ਕੈਨੇਡਾ ‘ਚ ਕੈਫੇ ‘ਤੇ ਹੋਏ ਹਮਲੇ ‘ਤੇ Kapil Sharma ਨੇ ਤੋੜੀ ਚੁੱਪੀ, ਕਿਹਾ- ‘ਅਸੀਂ ਹਿੰਸਾ ਵਿਰੁੱਧ ਇੱਕਜੁੱਟ…’

Kapil Sharma cafe reopen: ਭਾਰਤ ਦੇ ਮਸ਼ਹੂਰ ਕਾਮੇਡੀਅਨ ਅਤੇ ਅਭਿਨੇਤਾ ਕਪਿਲ ਸ਼ਰਮਾ ਨੇ ਆਪਣੇ ਕਨੇਡਾ ਸਥਿਤ ਕੈਫੇ ‘ਤੇ ਹੋਏ ਹਮਲੇ ਤੋਂ ਲਗਭਗ ਇੱਕ ਮਹੀਨੇ ਬਾਅਦ ਚੁੱਪੀ ਤੋੜੀ ਹੈ। ਕਪਿਲ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਕੈਫੇ ਦੀ ਮੁੜ ਸ਼ੁਰੂ ਹੋਈ ਰੌਣਕ ਵਿਖਾਈ ਅਤੇ ਹਿੰਸਾ ਵਿਰੁੱਧ ਸੰਦੇਸ਼ ਦਿੱਤਾ। ਕੈਫੇ ‘ਤੇ ਹੋਈ ਸੀ […]
Khushi
By : Updated On: 04 Aug 2025 10:59:AM
ਕੈਨੇਡਾ ‘ਚ ਕੈਫੇ ‘ਤੇ ਹੋਏ ਹਮਲੇ ‘ਤੇ Kapil Sharma ਨੇ ਤੋੜੀ ਚੁੱਪੀ, ਕਿਹਾ- ‘ਅਸੀਂ ਹਿੰਸਾ ਵਿਰੁੱਧ ਇੱਕਜੁੱਟ…’

Kapil Sharma cafe reopen: ਭਾਰਤ ਦੇ ਮਸ਼ਹੂਰ ਕਾਮੇਡੀਅਨ ਅਤੇ ਅਭਿਨੇਤਾ ਕਪਿਲ ਸ਼ਰਮਾ ਨੇ ਆਪਣੇ ਕਨੇਡਾ ਸਥਿਤ ਕੈਫੇ ‘ਤੇ ਹੋਏ ਹਮਲੇ ਤੋਂ ਲਗਭਗ ਇੱਕ ਮਹੀਨੇ ਬਾਅਦ ਚੁੱਪੀ ਤੋੜੀ ਹੈ। ਕਪਿਲ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਕੈਫੇ ਦੀ ਮੁੜ ਸ਼ੁਰੂ ਹੋਈ ਰੌਣਕ ਵਿਖਾਈ ਅਤੇ ਹਿੰਸਾ ਵਿਰੁੱਧ ਸੰਦੇਸ਼ ਦਿੱਤਾ।

ਕੈਫੇ ‘ਤੇ ਹੋਈ ਸੀ ਅੰਧਾਧੁੰਨ ਫਾਇਰਿੰਗ

10 ਜੁਲਾਈ ਨੂੰ ਕਪਿਲ ਨੇ ਆਪਣਾ ਪਹਿਲਾ ਕੈਫੇ ਕਨੇਡਾ ਵਿੱਚ ਖੋਲ੍ਹਿਆ ਸੀ। ਪਰ ਕੁਝ ਹੀ ਦਿਨਾਂ ਬਾਅਦ, ਕੈਫੇ ‘ਤੇ ਕੁਝ ਅਣਪਛਾਤੇ ਲੋਕਾਂ ਵੱਲੋਂ ਅਚਾਨਕ ਅੰਧਾਧੁੰਨ ਗੋਲੀਬਾਰੀ ਕੀਤੀ ਗਈ। ਇਹ ਘਟਨਾ ਕਾਫੀ ਚੌਕਾਣੀ ਵਾਲੀ ਸੀ ਅਤੇ ਉਸ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ। ਹਮਲੇ ਤੋਂ ਬਾਅਦ ਕਪਿਲ ਨੇ ਕਿਸੇ ਵੀ ਪ੍ਰਕਾਰ ਦੀ ਅਧਿਕਾਰਿਕ ਟਿੱਪਣੀ ਨਹੀਂ ਕੀਤੀ ਸੀ।

https://www.instagram.com/reel/DM5Hp6MSZ_a/?utm_source=ig_web_copy_link

ਕਪਿਲ ਨੇ ਸਾਂਝਾ ਕੀਤੀ ਵੀਡੀਓ, ਦਿੱਤਾ ਸ਼ੁਕਰਾਨਾ

ਹੁਣ ਕਪਿਲ ਸ਼ਰਮਾ ਨੇ ਆਪਣੀ ਪਤਨੀ ਗਿੰਨੀ ਦੇ ਨਾਲ ਇਕ ਕੋਲੈਬ ਵੀਡੀਓ ਸਾਂਝੀ ਕੀਤੀ ਹੈ ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਕੈਫੇ ਵਿੱਚ ਦੁਬਾਰਾ ਗਤੀਵਿਧੀਆਂ ਸ਼ੁਰੂ ਹੋ ਚੁੱਕੀਆਂ ਹਨ। ਲੋਕ ਆ ਰਹੇ ਹਨ, ਖਾਣ-ਪੀਣ ਦਾ ਆਨੰਦ ਲੈ ਰਹੇ ਹਨ ਅਤੇ ਮਾਹੌਲ ਫਿਰ ਰੌਸ਼ਨ ਹੋ ਚੁੱਕਾ ਹੈ।

ਵੀਡੀਓ ਦੇ ਨਾਲ ਕਪਿਲ ਨੇ ਲਿਖਿਆ:
“ਥੈਂਕ ਯੂ ਮੇਅਰ ਬਰੇਂਡਾ ਅਤੇ ਸਾਰੇ ਪੁਲਿਸ ਅਧਿਕਾਰੀਆਂ ਦਾ… ਤੁਸੀਂ ਸਾਡੇ ਕੈਫੇ ਵਿੱਚ ਆ ਕੇ ਜੋ ਪਿਆਰ ਅਤੇ ਸਹਿਯੋਗ ਦਿੱਤਾ, ਉਸ ਲਈ ਅਸੀਂ ਸ਼ੁਕਰਗੁਜ਼ਾਰ ਹਾਂ। ਅਸੀਂ ਸਾਰੇ ਮਿਲ ਕੇ ਹਿੰਸਾ ਦੇ ਖਿਲਾਫ ਖੜੇ ਹੋ ਸਕਦੇ ਹਾਂ।”

ਫੈਨਜ਼ ਅਤੇ ਸੈਲੀਬ੍ਰਿਟੀਜ਼ ਵਲੋਂ ਮਿਲ ਰਿਹਾ ਸੱਥ

ਕਪਿਲ ਦੀ ਪੋਸਟ ‘ਤੇ ਲਗਾਤਾਰ ਫੈਨਜ਼ ਅਤੇ ਸੈਲੀਬ੍ਰਿਟੀਜ਼ ਦੀ ਤਰਫੋਂ ਪ੍ਰਤੀਕਿਰਿਆ ਆ ਰਹੀ ਹੈ। ਐਕਟਰ ਬਿੰਦੂ ਦਾਰਾ ਸਿੰਘ ਨੇ ਕਮੈਂਟ ਕਰਦੇ ਹੋਏ ਲਿਖਿਆ:
“ਅਸੀਂ ਜਲਦੀ ਆਵਾਂਗੇ। ਇਹ ਬਹੁਤ ਸ਼ਾਨਦਾਰ ਹੈ ਕਪਿਲ ਭਾਈ। ਜੇ ਕਦੇ ਕਨੇਡਾ ਆਇਆ ਤਾਂ ਤੁਹਾਡੇ ਕੈਫੇ ਵਿੱਚ ਜ਼ਰੂਰ ਆਵਾਂਗਾ।”

Read Latest News and Breaking News at Daily Post TV, Browse for more News

Ad
Ad