ਕੁਰੂਕਸ਼ੇਤਰ ‘ਚ ਇਮੀਗ੍ਰੇਸ਼ਨ ਠੱਗੀ ਦਾ ਪਰਦਾਫਾਸ, ਨੌਜਵਾਨ ਦੀ ਸ਼ਿਕਾਇਤ ‘ਤੇ ਏਜੰਟ ਖਿਲਾਫਤ ਪਹਿਲੀ FIR

Kurukshetra, first FIR against agent based on youth’s complaint ;– ਅਮਰੀਕਾ ਤੋਂ ਡਿਪੋਰਟ ਹੋਏ ਵਿਅਕਤੀ ਨੇ ਠੱਗੀ ਨਾਲ ਵਿਦੇਸ਼ ਭੇਜਣ ਵਾਲੇ ਏਜੰਟ ਦੇ ਖਿਲਾਫ FIR ਦਰਜ ਕਰਵਾਈ ਹੈ। ਜਾਣਕਾਰੀ ਮੁਤਾਬਕ, ਕੁਰੂਕਸ਼ੇਤਰ ਜ਼ਿਲ੍ਹੇ ‘ਚ 6 ਫਰਵਰੀ ਨੂੰ 12 ਵਿਅਕਤੀ, ਜਿਨ੍ਹਾਂ ‘ਚ ਇੱਕ ਦੰਪਤੀ ਵੀ ਸ਼ਾਮਲ ਹੈ, ਅਮਰੀਕਾ ਤੋਂ ਵਾਪਸ ਆਏ ਹਨ। ਜੋਗਨਾ ਖੇੜਾ ਪਿੰਡ ਦੇ ਰਹਿਣ […]
ਮਨਵੀਰ ਰੰਧਾਵਾ
By : Updated On: 10 Feb 2025 12:31:PM
ਕੁਰੂਕਸ਼ੇਤਰ ‘ਚ ਇਮੀਗ੍ਰੇਸ਼ਨ ਠੱਗੀ ਦਾ ਪਰਦਾਫਾਸ, ਨੌਜਵਾਨ ਦੀ ਸ਼ਿਕਾਇਤ ‘ਤੇ ਏਜੰਟ ਖਿਲਾਫਤ ਪਹਿਲੀ FIR

Kurukshetra, first FIR against agent based on youth’s complaint ;– ਅਮਰੀਕਾ ਤੋਂ ਡਿਪੋਰਟ ਹੋਏ ਵਿਅਕਤੀ ਨੇ ਠੱਗੀ ਨਾਲ ਵਿਦੇਸ਼ ਭੇਜਣ ਵਾਲੇ ਏਜੰਟ ਦੇ ਖਿਲਾਫ FIR ਦਰਜ ਕਰਵਾਈ ਹੈ। ਜਾਣਕਾਰੀ ਮੁਤਾਬਕ, ਕੁਰੂਕਸ਼ੇਤਰ ਜ਼ਿਲ੍ਹੇ ‘ਚ 6 ਫਰਵਰੀ ਨੂੰ 12 ਵਿਅਕਤੀ, ਜਿਨ੍ਹਾਂ ‘ਚ ਇੱਕ ਦੰਪਤੀ ਵੀ ਸ਼ਾਮਲ ਹੈ, ਅਮਰੀਕਾ ਤੋਂ ਵਾਪਸ ਆਏ ਹਨ।

ਜੋਗਨਾ ਖੇੜਾ ਪਿੰਡ ਦੇ ਰਹਿਣ ਵਾਲੇ ਵਿਕਾਸ ਨੇ ਏਜੰਟ ਅਮਿਤ ਪੰਜੇਟਾ ਦੇ ਖਿਲਾਫ SP ਦਫਤਰ ‘ਚ ਸ਼ਿਕਾਇਤ ਦਰਜ ਕਰਵਾਈ। ਵਿਕਾਸ ਮੁਤਾਬਕ, ਮਈ 2024 ‘ਚ ਅਮਿਤ ਨੇ 40 ਲੱਖ ਰੁਪਏ ‘ਚ ਉਨ੍ਹਾਂ ਨੂੰ ਅਮਰੀਕਾ ਭੇਜਣ ਦੀ ਗੱਲ ਕੀਤੀ ਸੀ।

10 ਲੱਖ ਲੈਣ ਦੀ ਚਾਲਾਕੀ, ਯੂਰਪ ‘ਚ ਫਸਾਇਆ


28 ਜੁਲਾਈ ਨੂੰ ਅਮਿਤ ਨੇ 10 ਲੱਖ ਰੁਪਏ ਲੈਣ ਲਈ ਲਾਡਵਾ ਬੁਲਾਇਆ। ਉਨ੍ਹਾਂ ਨੇ ਕਿਹਾ ਕਿ ਯੂਰਪ ਦਾ ਵੀਜ਼ਾ ਲੱਗਣ ਕਰਕੇ 2 ਹਜ਼ਾਰ ਡਾਲਰ ਅਤੇ 500 ਯੂਰੋ ਆਪਣੇ ਨਾਲ ਰੱਖੋ। 29 ਜੁਲਾਈ ਨੂੰ ਉਨ੍ਹਾਂ ਨੂੰ ਚੈਕ ਰਿਪਬਲਿਕ ਭੇਜ ਦਿੱਤਾ ਗਿਆ, ਅਗਲੇ ਦਿਨ ਉਨ੍ਹਾਂ ਨੂੰ ਸਪੇਨ (ਮੈਡ੍ਰਿਡ) ਪਹੁੰਚਾਇਆ ਗਿਆ।

15-16 ਦਿਨ ਉਨ੍ਹਾਂ ਨੇ ਆਪਣੇ ਖਰਚੇ ‘ਤੇ ਹੋਟਲ ‘ਚ ਰਹਿਣਾ ਪਿਆ। ਫਿਰ 15 ਅਗਸਤ ਨੂੰ, ਮੈਕਸੀਕੋ ਦੀ ਬਜਾਏ ਉਨ੍ਹਾਂ ਨੂੰ ਬ੍ਰਾਜ਼ੀਲ ਭੇਜ ਦਿੱਤਾ ਗਿਆ, ਜਿੱਥੇ 22 ਅਗਸਤ ਤੱਕ ਏਅਰਪੋਰਟ ਕੈਂਪ ‘ਚ ਰਹਿਣਾ ਪਿਆ। ਬਿਮਾਰ ਹੋਣ ‘ਤੇ ਉਨ੍ਹਾਂ ਨੇ ਏਜੰਟ ਨੂੰ ਫ਼ੋਨ ਕੀਤਾ, ਜਿਸ ਨੇ ਉਨ੍ਹਾਂ ਨੂੰ ਹੋਟਲ ‘ਚ ਰਹਿਣ ਲਈ ਕਿਹਾ।

ਡੰਕੀ ਰੂਟ ‘ਤੇ ਮਜਬੂਰ, ਜੰਗਲ ਰਾਹੀਂ ਮੈਕਸੀਕੋ ਪਹੁੰਚੇ


40-45 ਦਿਨ ਹੋਟਲ ‘ਚ ਰਹਿਣ ਤੋਂ ਬਾਅਦ, ਅਮਿਤ ਨੇ ਦੱਸਿਆ ਕਿ ਮੈਕਸੀਕੋ ਦੀ ਉਡਾਣ ਨਹੀਂ ਹੋ ਰਹੀ ਅਤੇ ਉਨ੍ਹਾਂ ਨੂੰ ਜੰਗਲ ਰਾਹੀਂ ਮੈਕਸੀਕੋ ਜਾਣਾ ਪਵੇਗਾ। ਵਿਕਾਸ ਨੇ ਇਨਕਾਰ ਕੀਤਾ ਤਾਂ ਏਜੰਟ ਨੇ ਉਨ੍ਹਾਂ ਨੂੰ ਵਾਪਸ ਭਾਰਤ ਭੇਜਣ ਦੀ ਧਮਕੀ ਦਿੱਤੀ। ਮਜਬੂਰੀ ਵਿੱਚ ਵਿਕਾਸ ਨੇ ਜੰਗਲ ਰਾਹੀਂ ਮੈਕਸੀਕੋ ਦਾ ਰੁਖ ਕੀਤਾ।

15 ਜਨਵਰੀ ਨੂੰ, ਉਹ ਤੀਜਵਾਨਾ ਬਾਰਡਰ ਪਾਰ ਕਰਕੇ ਅਮਰੀਕਾ ‘ਚ ਦਾਖਲ ਹੋਏ, ਜਿੱਥੇ ਉਨ੍ਹਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। 18-19 ਦਿਨ ਤੱਕ ਕੈਂਪ ‘ਚ ਰੱਖਣ ਤੋਂ ਬਾਅਦ, 2 ਫਰਵਰੀ ਨੂੰ ਉਨ੍ਹਾਂ ਨੂੰ USA ਏਅਰਫੋਰਸ ਦੀ ਫ਼ਲਾਈਟ ਰਾਹੀਂ ਭਾਰਤ ਭੇਜ ਦਿੱਤਾ ਗਿਆ।

ਭਾਰਤ ਆਉਣ ‘ਤੇ ਏਜੰਟ ਮੁੱਕਰਿਆ

ਵਿਕਾਸ ਨੇ ਭਾਰਤ ਆਉਣ ‘ਤੇ ਜਦੋਂ ਏਜੰਟ ਅਮਿਤ ਨੂੰ ਫ਼ੋਨ ਕੀਤਾ, ਤਾਂ ਉਨ੍ਹਾਂ ਨੇ ਪਹਿਚਾਣਨ ਤੋਂ ਇਨਕਾਰ ਕਰ ਦਿੱਤਾ। ਵਿਕਾਸ ਨੇ ਕਿਹਾ ਕਿ ਉਸ ਕੋਲ ਡੰਕੀ ਰੂਟ ਦੀਆਂ ਤਸਵੀਰਾਂ ਤੇ ਵੀਡੀਓਜ਼ ਸਨ, ਪਰ ਭਾਰਤ ਵਾਪਸ ਆਉਣ ਸਮੇਂ, ਉਸ ਦਾ ਮੋਬਾਈਲ ਰੀਸੈਟ ਕਰ ਦਿੱਤਾ ਗਿਆ।

ਫਿਲਹਾਲ, ਵਿਕਾਸ ਨੇ ਸਾਹਮਣੇ ਆਉਣ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਹ ਆਪਣੇ ਰਿਸ਼ਤੇਦਾਰਾਂ ਕੋਲ ਗਿਆ ਹੋਇਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Read Latest News and Breaking News at Daily Post TV, Browse for more News

Ad
Ad