ਜਾਰੀ ਰਹੇਗੀ ਡੱਲੇਵਾਲ ਦੀ ਜੰਗ, ਤਾਜ਼ੀ ਹਵਾ ਤੇ ਧੁੱਪ ਲਈ ਖਾਸ ਟਰਾਲੀ ‘ਚ ਹੋਣਗੇ ਸ਼ਿਫਟ

Farmers Protest: ਟਰਾਲੀ ਨੂੰ ਡੱਲੇਵਾਲ ਲਈ ਇੱਕ ਕਮਰੇ ‘ਚ ਬਦਲ ਦਿੱਤਾ ਗਿਆ ਹੈ। ਬੁੱਧਵਾਰ ਦੁਪਹਿਰ ਤੱਕ ਟਰਾਲੀ ‘ਚ ਡੱਲੇਵਾਲ ਨੂੰ ਸ਼ਿਫਟ ਕਰ ਦਿੱਤਾ ਜਾਵੇਗਾ। Jagjit Singh Dallewal Health: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਖਨੌਰੀ ਮੋਰਚਾ ਵਿਖੇ ਮਰਨ ਵਰਤ ਬੁੱਧਵਾਰ ਨੂੰ 58ਵੇਂ ਦਿਨ ਵੀ ਜਾਰੀ ਰਿਹਾ। ਕਿਸਾਨ ਆਗੂ ਅਭਿਮਨਿਊ ਨੇ ਦੱਸਿਆ ਕਿ ਡਾਕਟਰਾਂ ਦੀ ਸਲਾਹ […]
ਮਨਵੀਰ ਰੰਧਾਵਾ
By : Updated On: 22 Jan 2025 12:19:PM
ਜਾਰੀ ਰਹੇਗੀ ਡੱਲੇਵਾਲ ਦੀ ਜੰਗ, ਤਾਜ਼ੀ ਹਵਾ ਤੇ ਧੁੱਪ ਲਈ ਖਾਸ ਟਰਾਲੀ ‘ਚ ਹੋਣਗੇ ਸ਼ਿਫਟ

Jagjit Singh Dallewal Health: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਖਨੌਰੀ ਮੋਰਚਾ ਵਿਖੇ ਮਰਨ ਵਰਤ ਬੁੱਧਵਾਰ ਨੂੰ 58ਵੇਂ ਦਿਨ ਵੀ ਜਾਰੀ ਰਿਹਾ। ਕਿਸਾਨ ਆਗੂ ਅਭਿਮਨਿਊ ਨੇ ਦੱਸਿਆ ਕਿ ਡਾਕਟਰਾਂ ਦੀ ਸਲਾਹ ਮੁਤਾਬਕ ਡੱਲੇਵਾਲ ਨੂੰ ਆਪਣੀ ਸਿਹਤ ਸੁਧਾਰਨ ਲਈ ਤਾਜ਼ੀ ਹਵਾ ਅਤੇ ਧੁੱਪ ਦੀ ਲੋੜ ਹੈ। ਇਸ ਦੇ ਮੱਦੇਨਜ਼ਰ ਉਨ੍ਹਾਂ ਲਈ ਵਿਸ਼ੇਸ਼ ਕਮਰਾ ਬਣਾਇਆ ਜਾ ਰਿਹਾ ਹੈ। ਇਸ ਨੂੰ ਤਿਆਰ ਹੋਣ ਵਿਚ ਦੋ ਤੋਂ ਤਿੰਨ ਦਿਨ ਲੱਗਣਗੇ।

ਇਸ ਲਈ ਟਰਾਲੀ ਨੂੰ ਡੱਲੇਵਾਲ ਲਈ ਇੱਕ ਕਮਰੇ ‘ਚ ਬਦਲ ਦਿੱਤਾ ਗਿਆ ਹੈ। ਬੁੱਧਵਾਰ ਦੁਪਹਿਰ ਤੱਕ ਟਰਾਲੀ ‘ਚ ਡੱਲੇਵਾਲ ਨੂੰ ਸ਼ਿਫਟ ਕਰ ਦਿੱਤਾ ਜਾਵੇਗਾ। ਇਸ ਵਿੱਚ ਸ਼ੀਸ਼ੇ ਲੱਗੇ ਹਨ, ਜਿਨ੍ਹਾਂ ਰਾਹੀਂ ਡੱਲੇਵਾਲ ਨੂੰ ਸੂਰਜ ਦੀ ਰੌਸ਼ਨੀ ਮਿਲ ਸਕੇਗੀ। ਮਾਹਿਰਾਂ ਦੀ ਟੀਮ ਟਰਾਲੀ ਦੇ ਆਲੇ-ਦੁਆਲੇ ਦੇ ਖੇਤਰ ਨੂੰ ਬੈਕਟੀਰੀਆ ਮੁਕਤ ਬਣਾਉਣ ਲਈ ਸਫਾਈ ਅਤੇ ਦਵਾਈਆਂ ਦਾ ਛਿੜਕਾਅ ਕਰ ਰਹੀ ਹੈ। ਵਰਤ ‘ਤੇ ਰਹਿਣ ਕਾਰਨ ਡੱਲੇਵਾਲ ਦੇ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਕਾਫੀ ਘੱਟ ਗਈ ਹੈ।

ਕੋਹਾੜ ਨੇ ਦੱਸਿਆ ਕਿ ਇਹ ਟਰਾਲੀ ਖਨੌਰੀ ਸਰਹੱਦ ‘ਤੇ ਸਟੇਜ ਦੇ ਨੇੜੇ ਲਗਾਈ ਗਈ ਹੈ। ਇਸ ਦੇ ਨਾਲ ਹੀ ਕੰਡਿਆਲੀ ਤਾਰ ਵੀ ਲਗਾਈ ਜਾਵੇਗੀ, ਤਾਂ ਜੋ ਜੇਕਰ ਡੱਲੇਵਾਲ ਬਾਹਰ ਆ ਕੇ ਧੁੱਪ ਸੇਕਣ ਲਈ ਫਰਸ਼ ‘ਤੇ ਲੇਟਣਾ ਚਾਹੁੰਦੇ ਹਨ ਤਾਂ ਉਹ ਅਜਿਹਾ ਕਰ ਸਕਦੇ ਹਨ।

ਮਰਨ ਵਰਤ ਦਾ ਕੇਂਦਰ ‘ਤੇ ਅਸਰ

ਡੱਲੇਵਾਲ ਨੇ ਕਿਹਾ ਹੈ ਕਿ ਉਨ੍ਹਾਂ ਦਾ ਮਰਨ ਵਰਤ ਅੱਗੇ ਵੀ ਜਾਰੀ ਰਹੇਗਾ। ਮਰਨ ਵਰਤ ਨੇ ਕੇਂਦਰ ‘ਤੇ ਦਬਾਅ ਪਾਇਆ ਤੇ ਉਹ ਗੱਲਬਾਤ ਲਈ ਅੱਗੇ ਏ। ਜੇ ਵਰਤ ਖ਼ਤਮ ਹੋ ਗਿਆ। ਇਸ ਲਈ ਕੇਂਦਰ ‘ਤੇ ਦਬਾਅ ਕਮਜ਼ੋਰ ਹੋਵੇਗਾ ਅਤੇ ਸਰਕਾਰ ਗੱਲ ਨਹੀਂ ਕਰੇਗੀ। ਡੱਲੇਵਾਲ ਨੇ ਕਿਹਾ ਕਿ ਉਹ ਚੜ੍ਹਦੀ ਕਲਾ ਵਿੱਚ ਹਨ ਅਤੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਮਰਨ ਵਰਤ ਜਾਰੀ ਰੱਖਣਗੇ। ਹਜ਼ਾਰਾਂ ਕਿਸਾਨ ਬੁੱਧਵਾਰ ਨੂੰ ਚੇਨਈ ਵਿੱਚ ਇੱਕ ਦਿਨ ਦਾ ਪ੍ਰਤੀਕ ਵਰਤ ਰੱਖਣਗੇ।

ਤਿਆਰ ਕੀਤੇ ਖਾਸ ਕਮਰੇ ‘ਚ ਹੋਣਗੀਆਂ ਇਹ ਵਿਸ਼ੇਸ਼ਤਾਵਾਂ

ਕਿਸਾਨ ਆਗੂ ਕੋਹਾੜ ਨੇ ਕਿਹਾ ਕਿ ਤਿਆਰ ਕੀਤਾ ਜਾ ਰਿਹਾ ਵਿਸ਼ੇਸ਼ ਕਮਰਾ ਸਾਊਂਡ ਪਰੂਫ਼ ਹੋਵੇਗਾ। ਇਸ ਨੂੰ ਹਵਾਦਾਰ ਬਣਾਇਆ ਜਾਵੇਗਾ, ਤਾਂ ਜੋ ਡੱਲੇਵਾਲ ਨੂੰ ਲੋੜੀਂਦੀ ਤਾਜ਼ੀ ਹਵਾ ਵੀ ਮਿਲ ਸਕੇ। ਕਮਰੇ ਵਿੱਚ ਇਨਵਰਟਰ, ਬਾਥਰੂਮ ਅਤੇ ਰਸੋਈ ਦੀ ਸੁਵਿਧਾ ਵੀ ਹੋਵੇਗੀ। ਸ਼ੀਸ਼ੇ ਵੀ ਲਗਾਏ ਜਾਣਗੇ ਤਾਂ ਜੋ ਡੱਲੇਵਾਲ ਨੂੰ ਧੁੱਪ ਮਿਲ ਸਕੇ। ਕਿਸਾਨ ਆਗੂ ਕੋਹਾੜ ਨੇ ਕਿਹਾ ਕਿ ਕਮਰਾ ਸਾਊਂਡ ਪਰੂਫ਼ ਹੋਣ ਕਰਕੇ ਸਟੇਜ ਦੇ ਬਾਹਰੋਂ ਆ ਰਹੀਆਂ ਉੱਚੀਆਂ ਆਵਾਜ਼ਾਂ ਡੱਲੇਵਾਲ ਨੂੰ ਪ੍ਰੇਸ਼ਾਨ ਨਹੀਂ ਹੋਣਗੀਆਂ।

Read Latest News and Breaking News at Daily Post TV, Browse for more News

Ad
Ad