ਪੰਜਾਬੀ ਸੰਗੀਤ ਇੰਡਸਟਰੀ ਦੀ ਮਸ਼ਹੂਰ ਗਾਇਕਾ ਜੈਸਮੀਨ ਸੈਂਡਲਸ ਨੇ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੰਜਾਬ ਦੇ ਲੋਕਾਂ ਨਾਲ ਇਕਜੁੱਟਤਾ ਦਿਖਾਉਣ ਲਈ ਇੱਕ ਵੀਡੀਓ ਸਾਂਝਾ ਕੀਤਾ ਹੈ। ਉਸਨੇ ਕਿਹਾ:
“ਮੈਂ ਪੰਜਾਬ ਦੇ ਨਾਲ ਹਾਂ। ਤੁਸੀਂ ਜਿਦਾਂ ਵੀ ਹੋਵੋ, ਆਪਾਂ ਸਾਰੇ ਪੰਜਾਬ ਦੇ ਨਾਲ ਖੜੀਏ।“
https://www.instagram.com/reel/DOadPvHjYuS/?utm_source=ig_web_copy_link&igsh=MzRlODBiNWFlZA==
ਉਸਦੇ ਸੰਦੇਸ਼ ਨੂੰ ਲੱਖਾਂ ਪ੍ਰਸ਼ੰਸਕਾਂ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ ਅਤੇ ਕਈਆਂ ਨੇ ਇਸਨੂੰ “ਪੰਜਾਬੀ ਏਕਤਾ” ਦਾ ਸੰਦੇਸ਼ ਕਿਹਾ ਹੈ।
ਜੈਸਮੀਨ ਸੈਂਡਲਸ ਨੇ ਕੀ ਕਿਹਾ?
ਆਪਣੇ ਵੀਡੀਓ ਸੰਦੇਸ਼ ਰਾਹੀਂ, ਉਸਨੇ ਪੰਜਾਬੀ ਨੌਜਵਾਨਾਂ ਨੂੰ ਸਦਭਾਵਨਾ, ਏਕਤਾ ਅਤੇ ਅਹਿੰਸਾ ਦੇ ਰਾਹ ‘ਤੇ ਚੱਲਣ ਦੀ ਅਪੀਲ ਕੀਤੀ। ਉਸਨੇ ਇਹ ਵੀ ਕਿਹਾ ਕਿ ਜਦੋਂ ਪੰਜਾਬ ਵਿੱਚ ਸਮਾਜਿਕ, ਰਾਜਨੀਤਿਕ ਜਾਂ ਕੋਈ ਹੋਰ ਤਣਾਅਪੂਰਨ ਸਥਿਤੀ ਪੈਦਾ ਹੁੰਦੀ ਹੈ, ਤਾਂ ਮਨੁੱਖਤਾ ਅਤੇ ਏਕਤਾ ਦੇ ਨਾਲ ਖੜ੍ਹਾ ਹੋਣਾ ਸਭ ਤੋਂ ਵੱਡਾ ਧਰਮ ਹੈ।
ਜੈਸਮੀਨ ਸੈਂਡਲਸ ਕੌਣ ਹੈ?
ਜੈਸਮੀਨ ਸੈਂਡਲਸ ਪੰਜਾਬੀ ਗਾਇਕੀ ਦੀ ਦੁਨੀਆ ਵਿੱਚ ਇੱਕ ਮਸ਼ਹੂਰ ਨਾਂ ਹੈ। ‘Illegal Weapon’, ‘Sip Sip’, ‘Yaar Na Miley’ ਵਰਗੇ ਗੀਤਾਂ ਨਾਲ ਉਨ੍ਹਾਂ ਨੇ ਨਾਂਮ ਕਮਾਇਆ ਹੈ। ਉਨ੍ਹਾਂ ਦੀ ਗਾਇਕੀ ਵਿੱਚ ਪੰਜਾਬੀ ਸੱਭਿਆਚਾਰ, ਜਜ਼ਬਾਤ ਅਤੇ ਔਰਤਾਂ ਦੀ ਆਵਾਜ਼ ਨੂੰ ਵਧੀਆ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ।