Pathankot ਰੋਡ ’ਤੇ 3 ਗੱਡੀਆਂ ਵਿਚ ਭਿਆਨਕ ਟੱਕਰ, 2 ਮੌਤਾਂ, 8 ਜ਼ਖ਼ਮੀ

Pathankot Incident : ਪਠਾਨਕੋਟ ਰੋਡ ਹਾਈਵੇ ’ਤੇ 3 ਗੱਡੀਆਂ ਵਿਚ ਭਿਆਨਕ ਟੱਕਰ ਹੋਣ ਦੀ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਸਵਿਫਟ ਡਿਜ਼ਾਇਰ, ਆਈ-20 ਅਤੇ ਬਿਜਲੀ ਵਿਭਾਗ ਦੇ ਡਿਪਟੀ ਚੀਫ਼ ਦੀ ਗੱਡੀ ਵਿਚ ਟੱਕਰ ਹੋ ਗਈ। ਇਸ ਹਾਦਸੇ ਵਿਚ ਗੱਡੀਆਂ ਦੇ ਪਰਖਚੇ ਉੱਡ ਗਏ ਹਨ। ਜਾਣਕਾਰੀ ਦੇ ਮੁਤਾਬਕ, ਸਵਿਫਟ ਡਿਜ਼ਾਇਰ ਗੱਡੀ ਜਲੰਧਰ ਤੋਂ ਮੁਕੇਰੀਆਂ ਜਾ […]
Daily Post TV
By : Updated On: 19 Feb 2025 13:07:PM
Pathankot ਰੋਡ ’ਤੇ 3 ਗੱਡੀਆਂ ਵਿਚ ਭਿਆਨਕ ਟੱਕਰ, 2 ਮੌਤਾਂ, 8 ਜ਼ਖ਼ਮੀ

Pathankot Incident : ਪਠਾਨਕੋਟ ਰੋਡ ਹਾਈਵੇ ’ਤੇ 3 ਗੱਡੀਆਂ ਵਿਚ ਭਿਆਨਕ ਟੱਕਰ ਹੋਣ ਦੀ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਸਵਿਫਟ ਡਿਜ਼ਾਇਰ, ਆਈ-20 ਅਤੇ ਬਿਜਲੀ ਵਿਭਾਗ ਦੇ ਡਿਪਟੀ ਚੀਫ਼ ਦੀ ਗੱਡੀ ਵਿਚ ਟੱਕਰ ਹੋ ਗਈ। ਇਸ ਹਾਦਸੇ ਵਿਚ ਗੱਡੀਆਂ ਦੇ ਪਰਖਚੇ ਉੱਡ ਗਏ ਹਨ।

ਜਾਣਕਾਰੀ ਦੇ ਮੁਤਾਬਕ, ਸਵਿਫਟ ਡਿਜ਼ਾਇਰ ਗੱਡੀ ਜਲੰਧਰ ਤੋਂ ਮੁਕੇਰੀਆਂ ਜਾ ਰਹੀ ਸੀ, ਜਿਸ ਵਿੱਚ 4 ਲੋਕ ਸਵਾਰ ਸਨ, ਜਿਸ ਵਿਚ 2 ਲੜਕੀਆਂ ਅਤੇ 2 ਲੜਕੇ ਸ਼ਾਮਲ ਸਨ। ਲੋਕਾਂ ਦਾ ਕਹਿਣਾ ਹੈ ਕਿ ਗੱਡੀ ਤੇਜ਼ ਰਫ਼ਤਾਰ ਨਾਲ ਸੀ ਅਤੇ ਡਿਵਾਈਡਰ ਦੇ ਰਸਤੇ ਤੋਂ ਦੂਜੇ ਰਸਤੇ ਉੱਤੇ ਪਹੁੰਚ ਗਈ, ਜਿੱਥੇ ਇਸ ਨੇ ਆਈ-20 ਗੱਡੀ ਨਾਲ ਟੱਕਰ ਮਾਰੀ।

ਆਈ-20 ਗੱਡੀ ਵਿੱਚ ਵੀ 4 ਲੋਕ ਸਵਾਰ ਸਨ, ਜਿਨ੍ਹਾਂ ਦਾ ਲੁਧਿਆਣਾ ਜਾਣ ਦਾ ਪ੍ਰੋਗਰਾਮ ਸੀ। ਹਾਦਸੇ ਵਿੱਚ 8 ਲੋਕ ਜ਼ਖ਼ਮੀ ਹੋ ਗਏ। ਟੱਕਰ ਇੰਨੀ ਭਿਆਨਕ ਸੀ ਕਿ ਗੱਡੀਆਂ ਦੇ ਹਿੱਸੇ ਟੁੱਟ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿਚ 2 ਲੋਕਾਂ ਦੀ ਮੌਤ ਹੋ ਗਈ।

ਬਿਜਲੀ ਵਿਭਾਗ ਦੇ ਡਿਪਟੀ ਚੀਫ਼ ਦੀ ਗੱਡੀ ਹਾਦਸੇ ਦੇ ਬਾਅਦ ਦੋਨੋਂ ਗੱਡੀਆਂ ਨਾਲ ਟੱਕਰ ਹੋ ਗਈ। ਹਾਦਸੇ ਵਿਚ ਡਿਪਟੀ ਚੀਫ਼ ਦੀ ਗੱਡੀ ਵੀ ਨੁਕਸਾਨ ਪਹੁੰਚਿਆ, ਪਰ ਖੁਸ਼ਕਿਸਮਤੀ ਨਾਲ ਉਹ ਸੁਰੱਖਿਅਤ ਰਹੇ।

ਹਾਦਸੇ ਦੀ ਜਾਣਕਾਰੀ ਮਿਲਦੇ ਹੀ ਸੜਕ ਸੁਰੱਖਿਆ ਟੀਮ ਮੌਕੇ ’ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਭਿਜਵਾਇਆ ਗਿਆ। ਸੜਕ ਸੁਰੱਖਿਆ ਫੋਰਸ ਦੇ ASI ਸਤਨਾਮ ਨੇ ਦੱਸਿਆ ਕਿ ਹਾਦਸੇ ਵਿਚ 2 ਲੋਕਾਂ ਦੀ ਮੌਤ ਹੋ ਗਈ ਹੈ। ਦੋਹਾਂ ਦੇ ਸ਼ਵ ਸਿਵਲ ਹਸਪਤਾਲ ਦੀ ਮੋਚਰੀ ਵਿੱਚ ਰੱਖੇ ਗਏ ਹਨ। ਮੌਤ ਦੇ ਮਾਮਲੇ ਵਿਚ ਪਰਿਵਾਰਿਕ ਮੈਂਬਰਾਂ ਨੂੰ ਸੁਚਿਤ ਕਰ ਦਿੱਤਾ ਗਿਆ ਹੈ, ਜਦਕਿ ਜ਼ਖ਼ਮੀਆਂ ਦਾ ਇਲਾਜ ਜਾਰੀ ਹੈ।

Read Latest News and Breaking News at Daily Post TV, Browse for more News

Ad
Ad