Amritsar News: ਜਥੇਦਾਰ ਸਾਹਿਬ ਨੇ ਕਿਹਾ ਕਿ ਪੀਣ ਵਾਲੇ ਪਾਣੀ ਅਤੇ ਦੂਜੇ ਪਾਣੀ ‘ਚ ਬਹੁਤ ਫਰਕ ਹੈ ਜਾਂ ਤਾਂ ਪੰਜਾਬ ਨੂੰ ਅਸੀਂ ਬੰਜਰ ਕਰ ਦਈਏ।
Jathedar Sahib’s Statement on Punjab’s Waters: ਪੰਜਾਬ ਦੇ ਪਾਣੀਆਂ ਨੂੰ ਲੈ ਕੇ ਹਰ ਪਾਸੇ ਸਿਆਸਤ ਹੋ ਰਹੀ ਹੈ। ਇਸ ਦੇ ਨਾਲ ਹੀ ਅੱਜ ਆਪ ਪੰਜਾਬ ਨੇ ਆਲ ਪਾਰਟੀ ਦੀ ਮੀਟਿੰਗ ਸੱਦੀ ਹੈ। ਇਸ ਦੇ ਨਾਲ ਹੀ ਮੀਟਿੰਗ ਜਾਰੀ ਹੈ ਅਤੇ ਸਾਰੀਆਂ ਪਾਰਟੀਆਂ ਇਕੱਠੀਆਂ ਹਨ। ਇਸ ਮੁੱਦੇ ‘ਤੇ ਹੁਣ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਬਿਆਨ ਸਾਹਮਣੇ ਆਇਆ ਹੈ।
ਜਥੇਦਾਰ ਸਾਹਿਬ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ‘ਤੇ ਸਿਰਫ ਪੰਜਾਬ ਦਾ ਹੀ ਹੱਕ ਹੈ। ਉਨ੍ਹਾਂ ਕਿਹਾ ਕਿ ਰਿਪੇਰੀਅਨ ਲਾਅ ਦੇ ਤਹਿਤ ਜੇਕਰ ਪੰਜਾਬ ਵਿੱਚ ਹੜ੍ਹ ਆਉਂਦੇ ਹਨ ਤਾਂ ਉਹ ਪੰਜਾਬ ਦੇ ਲੋਕ ਝਲਦੇ ਹਨ। ਜੇ ਕੋਈ ਵਾਧੂ ਪਾਣੀ ਛੱਡਿਆ ਜਾਂਦਾ ਹੈ ਤਾਂ ਪੰਜਾਬ ਡੁੱਲਦਾ ਹੈ ਪਰ ਜਦੋਂ ਪੰਜਾਬ ਦੇ ਪਾਣੀਆਂ ਦੀ ਗੱਲ ਆਉਂਦੀ ਹੈ ਤਾਂ ਫਿਰ ਅਸੀਂ ਕਿਵੇਂ ਆਪਣੇ ਹਿੱਸੇ ਦਾ ਪਾਣੀ ਦੇ ਦਈਏ।
ਪਾਣੀਆਂ ਦੇ ਮਸਲੇ ‘ਤੇ ਦੋਵੇਂ ਸਰਕਾਰਾਂ ਕਰਨ ਗੱਲ
ਉਨ੍ਹਾਂ ਅੱਗੇ ਕਿਹਾ ਕਿ ਪਹਿਲੋਂ ਹੀ ਲੋੜ ਤੋਂ ਵੱਧ ਪਾਣੀ ਪੰਜਾਬ ਵੱਲੋਂ ਹੋਰਨਾਂ ਸੂਬਿਆਂ ਨੂੰ ਪਾਣੀ ਦਿੱਤਾ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਪੀਣ ਵਾਲੇ ਪਾਣੀ ਅਤੇ ਦੂਜੇ ਪਾਣੀ ‘ਚ ਬਹੁਤ ਫਰਕ ਹੈ ਜਾਂ ਤਾਂ ਪੰਜਾਬ ਨੂੰ ਅਸੀਂ ਬੰਜਰ ਕਰ ਦਈਏ।
ਉਹਨਾਂ ਕਿਹਾ ਕਿ ਇਹ ਦੋਵਾਂ ਸਰਕਾਰਾਂ ਨੂੰ ਬੈਠ ਕੇ ਪਾਣੀਆਂ ਦੇ ਮੁੱਦੇ ‘ਤੇ ਮਸਲਾ ਹੱਲ ਕਰਨਾ ਚਾਹੀਦਾ ਹੈ ਕਿਉਂਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ। ਪੰਜਾਬ ਪਹਿਲਾਂ ਹੀ ਬੰਜਰ ਹੋਣ ਦੀ ਕਗਾਰ ‘ਤੇ ਜਾ ਰਿਹਾ ਹੈ।
ਭਾਰਤ-ਪਾਕਿਸਤਾਨ ਤਲਖ਼ੀ ‘ਤੇ ਬੋਲੇ ਜਥੇਦਾਰ
ਅਟਾਰੀ ਵਾਗਾ ਸਰਹੱਦ ਰਾਹੀਂ ਪਾਕਿਸਤਾਨ ਜਾ ਰਹੇ ਪਾਕਿਸਤਾਨੀਆਂ ਅਤੇ ਭਾਰਤ ਆ ਰਹੇ ਭਾਰਤੀਆਂ ਬਾਰੇ ਬੋਲਦੇ ਹੋਏ ਜਥੇਦਾਰ ਸਾਹਿਬ ਨੇ ਕਿਹਾ ਕਿ ਦੋਵਾਂ ਸਰਕਾਰਾਂ ਨੂੰ ਬੈਠ ਕੇ ਇਸ ਦਾ ਸਮਾਧਾਨ ਕੱਢਣਾ ਚਾਹੀਦਾ ਹੈ ਕਿ ਮਾਵਾਂ ਇਧਰ ਹਨ ਪੁੱਤ ਪਾਕਿਸਤਾਨ ‘ਚ। ਜਾਂ ਪੁੱਤ ਭਾਰਤ ‘ਚ ਹਨ, ਛੋਟੇ ਛੋਟੇ ਬੱਚਿਆਂ ਨੂੰ ਭਾਰਤ ਵਿੱਚ ਛੱਡ ਕੇ ਮਾਵਾਂ ਪਾਕਿਸਤਾਨ ਜਾ ਰਹੀਆਂ ਹਨ। ਇਹ ਮਾਵਾਂ ਤੋਂ ਬੱਚਿਆ ਨੂੰ ਦੂਰ ਕੀਤਾ ਜਾ ਰਿਹਾ ਹੈ।
ਮੈਂ ਅਪੀਲ ਕਰਦਾ ਹਾਂ ਕਿ ਦੋਵੇਂ ਸਰਕਾਰਾਂ ਬੈਠ ਕੇ ਇਸ ਦਾ ਕੋਈ ਹੱਲ ਕੱਢਣ ਤਾਂ ਜੋ ਇਹ ਪਹਿਲਾਂ ਜ਼ਮੀਨਾਂ ਦੇ ਵਿਛੋੜੇ ਹੁੰਦੇ ਸਨ ਪਰ ਹੁਣ ਮਾਵਾਂ ਤੇ ਪੁੱਤਾਂ ਚ ਵਿਛੋੜੇ ਪਾਏ ਜਾ ਰਹੇ ਹਨ। ਇਸ ਦਾ ਸਮਾਂਧਾਨ ਕੱਢਣਾ ਚਾਹੀਦਾ ਹੈ।