ਜੱਗੂ ਭਗਵਾਨਪੁਰੀਆ ਦੀ ਮਾਸੀ ਬਣੀ ਚੇਅਰਪਰਸਨ, ਜੇਲ੍ਹ ‘ਚ ਬੈਠੀ ਨੇ ਜਿੱਤੀ ਚੋਣ

Jaggu Bhagwanpuria aunt election; ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਸੀ ਰਾਜਵਿੰਦਰ ਕੌਰ ਡੇਰਾ ਬਾਬਾ ਨਾਨਕ ਬਲਾਕ ਸੰਮਤੀ ਦੀ ਚੇਅਰਪਰਸਨ ਚੁਣੀ ਗਈ ਹੈ। ਦੱਸ ਦੇਈਏ ਕਿ ਮਾਣਯੋਗ ਹਾਈ ਕੋਰਟ ਦੇ ਆਦੇਸ਼ਾਂ ‘ਤੇ ਵੋਟਿੰਗ ਪ੍ਰਕਿਰਿਆ ਹੋਈ। ਬਲਾਕ ਸੰਮਤੀ ਦੇ ਚੇਅਰਪਰਸਨ ਲਈ ਹੋਈ ਚੋਣ ‘ਚ ਰਾਜਵਿੰਦਰ ਕੌਰ ਭਗਵਾਨਪੁਰਾ ਨੇ ਪੰਜ ਵੋਟਾਂ ਨਾਲ ਜਿੱਤ ਹਾਸਲ ਕੀਤੀ। ਜੱਗੂ ਦੀ ਮਾਸੀ ਰਾਜਵਿੰਦਰ […]
Jaspreet Singh
By : Updated On: 18 Mar 2026 13:49:PM
ਜੱਗੂ ਭਗਵਾਨਪੁਰੀਆ ਦੀ ਮਾਸੀ ਬਣੀ ਚੇਅਰਪਰਸਨ, ਜੇਲ੍ਹ ‘ਚ ਬੈਠੀ ਨੇ ਜਿੱਤੀ ਚੋਣ

Jaggu Bhagwanpuria aunt election; ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਸੀ ਰਾਜਵਿੰਦਰ ਕੌਰ ਡੇਰਾ ਬਾਬਾ ਨਾਨਕ ਬਲਾਕ ਸੰਮਤੀ ਦੀ ਚੇਅਰਪਰਸਨ ਚੁਣੀ ਗਈ ਹੈ। ਦੱਸ ਦੇਈਏ ਕਿ ਮਾਣਯੋਗ ਹਾਈ ਕੋਰਟ ਦੇ ਆਦੇਸ਼ਾਂ ‘ਤੇ ਵੋਟਿੰਗ ਪ੍ਰਕਿਰਿਆ ਹੋਈ। ਬਲਾਕ ਸੰਮਤੀ ਦੇ ਚੇਅਰਪਰਸਨ ਲਈ ਹੋਈ ਚੋਣ ‘ਚ ਰਾਜਵਿੰਦਰ ਕੌਰ ਭਗਵਾਨਪੁਰਾ ਨੇ ਪੰਜ ਵੋਟਾਂ ਨਾਲ ਜਿੱਤ ਹਾਸਲ ਕੀਤੀ।

ਜੱਗੂ ਦੀ ਮਾਸੀ ਰਾਜਵਿੰਦਰ ਕੌਰ ਕਿਸੇ ਮਾਮਲੇ ‘ਚ ਜੁਡੀਸ਼ੀਅਲ ਕਸਟਡੀ ‘ਚ ਹਨ ਤੇ ਅਦਾਲਤ ਦੇ ਹੁਕਮਾਂ ‘ਤੇ ਭਾਰੀ ਪੁਲਿਸ ਫੋਰਸ ਦੀ ਨਿਗਰਨੀ ‘ਚ ਲਿਆਂਦਾ ਗਿਆ ਸੀ। ਹਾਈ ਕੋਰਟ ਦੇ ਹੁਕਮਾਂ ਦੇ ਮੁਕਾਤਬ ਬੈਲਟ ਪੇਪਰ ਤੇ ਸੀਸੀਟੀਵੀ ਕੈਮਰਿਆਂ ਦੀ ਦੇਖਰੇਖ ‘ਚ ਡੇਰਾ ਬਾਬਾ ਨਾਨਕ ਬਲਾਕ ਸੰਮਤੀ ਦੇ ਚੇਅਰਪਰਸਨ ਦੀ ਚੋਣ ਐਸਡੀਐਮ ਦਫ਼ਤਰ ਵਿਖੇ ਕਰਵਾਈ ਗਈ।

ਇਸ ਚੋਣ ‘ਚ ਭਗਵਾਨਪੁਰ ਪਿੰਡ ਦੀ ਆਜ਼ਾਦ ਉਮੀਦਵਾਰ ਰਾਜਵਿੰਦਰ ਕੌਰ ਨੂੰ ਜੇਤੂ ਐਲਾਨਿਆ ਗਿਆ। ਕੁੱਲ 19 ਵੋਟ ਪਾਏ ਜਾਣੇ ਸਨ, ਜਿਨ੍ਹਾਂ ‘ਚੋਂ 11 ਵੋਟਾਂ ਆਜ਼ਾਦ ਬਲਾਕ ਸੰਮਤੀ ਉਮੀਦਵਾਰ ਰਾਜਵਿੰਦਰ ਕੌਰ ਨੂੰ ਮਿਲਿਆ ਤੇ 6 ਵੋਟਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਮਿਲਿਆ। ਇਸ ਤਰ੍ਹਾਂ ਜੱਗੂ ਦੀ ਮਾਸੀ ਪੰਜ ਵੋਟਾਂ ਨਾਲ ਜੇਤੂ ਐਲਾਨੀ ਗਈ।

ਰਾਜਵਿੰਦਰ ਕੌਰ ਦੇ ਵਕੀਲ ਕਰਨਜੀਤ ਸਿੰਘ ਨੇ ਦੱਸਿਆ ਕਿ 10 ਬਲਾਕ ਸੰਮਤੀ ਮੈਬਰਾਂ ਨੇ ਹਾਈ ਕੋਰਟ ‘ਚ ਇੱਕ ਪਟੀਸ਼ਨ ਪਾਈ ਸੀ। ਉਨ੍ਹਾਂ ਨੂੰ ਸ਼ੱਕ ਸੀ ਕਿ ਚੋਣ ‘ਚ ਧਾਂਦਲੀ ਹੋ ਸਕਦੀ ਹੈ। ਕੋਰਟ ਨੇ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਚੋਣ ਨਿਰਪੱਖ ਤਰੀਕੇ ਨਾਲ ਕਰਵਾਏ ਜਾਣ।

ਇਸ ਹੁਕਮ ਮੁਤਾਬਕ ਚੋਣ ਪ੍ਰਕਿਰਿਆ ਕੈਮਰਿਆਂ ਦੀ ਨਿਗਰਾਨੀ ਦੇ ਬੈਲਟ ਪੇਪਰ ਰਾਹੀਂ ਪੂਰੀ ਕੀਤੀ ਗਈ। ਇਸ ਵਿਚਕਾਰ, ਡੇਰਾ ਬਾਬਾ ਨਾਨਕ ਦੇ ਐਸਡੀਐਮ ਆਦਿਤਿਆ ਸ਼ਰਮਾ ਨੇ ਦੱਸਿਆ ਕਿ ਚੋਣ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਹੀ ਪੂਰਾ ਹੋਇਆ। ਇਹ ਪੂਰੀ ਪ੍ਰਕਿਰਿਆ ਗੁਰਦਾਸਪੁਰ ਦੇ ਡੀਸੀ ਦੀ ਮੌਜੂਦਗੀ ‘ਚ ਪੂਰੀ ਕੀਤੀ ਗਈ।

Read Latest News and Breaking News at Daily Post TV, Browse for more News

Ad
Ad