਬ ਮਿਲ ਜਾਣਾ …
ਪਰ ਅਸੀਂ ਸਿਰਫ UP ਬਿਹਾਰ ਝਾਰਖੰਡ ਦੇ ਮਜ਼ਦੂਰਾਂ ਦੇ ਹੀ ਠੁੱਡੇ ਮਾਰਨੇ ਆ…
ਸ਼ਾਇਦ ਸਾਡੀਆਂ ਭਾਵਨਾਵਾਂ ਗਲਤ ਨਹੀਂ ਪਰ ਅਸੀਂ ਜਾਣੇ -ਅਣਜਾਣੇ ਚ Hate propoganda ਦਾ ਹਿੱਸਾ ਬਣ ਰਹੇ ਹਾਂ 🙏