Karan Johar end Gippy Grewal Golden Temple:ਫਿਲਮ ਨਿਰਮਾਤਾ ਕਰਨ ਜੌਹਰ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ ਅੰਮ੍ਰਿਤਸਰ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ। ਦੋਵੇਂ ਕਲਾਕਾਰ ਆਪਣੀ ਆਉਣ ਵਾਲੀ ਪੰਜਾਬੀ ਫਿਲਮ ‘ਅਕਾਲ’ ਦੀ ਸਫਲਤਾ ਲਈ ਅਰਦਾਸ ਕਰਨ ਪਹੁੰਚੇ। ਪੰਜਾਬੀ ਸਿਨੇਮਾ ਇਸ ਸਮੇਂ ਬਾਲੀਵੁੱਡ ਫ਼ਿਲਮਾਂ ਨੂੰ ਸਖ਼ਤ ਮੁਕਾਬਲਾ ਦੇ ਰਿਹਾ ਹੈ। ਇਸੇ ਲੜੀ ‘ਚ ਜਲਦ ਹੀ ਰਿਲੀਜ਼ ਹੋਣ ਵਾਲੀ ਫਿਲਮ ‘ਅਕਾਲ’ ਦੇ ਦਰਸ਼ਨਾਂ ਲਈ ਦੋਵੇਂ ਕਲਾਕਾਰ ਸ੍ਰੀ ਦਰਬਾਰ ਸਾਹਿਬ ਪੁੱਜੇ।
ਉਨ੍ਹਾਂ ਇਥੇ ਗੁਰਬਾਣੀ ਕੀਰਤਨ ਸਰਵਣ ਕੀਤਾ। ਸਾਰਿਆਂ ਦੀ ਭਲਾਈ ਅਤੇ ਫਿਲਮ ਦੀ ਸਫਲਤਾ ਲਈ ਵੀ ਅਰਦਾਸ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿੱਪੀ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਦੀਆਂ ਪਿਛਲੀਆਂ ਫਿਲਮਾਂ ਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਹੈ। ਉਸ ਨੂੰ ਉਮੀਦ ਹੈ ਕਿ ਦਰਸ਼ਕ ‘ਅਕਾਲ’ ਨੂੰ ਵੀ ਬਰਾਬਰ ਦਾ ਪਿਆਰ ਦੇਣਗੇ।
ਗਿੱਪੀ ਨੇ ਕਿਹਾ ਕਿ ਉਹ ਫਿਲਮ ਦੀ ਪ੍ਰਮੋਸ਼ਨ ਲਈ ਰੱਬ ਦਾ ਸ਼ੁਕਰਾਨਾ ਕਰਨ ਆਏ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਪਿਛਲੀਆਂ ਫਿਲਮਾਂ ਵਾਂਗ ਇਹ ਫਿਲਮ ਵੀ ਸਫਲ ਹੋਵੇਗੀ।
ਧਰਮ ਪ੍ਰੋਡਕਸ਼ਨ ਦਾ ਪਹਿਲਾ ਪੰਜਾਬੀ ਪ੍ਰੋਜੈਕਟ, ਕਰਨ ਜੌਹਰ ਦਾ ਪੋਸਟ
ਕਰਨ ਜੌਹਰ ਨੇ 10 ਮਾਰਚ ਨੂੰ ਇੰਸਟਾਗ੍ਰਾਮ ‘ਤੇ ਅਕਾਲ ਦਾ ਟੀਜ਼ਰ ਜਾਰੀ ਕੀਤਾ ਸੀ ਅਤੇ ਕੈਪਸ਼ਨ ਵਿੱਚ ਲਿਖਿਆ ਸੀ, “ਮੈਨੂੰ ਬਹੁਤ ਮਾਣ ਹੈ ਕਿ ਪੰਜਾਬੀ ਸਿਨੇਮਾ ਵਿੱਚ ਸਾਡੇ ਪਹਿਲੇ ਕਦਮ ਲਈ ਧਰਮਾ ਪ੍ਰੋਡਕਸ਼ਨ ਨੇ ਅਨੁਭਵੀ ਅਤੇ ਸਫਲ ਗਿੱਪੀ ਗਰੇਵਾਲ ਨਾਲ ਸਾਂਝੇਦਾਰੀ ਕੀਤੀ ਹੈ। ਅਕਾਲ ਨਾ ਸਿਰਫ਼ ਪੰਜਾਬ ਦੇ ਸੱਭਿਆਚਾਰ ਅਤੇ ਇਤਿਹਾਸ ਨੂੰ ਦਰਸਾਉਂਦਾ ਹੈ, ਸਗੋਂ ਮੈਨੂੰ ਭਰੋਸਾ ਹੈ ਕਿ ਇਹ ਪੂਰੇ ਭਾਰਤ ਤੋਂ ਵੀ ਵੱਧਕੇ ਗਹਿਰਈਆਂ ਤਕ ਗੂੰਜੇਗੀ ।