Himachal Landslide in Hanogi; ਮੰਡੀ ਜ਼ਿਲ੍ਹੇ ਦੇ ਟਾਕੋਲੀ ਅਤੇ ਅਰੰਗ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਵਿਚਕਾਰ, ਹੁਣ NH 21 ‘ਤੇ ਹਨੋਗੀ ਦੇ ਨੇੜੇ ਇੱਕ ਵੱਡਾ landslide ਹੋਇਆ ਹੈ, ਹਨੋਗੀ ਪੁਲ ਨੇੜੇ ਜ਼ਮੀਨ ਖਿਸਕਣ ਦੀਆਂ ਡਰਾਉਣੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਜਿੱਥੇ ਕੁਝ ਹੀ ਪਲਾਂ ਵਿੱਚ ਪੂਰਾ ਪਹਾੜ ਟੁੱਟ ਗਿਆ, ਅਤੇ ਹਾਈਵੇਅ ‘ਤੇ ਵੱਡੀਆਂ ਚੱਟਾਨਾਂ ਡਿੱਗ ਗਈਆਂ। ਹਾਲਾਂਕਿ, ਇਸ ਘਟਨਾ ਵਿੱਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ।
Himachal Landslide
ਦਸ ਦੇਈਏ ਕਿ ਦੇਰ ਰਾਤ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਐਤਵਾਰ (17 ਅਗਸਤ) ਨੂੰ ਟਕੋਲੀ ਚਾਰ ਮਾਰਗੀ ਸੜਕ ‘ਤੇ ਬੱਦਲ ਫਟ ਗਿਆ। ਸ਼ਾਲਾਨਾਲ ਨਾਲੇ ਵਿੱਚ ਹੜ੍ਹ ਆਉਣ ਕਾਰਨ ਪਾਣੀ ਅਤੇ ਵੱਡੀ ਮਾਤਰਾ ਵਿੱਚ ਮਲਬਾ ਸੜਕ ‘ਤੇ ਆ ਗਿਆ, ਜਿਸ ਕਾਰਨ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ।
ਘਟਨਾ ਵਿੱਚ ਐਫਕੋਨ ਕੰਪਨੀ ਦੇ ਦਫ਼ਤਰ ਅਤੇ ਕਲੋਨੀ ਦੀ ਕੰਧ ਟੁੱਟ ਗਈ। ਅਚਾਨਕ ਹੋਈ ਇਸ ਆਫ਼ਤ ਕਾਰਨ ਕਰਮਚਾਰੀ ਆਪਣੀ ਜਾਨ ਬਚਾਉਣ ਲਈ ਭੱਜੇ ਅਤੇ ਕਿਸੇ ਤਰ੍ਹਾਂ ਸੁਰੱਖਿਅਤ ਥਾਵਾਂ ‘ਤੇ ਪਹੁੰਚ ਗਏ। ਘਟਨਾ ਕਾਰਨ ਪਾਣੀ ਅਤੇ ਮਲਬਾ ਸਥਾਨਕ ਪਿੰਡ ਵਾਸੀਆਂ ਦੇ ਘਰਾਂ ਵਿੱਚ ਵੀ ਵੜ ਗਿਆ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਲੋਕਾਂ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਨੇ ਉਨ੍ਹਾਂ ਦੇ ਰੋਜ਼ਾਨਾ ਜੀਵਨ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ।